ਤਲਵੰਡੀ ਸਾਬੋ ਪੁਲਸ ਨੇ ਵੱਖ-ਵੱਖ ਮਾਮਲਿਆਂ ‘ਚ ਧੋਖਾਧੜੀ ਦੇ ਕੇਸ ਦਰਜ ਕੀਤੇ

ss1

ਤਲਵੰਡੀ ਸਾਬੋ ਪੁਲਸ ਨੇ ਵੱਖ-ਵੱਖ ਮਾਮਲਿਆਂ ‘ਚ ਧੋਖਾਧੜੀ ਦੇ ਕੇਸ ਦਰਜ ਕੀਤੇ
ਦੋਸ਼ੀ ਨੇ ਆਪਣੇ ਆਪ ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਨਜ਼ਦੀਕੀ ਕਹਿਕੇ ਲਏ ਪੈਸੇ
ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ

ਤਲਵੰਡੀ ਸਾਬੋ, 04 ਅਗਸਤ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਪੁਲਸ ਨੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਤਿੰਨ ਵਿਅਕਤੀਆਂ ਖ਼ਿਲਾਫ਼ੳਮਪ; ਧੋਖਾਧੜੀ ਦੇ ਦੋ ਕੇਸ ਦਰਜ ਕੀਤੇ ਹਨ। ਪਹਿਲੇ ਦਰਜ ਮਾਮਲੇ ਵਿੱਚ ਬਲਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਚਾਗਲੀ ਜ਼ਿਲਾ ਸੰਗਰੂਰ ਨੇ ਦੋਸ਼ ਲਾਇਆ ਕਿ ਗੁਰਪ੍ਰੀਤ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਪਰਮਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਤਲਵੰਡੀ ਸਾਬੋ ਨੇ ਉਸਦੇ ਪੁੱਤਰ ਨੂੰ ਬਿਜਲੀ ਬੋਰਡ ਵਿੱਚ ਜੇ ਈ ਲਵਾਉਣ ਬਦਲੇ ਦੋ ਲੱਖ ਰੁਪਏ ਦੀ ਠੱਗੀ ਮਾਰੀ ਹੈ।
ਮੁਕੱਦਮੇ ਦੇ ਹਾਲਾਤਾਂ ਅਨੁਸਾਰ ਬਲਦੇਵ ਸਿੰਘ ਪੁੱਤਰ ਇੰਦਰ ਸਿੰਘ ਨੇ ਆਪਣੇ ਬਿਆਨਾਂ ਵਿਚ ਪੁਲਸ ਨੂੰ ਦੱਸਿਆ ਸੀ ਕਿ ਉਸਦੇ ਬੇਟੇ ਹਰਪ੍ਰੀਤ ਸਿੰਘ ਨੂੰ ਬਿਜਲੀ ਬੋਰਡ ਵਿਚ ਜੇ ਈ ਲਗਵਾਉਣ ਖਾਤਰ ਉਕਤ ਗੁਰਪ੍ਰੀਤ ਸਿੰਘ ਪੱਤੁਰ ਦਰਬਾਰਾ ਸਿੰਘ ਨੇ ਆਪਣੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਨੇੜਤਾ ਦੱਸ ਕੇ ਪੰਜ ਲੱਖ ਰੁਪਈਏ ਵਿਚ ਉਕਤ ਹਰਪ੍ਰੀਤ ਸਿੰਘ ਨੂੰ ਬਿਜਲੀ ਬੋਰਡ ਵਿਚ ਜੇ ਈ ਲਵਾਉਣ ਦੀ ਗੱਲ ਕੀਤੀ ਸੀ ਜਿਸ ਵਿਚੋਂ ਦੋ ਲੱਖ ਰੁਪਈਆ ਬਲਦੇਵ ਸਿੰਘ ਵਾਸੀ ਚਾਗਲੀ ਨੇ ਆਪਣੇ ਪਿੰਡ ਦੇ ਹੀ ਨਰੇਸ਼ ਕੁਮਾਰ ਪੁੱਤਰ ਮੇਘ ਰਾਜ, ਮਨਮੋਹਨ ਸਿੰਘ ਪੁੱਤਰ ਮੱਘਰ ਸਿੰਘ ਅਤੇ ਨਿਰਭੈ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਨਾਲ ਲੈ ਕੇ ਉਕਤ ਹੁਰਪ੍ਰੀਤ ਸਿੰਘ ਦੇ ਘਰ ਤਲਵੰਡੀ ਸਾਬੋ ਜਾ ਕੇ ਦੇਣ ਗਏ ਤਾਂ ਗੁਰਪ੍ਰੀਤ ਸਿੰਘ ਮੌਕੇ ਤੇ ਘਰ ਨਾ ਹੋਣ ਕਰਕੇ ਉਸਦੀ ਘਰਵਾਲੀ ਨੇ ਕਿਹਾ ਕਿ ਪੈਸੇ ਉਸਨੂੰ ਫੜਾ ਦੇਵੋ ਪ੍ਰੰਤੂ ਜਦੋਂ ਉਸਦੀ ਘਰ ਵਾਲੀ ਪਰਮਿੰਦਰ ਕੌਰ ਨੂੰ ਫੜਾ ਦਿੱਤੇ ਤਾਂ ਗੁਰਪ੍ਰੀਤ ਸਿੰਘ ਵੀ ਬਾਹਰੋਂ ਮੌਕੇ ‘ਤੇ ਘਰ ਆ ਗਿਆ ਸੀ ਦਿੱਤੇ ਗਏ ਪੈਸੇ ਦੋਨਾਂ ਨੇ ਹੀ ਗਿਣੇ ਸਨ।
ਸੱਤ ਮਹੀਨੇ ਬੀਤ ਜਾਣ ‘ਤੇ ਵੀ ਜਦੋਂ ਉਕਤ ਗੁਰਪ੍ਰੀਤ ਸਿੰਘ ਨੇ ਹਰਪ੍ਰੀਤ ਸਿੰਘ ਉਕਤ ਨੂੰ ਜੇ ਈ ਲਵਾਉਣ ਦੀ ਥਾਂ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਮੈਂ ਤੇ ਮੇਰੀ ਪਤਨੀ ਨੇ ਰਲ ਕੇ ਤੁਹਾਡੇ ਨਾਲ ਠੱਗੀ ਮਾਰਨੀ ਸੀ ਉਹ ਮਾਰ ਲਈ ਹੈ ਤੁਸੀਂ ਜੋ ਵੀ ਕਰਨਾ ਹੈ ਕਰ ਲਓ, ਤਾਂ ਪੀੜਿਤ ਬਲਦੇਵ ਸਿੰਘ ਨੇ ਇਸ ਸੰਬੰਧੀ ਇਨਸਾਫ ਲੈਣ ਵਾਸਤੇ ਮਾਨਯੋਗ ਐਸ ਐਸ ਪੀ ਬਠਿੰਡਾ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਸੀ ਜਸਦੀ ਪੜਤਾਲ ਕਰਨ ਉਪਰੰਤ ਪੁਲਸ ਥਾਣਾ ਤਲਵੰਡੀ ਸਾਬੋ ਨੇ ਐਸ ਐਸ ਪੀ ਸਾਹਿਬ ਦੇ ਹੁਕਮਾਂ ‘ਤੇ ਮੁਕੱਦਮਾ ਨੰਬਰ 103 ਧਾਰਾ 420 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਦੋਸ਼ੀ ਅਜੇ ਫਰਾਰ ਦੱਸੇ ਜਾ ਰਹੇ ਹਨ।
ਇਸੇ ਤਰ੍ਹਾਂ ਹੀ ਨਛੱਤਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਰਾਮਸਰਾ ਦੇ ਬਿਆਨਾਂ `ਤੇ ਇੱਕ ਹੋਰ ਦਰਜ ਮਾਮਲੇ ਵਿੱਚ ਮੁਦਈ ਧਿਰ ਨੇ ਦੋਸ਼ ਲਾਇਆ ਕਿ ਮੈਂਗਲ ਸਿੰਘ ਪੁੱਤਰ ਮੋਦਨ ਸਿੰਘ ਵਾਸੀ ਬੰਗੇਹਰ ਚੜਤ ਸਿੰਘ ਨੇ ਆਪਣੀ ਪਹਿਲਾਂ ਵੇਚੀ ਜ਼ਮੀਨ ਵਿੱਚੋਂ ਉਸ ਨਾਲ ਦੋ ਕਿੱਲੇ ਜ਼ਮੀਨ ਦਾ ਸੌਦਾ ਕਰਕੇ 45 ਲੱਖ ਰੁਪਏ ਹਾਸਲ ਕਰ ਲਏ। ਪਰ ਅੱਜ ਤੱਕ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ। ਜਿਸ ਕਰਕੇ ਮੈਂਗਲ ਸਿੰਘ ਨੇ ਨਛੱਤਰ ਸਿੰਘ ਨਾਲ ਧੋਖਾਧੜੀ ਕੀਤੀ ਹੈ।

Share Button

Leave a Reply

Your email address will not be published. Required fields are marked *