ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਟਿੱਡੀ ਦਲ ਨੇ ਕੀਤੀ ਆਮਦ

ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਟਿੱਡੀ ਦਲ ਨੇ ਕੀਤੀ ਆਮਦ

ਇਸ ਦੀ ਰੋਕਥਾਮ ਲਈ ਲੋਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ- ਡਾ. ਬਲੌਰ ਸਿੰਘ

ਤਲਵੰਡੀ ਸਾਬੋ, 25 ਜਨਵਰੀ (ਗੁਰਜੰਟ ਸਿੰਘ ਨਥੇਹਾ)- ਟਿੱਡੀ ਦਲ ਦੀ ਪੰਜਾਬ ‘ਚ ਐਂਟਰੀ ਹੋ ਚੁੱਕੀ ਹੈ, ਤੇ ਇਸਦੀ ਆਮਦ ਤਲਵੰਡੀ ਸਾਬੋ ਦੇ ਪਿੰਡਾਂ ਬੰਗੀਆਂ, ਬਾਘਾ ਅਤੇ ਨਾਲ ਲੱਗਦੇ ਪਿੰਡਾਂ ਤੋਂ ਇਲਾਵਾ ਮੈਂਨੂਆਣਾ ਪਿੰਡ ਵਿਚ ਵੀ ਟਿੱਡੀ ਦਲ ਦੇਖਣ ਨੂੰ ਮਿਲਿਆ। ਭਾਵੇਂ ਕਿ ਇਨ੍ਹਾਂ ਦੀ ਗਿਣਤੀ ਘੱਟ ਹੈ ਪਰ ਕਿਸਾਨ ਪਰੇਸ਼ਾਨ ਹਨ ਅਤੇ ਉਨ੍ਹਾਂ ਨੇ ਆਪਣੇ ਪੱਧਰ ‘ਤੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ।

ਪਿੰਡਾਂ ਦੇ ਕਿਸਾਨਾਂ ਅਨੁਸਾਰ ਪਿੰਡ ਦੇ ਕਈ ਖੇਤ ਜਿੰਨ੍ਹਾਂ ‘ਚ ਪਾਣੀ ਨਹੀਂ ਲੱਗਾ ਹੋਇਆ ਉਨ੍ਹਾਂ ‘ਚ ਟਿੱਡੀ ਦਲ ਦੀ ਆਮਦ ਨਜ਼ਰ ਆਈ ਹੈ, ਕਿਸਾਨ ਕਈ-ਕਈ ਜਣਿਆਂ ਦੀਆਂ ਟੋਲੀਆਂ ਬਣਾ ਖੇਤਾਂ ਵਿਚ ਅਜਿਹੇ ਟਿੱਡਿਆਂ ਨੂੰ ਲੱਭ ਕੇ ਮਾਰ ਰਹੇ ਹਨ। ਕਿਸਾਨਾਂ ਅਨੁਸਾਰ ਇਹ ਟਿੱਡੇ ਹਵਾ ਦੇ ਰੁਖ ਅਨੁਸਾਰ ਉਡਦੇ ਹਨ ਅਤੇ ਜਿਥੇ ਬੈਠ ਜਾਣ ਉੱਥੇ ਫਸਲ ਖਰਾਬ ਕਰਦੇ ਹਨ।

ਪਿੰਡ ਮੈਨੂਆਣਾ ਦੇ ਕਿਸਾਨ ਭਾਗ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਖੇਤ ਕਣਕ ਨੂੰ ਪਾਣੀ ਲਾਉਣ ਸਮੇਂ ਇਸ ਟਿੱਡੀ ਦਲ ਨੂੰ ਦੇਖਿਆ ਜਿਸ ਨਾਲ ਉਹਨਾਂ ਨੂੰ ਵੱਡੀ ਤਾਦਾਦ ਵਿਚ ਇਸ ਟਿੱਡੀ ਦਲ ਦੇ ਹਮਲੇ ਦਾ ਡਰ ਹੈ। ਤਲਵੰਡੀ ਸਾਬੋ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਬਲੌਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੀ ਸਬੰਧਿਤ ਪਿੰਡਾਂ ਵਿਚ ਪਹੁੰਚ ਚੁੱਕੀਆਂ ਹਨ।

ਜੇਕਰ ਵਿਭਾਗ ਦੀ ਮੰਨੀਏ ਤਾਂ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਵਿਭਾਗ ਅਨੁਸਾਰ ਪਿੰਡ ਬੰਗੀਆ ਅਤੇ ਬਾਘਾ ਵਿੱਚ ਥੋੜ੍ਹੀ ਮਾਤਰਾ ਵਿੱਚ ਟਿੱਡੇ ਮਿਲੇ ਹਨ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ 100 ਐੱਮ ਐੱਲ ਲਿਬੜਾ ਸਪਰੇਅ ਇੱਕ ਟੋਲੀ ਵਿੱਚ ਪਾ ਕੇ ਸਿੜਕ ਸਕਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਵੇਰ ਸ਼ਾਮ ਆਪਣੇ ਖੇਤਾਂ ਦੀ ਨਿਗਰਾਨੀ ਰੱਖਣ ਅਤੇ ਟਿੱਡੀ ਦਲ ਨਾਲ ਨਜਿੱਠਣ ਲਈ ਉਹ ਖੇਤੀਬਾੜੀ ਦਫਤਰ ਤਲਵੰਡੀ ਸਾਬੋ ਵਿਖੇ ਸੰਪਰਕ ਕਰਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: