ਤਲਵੰਡੀ ਸਾਬੋ ਸਰਬੱਤ ਖਾਲਸਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਵਿਚਕਾਰ ਭਾਰੀ ਤਣਾਅ

ss1

ਤਲਵੰਡੀ ਸਾਬੋ ਸਰਬੱਤ ਖਾਲਸਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਵਿਚਕਾਰ ਭਾਰੀ ਤਣਾਅ

ਸਰੱਬਤ ਖਾਲਸਾ ਦੀ ਜ਼ਮੀਨ ‘ਤੇ ਕਾੲਸ਼ਤ ਕਰਦੇ ਕਿਸਾਨਾਂ ਨੂੰ ਪੁਲਿਸ ਨੇ ਚੁੱਕਿਆ

ਕਿਸਾਨਾਂ ਨੂੰ ਛੁਡਵਾਉਣ ਲਈ ਸਿਮਰਨਜੀਤ ਸਿੰਘ ਮਾਨ ਥਾਣੇ ਜੱ ਗੱਜਿਆ

03-12ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਅੱਠ ਦਸੰਬਰ ਦੇ ਤਹਿਸ਼ੁਦਾ ਸਰਬੱਤ ਖਾਲਸਾ ਸਮਾਗਮ ਦਾ ਦਿਨ ਜਿਵੇਂ ਹੀ ਨੇੜੇ ਆ ਰਿਹਾ ਹੈ ਸਰਕਾਰ ਅਤੇ ਸਿੱਖ ਜਥੇਬੰਦੀਆਂ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਇੱਕ ਪ੍ਰੈਸ ਕਾਨਫਰੰਸ ਕਰਨ ਪਿੱਛੋਂ ਇੱਥੇ ਸਰਬੱਤ ਖਾਲਸਾ ਵਾਲੀ ਜ਼ਮੀਨ ਦਾ ਜਾਇਜਾ ਲੈਣ ਪਹੁੰਚੇ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਦਰਜਨਾਂ ਹੋਰ ਸਿੱਖ ਆਗੂਆਂਬਦਾ ਇੱਕ ਕਾਫਲੇ ਨੂੰ ਜਦੋਂ ਕਿਸੇ ਨੇ ਇਹ ਸੂਚਨਾ ਦਿੱਤੀ ਕਿ ਮੌਕੇ ‘ਤੇ ਜ਼ਮੀਨ ਵਿੱਚ ਕਾਸਤ ਕਰ ਰਹੇ ਕਿਸਾਨਾਂ ਨੂੰ ਸਥਾਨਕ ਪੁਲਿਸ ਚੁੱਕ ਕੇ ਲੈ ਗਈ ਹੈ ਤਾਂ ਸ. ਸਿਮਰਨਜੀਤ ਸਿੰਘ ਮਾਨ ਆਪਣੇ ਕਾਫਲੇ ਸਮੇਤ ਥਾਣੇ ਜਾ ਧਮਕਿਆ। ਸਥਾਨਕ ਡੀ ਐੱਸ ਪੀ ਨੂੰ ਇਹ ਅਹਿਸਾਸ ਕਰਵਾਉਂਦਿਆਂ ਕਿ ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਸਰਬੱਤ ਖਾਲਸਾ ਮਾਮਲੇ ‘ਤੇ ਵਿਚਾਰ ਕਰ ਰਹੀ ਹੈ ਅਤੇ ਆਉਂਦੀ ਪੰਜ ਦਸੰਬਰ ਨੂੰ ਸੁਣਵਾਈ ਹੋਣੀ ਤਹਿ ਹੈ ਉਸ ਹਾਲਤ ਵਿੱਚ ਸ. ਮਾਨ ਨੇ ਡੀ ਐੱਸ ਪੀ ਸ੍ਰੀ ਮੋਹਰੀ ਲਾਲ ਨੂੰ ਕਿਹਾ ਕਿ ਤੂੰ ਸਰਬੱਤ ਖਾਲਸਾ ਦੇ ਮਾਮਲਿਆਂ ‘ਚ ਦਖਲ ਦੇ ਕੇ ਨਾ ਸਿਰਫ ਮੌਕਲੇ ਦੇ ਮਾਲਕਾਂ ਦੇ ਹੱਥਾ ਵਿੱਚ ਖੇਡ ਰਿਹਾ ਹੈ ਸਗੋਂ ਮਾਨਯੋਗ ਅਦਾਲਤ ਦੇ ਅਕਸ ਨੂੰ ਵੀ ਡਾਹ ਲਾਉਣ ਦਾ ਯਤਨ ਕਰ ਰਿਹਾ ਹੈਂ। ਇਸ ਮੌਕੇ ਡੀ ਐੱਸ ਪੀ ਤਲਵੰਡੀ ਸਾਬੋ ਨੇ ਇੱਕ ਨਾਟਕੀ ਅੰਦਾਜ ਵਿੱਚ ਤੈਸ਼ ‘ਚ ਆਉਂਦਿਆਂ ਸ. ਮਾਨ ਦੇ ਕਾਫਲੇ ਵਿੱਚੋਂ ਕੁੱਝ ਨਾ ਸਿੱਖ ਆਗੂਆਂ ‘ਤੇ ਉਸਦੇ ਧਰਮ ਨੂੰ ਨੌਲਣ ਦੇ ਦੋਸ਼ ਵੀ ਲਾਏ ਜਿੰਨ੍ਹਾਂ ਨੂੰ ਸ. ਮਾਨ ਅਤੇ ਮੌਕੇ ‘ਤੇ ਹਾਜ਼ਰ ਸਿੱਖ ਆਗੂਆਂ ਰੱਦ ਕਰਦਿਆਂ ਇੱਕ ਮਨਘੜਤ ਕਹਾਣੀ ਦੱਸਿਆ। ਉਸ ਕਿਸਾਨ ਜਿਸਨੂੰ ਸਥਾਨਕ ਪੁਲਿਸ ਥਾਣੇ ਲੈ ਗਈ ਸੀ, ਨੂੰ ਥਾਣੇ ‘ਚੋਂ ਛੁਡਵਾਉਂਦਿਆਂ ਸ. ਮਾਨ ਨੇ ਸਥਾਨਕ ਪੁਲਿਸ ਡੀ ਐੱਸ ਪੀ ਦੇ ਦਫਤਰ ਰਾਹੀਂ ਇੱਕ ਦਰਖਾਸਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਭੇਜ ਕੇ ਡੀ ਐੱਸ ਪੀ ਤਲਵੰਡੀ ਸਾਬੋ ਮੋਹਰੀ ਲਾਲ ਦੇ ਖਿਲਾਫ ਕਿਸਾਨ ਨਿਰਭੈ ਸਿੰਘ ਪੁੱਤਰ ਰਾਮਨ ਸਿੰਘ ਨੂੰ ਚੁੱਕ ਕੇ ਅਣ ਅਧਿਕਾਰਿਤ ਹਿਰਾਸਤ ਵਿੱਚ ਰੱਖਣ ਦਾ ਕੇਸ ਰਜਿਸਟਰਡ ਕਰਨ ਦੀ ਮੰਗ ਕੀਤੀ ਹੈ ਜਦੋਂ ਕਿ ਡੀ ਐੱਸ ਪੀ ਮੋਹਰੀ ਲਾਲ ਆਪਣੀ ਇੱਕ ਰਟ ਵਾਰ-ਵਾਰ ਦੁਹਰਾਉਂਦੇ ਦੇਖੇ ਗਏ ਕਿ ਉਸਦੇ ਧਰਮ ਨੂੰ ਨੌਲਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਅੱਠ ਦਸੰਬਰ ਵਾਲਾ ਸਰੱਬਤ ਖਾਲਸਾ ਤਲਵੰਡੀ ਸਾਬੋ ਵਿਖੇ ਹਰ ਹਾਲਤ ਵਿੱਚ ਹੋਵੇਗਾ ਜਿਸ ਦੇ ਲਈ ਦਰਜਨਾਂ ਏਕੜ ਜ਼ਮੀਨ ਦਾ ਪ੍ਰਬੰਧ ਇੱਥੋਂ ਦੀ ਨੱਤ ਰੋੜ ‘ਤੇ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਭਾਵੇਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਵਾਲੇ ਇੱਕੋ ਸੁਰ ‘ਚ ਸਰਬੱਤ ਖਾਲਸਾ ਨਾ ਹੋਣ ਦੇਣ ਲਈ ਤਰਲੋ ਮੱਛੀ ਹੋ ਰਹੇ ਹਨ ਪ੍ਰੰਤੂ ਉਹਨਾਂ ਕਿਹਾ ਕਿ ਜੇਕਰ ਬਾਦਲਾਂ ਨੇ ਪੁਲਿਸ ਭੇਜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ‘ਤਪਾ ਘਟਨਾ’ ਦੀ ਤਰਜ਼ ‘ਤੇ ਸਾਡੇ ਘਰੇ ਵੜਨ ਵਾਲੇ ਪੁਲਿਸ ਵਾਲਿਆਂ ਨੂੰ ਫੜ੍ਹ ਕੇ ਇਹਨਾਂ ਦੇ ਐੱਸ ਐੱਸ ਪੀ ਤੇ ਡੀ ਸੀ ਦੇ ਹਵਾਲੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇੱਕ ਲੀਡਰ ਜਿਸ ਦੀ ਇੱਕ ਧਰਮ ਦੇ ਇੱਕ ਡੇਰਾ ਮੁਖੀ ਨਾਲ ਰਿਸ਼ਤੇਦਾਰੀ ਹੈ ਕੁੱਝ ਜਿਆਦਾ ਹੀ ਤੇਜ਼ ਬਣਦਾ ਹੈ, ਸਰਬੱਤ ਖਾਲਸਾ ਨੂੰ ਰੋਕਣ ਦੇ ਮਾਮਲੇ ‘ਚ ਉਸਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਇੱਕ ਸਵਾਲ ਦੇ ਜਵਾਬ ‘ਚ ਸ. ਮਾਨ ਨੇ ਕਿਹਾ ਕਿ ਸਰਬੱਤ ਖਾਲਸਾ ਨੂੰ ਪ੍ਰਣਾਈਆਂ ਜਥੇਬੰਦੀਆਂ ਅਤੇ ਸਾਰੇ ਸਿੱਖ ਆਗੂਆਂ ਵੱਲੋਂ ਰਲ ਕੇ ਆਉਣ ਵਾਲੀ ਵਿਧਾਨ ਸਭਾ ਲਈ ਚੋਣ ਲੜੀ ਜਾਵੇਗੀ ਅਤੇ ਅੱਠ ਦਸੰਬਰ ਤੋਂ ਬਾਅਦ ਨਾ ਸਿਰਫ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਉਮੀਦਵਾਰ ਐਲਾਨ ਕੀਤੇ ਜਾਣਗੇ ਸਗੋਂ ਚੋਣਾਂ ਵਿੱਚ ਵੱਡੇ ਫਰਕ ਨਾਲ ਹਰਾ ਕੇ ਮੌਕੇ ਦੇ ਹਾਕਮਾਂ ਤੋਂ ਪੰਜਾਬ ਨੂੰ ਮੁਕਤ ਕਰਵਾਇਆ ਜਾਵੇਗਾ।

ਪ੍ਰੈਸ ਕਾਨਫਰੰਸ ਜਿਹੜੀ ਇੱਥੋਂ ਦੇ ਭਾਈ ਡੱਲ ਸਿੰਘ ਖਾਨਦਾਨ ਦੇ ਵਿੱਚੌਨ ਇੱਕ ਸ. ਲੀਲਾ ਸਿੰਘ ਦੇ ਘਰ ਹੋਈ, ਸਮੇਂ ਵੱਡੀ ਗਿਣਤੀ ਵਿੱਚ ਸਿੱਖ ਆਗੂ ਹਾਜ਼ਰ ਸਨ ਜਿੰਨ੍ਹਾਂ ਵਿੱਚ ਸ. ਮਾਨ ਤੋਂ ਇਲਾਵਾ ਸ. ਗੁਰਦੀਪ ਸਿੰਘ ਬਠਿੰਡਾ ਅਤੇ ਬਲਵਿੰਦਰ ਸਿੰਘ ਵਾਲਿਆਂ ਵਾਲੀ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਭਾਈ ਪਰਵਿੰਦਰ ਸਿੰਘ ਬਾਲਿਆਂਵਾਲੀ, ਬਾਬਾ ਚਮਕੌਰ ਸਿੰਘ ਭਾਈਰੂਪਾ, ਹਰਭਜਨ ਸਿੰਘ ਕਸ਼ਮੀਰੀ, ਭਾਈ ਗੁਰਚਰਨ ਸਿੰਘ ਕੋਟਲੀ ਤੇ ਜਥੇਦਾਰ ਦਾਦੂਵਾਲ ਦੀ ਪੰਥਕ ਸੇਵਾ ਲਹਿਰ ਦੇ ਕਾਰਕੁੰਨ ਮੌਜੂਦ ਸਨ।

Share Button

Leave a Reply

Your email address will not be published. Required fields are marked *