Sat. Apr 4th, 2020

ਤਰੱਕੀਆਂ ‘ਚ ਸੀ.ਐਂਡ ਵੀ. ਕਾਡਰ ਦੇ ਅਧਿਆਪਕਾਂ ਨਾਲ ਧੱਕਾ ਕਿਉਂ ?

ਤਰੱਕੀਆਂ ‘ਚ ਸੀ.ਐਂਡ ਵੀ. ਕਾਡਰ ਦੇ ਅਧਿਆਪਕਾਂ ਨਾਲ ਧੱਕਾ ਕਿਉਂ ?

ਸਿੱਖਿਆ ਵਿਭਾਗ ਹਰੇਕ ਸਾਲ ਸਿੱਖਿਆ ਦੇ ਸੁਧਾਰ ਲਈ ਨਵੇਂ ਤਜ਼ਰਬੇ ਕਰਦਾ ਰਹਿੰਦਾ ਹੈ।ਪਰ ਅਜੇ ਤੱਕ ਕੋਈ ਠੋਸ ਨਤੀਜੇ ਨਹੀਂ ਦਿਖਾਈ ਦਿੱਤੇ।ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁ੍ਹੈ।ਹੈ।ਇਸ ਨੇਤਰ ਬਿਨ੍ਹਾਂ ਮਨੁੱਖ ਜਿੰਦਗੀ ਦੀਆਂ ਨਿੱਤ ਦੀਆਂ ਲੋੜਾਂ ,ਕ੍ਰਿਆਵਾਂ ਆਦਿ ਨੂੰ ਪੂਰਾ ਕਰਨ ਲਈ ਵਾਧੂ ਖੱਜਲੁਖੁਆਰੀ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ।ਇਸ ਲਈ ਇੱਕ ਸਵੱਛ ਸਮਾਜ ਲਈ ਦੇਸ਼ ਦੇ ਨਾਗਰਿਕਾਂ ਦਾ ਸਾਖ਼ਰ ਹੋਣਾ ਬਹੁਤ ਜਰੂਰੀ ਹੈ।ਪਰ ਸਰਕਾਰ ਦੀ ਇਸ ਮੰਤਵ ਲਈ ਨੀਅਤ ਸ਼ਾਫ ਨਹੀਂ ਜਾਪਦੀ।ਸਰਕਾਰ ਵਲੋਂ ਨਵੇਂ ਸਿੱਖਿਆ ਐਕਟ ਅਧੀਨ ਪਹਿਲੀ ਤੋਂ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਨੇ ਸਿੱਖਿਆ ਦੇ ਮਿਆਰ ਵਿੱਚ ਗਿਰਾਵਟ ਲਿਆਂਦੀ ਹੈ,ਜਿਸ ਨਾਲ ਕਈ ਸਮੱਸਿਆਵਾਂ ਪੈਦਾ ਹੋਈਆਂ ਹਨ।ਨਿੱਤ ਨਵੇਂ ਤਜ਼ਰਬੇ ਕਰਨ ਦੀ ਨੀਤੀ ਤਹਿਤ ਐਤਕੀਂ ਪੰਜਵੀਂ ਅਤੇ ਅੱਠਵੀਂ ਦੀ ਪ੍ਰੀਖਿਆ ਬੋਰਡ ਵਲੋਂ ਪਹਿਲਾਂ ਦੀ ਤਰ੍ਹਾਂ ਲਈ ਜਾ ਰਹੀ ਹੈ।ਜਿਸ ਨਾਲ ਬੱਚਿਆਂ ਦੇ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੀ ਆਸ ਬੱਝੀ ਹੈ।

ਇਸੇ ਤਰ੍ਹਾਂ ਹੀ ਸਿਲੇਬਸ਼ ‘ਚ ਵਾਰ ਵਾਰ ਤਬਦੀਲੀ ਕੀਤੀ ਜਾ ਰਹੀ ਹੈ ਜੋ ਸਮੇਂ ਦੀ ਲੌੜ ਹੋ ਸਕਦੀ ਹੈ,ਪਰ ਨਵੀਂ ਤਬਦੀਲੀ ਵਿੱਚ ਮਹੱਤਵਪੂਰਣ ਵਿਸ਼ੇ ਡਰਇੰਗ ਨੂੰ ਚੋਣਵਾ ਵਿਸ਼ਾ ਬਣਾ ਕੇ ਹੌਲੀ ਹੌਲੀ ਪੋਸਟਾਂ ਖਤਮ ਕਰਨ ਵੱਲ ਪੁੱਟਿਆ ਪਹਿਲਾ ਕਦਮ ਲੱਗਦਾ ਹੈ ਜਦੋਂ ਕਿ ਡਰਾਇੰਗ ਵਿਸ਼ਾ ਬਹੁਤੇ ਵਿਸ਼ਿਆਂ ਦਾ ਅਨਿਖੜ੍ਹਵਾਂ ਅੰਗ ਹੈ।ਹਰੇਕ ਵਿਸ਼ੇ ਨੂੰ ਸੌਖਿਆਂ ਸਮਝਣ ਲਈ ਇਸ ਵਿਸ਼ੇ ਦਾ ਗਿਆਨ ਹੋਣਾ ਜਰੂਰੀ ਹੈ।ਨਵੇਂ ਸਿਲੇਬਸ਼ ਅਨੁਸਾਰ ਨੌਵੀਂ ਅਤੇ ਦਸਵੀਂ ਲਈ ਲਾਜ਼ਮੀ ਸੱਤ ਵਿਸ਼ਿਆਂ ਤੋਂ ਇਲਾਵਾ ਅੱਠਵਾਂ ਚੌਣਵਾਂ ਵਿਸ਼ਾ ਰੱਖਿਆ ਹੈ,ਜਿਸ ਵਿੱਚੋਂ ਵਿਦਿਆਰਥੀ ਇੱਕ ਵਿਸ਼ਾ ਲੈ ਸਕਦਾ ਹੈ।ਇਨ੍ਹਾਂ ‘ਚ ਪਹਿਲੇ ੧੪ ਵਿਸ਼ਿਆਂ ਵਿੱਚ ਮਕੈਨੀਕਲ ਡਰਾਇੰਗ ਅਤੇ ਪੇਂਟਿੰਗ,ਖੇਤੀਬਾੜੀ,ਸਿਹਤ ਅਤੇ ਸਰੀਰਕ ਸਿੱਖਿਆ,ਸੰਗੀਤ ,ਕਟਿੰਗ ਅਤੇ ਟੇਲਰਿੰਗ,ਹੋਮ ਸਾਇੰਸ,ਸੰਸ਼ਕ੍ਰਿਤ,ਊਰਦੁ ਆਦਿ ਪ੍ਰਮੁੱਖ ਹਨ।ਪ੍ਰੀੁਵੋਕੇਸ਼ਨਲ ਕੈਟਾਗਰੀ ਅਧੀਨ ਅਗਲੇ ੧੧ਵਿਸ਼ੇ ਹਨ , ਇਨ੍ਹਾਂ ‘ਚੋਂ ਵੀ ਕੋਈ ਇੱਕ ਵਿਸ਼ਾ ਲਿਆ ਜਾ ਸਕਦਾ ਹੈ।ਜਾਂ ਨੈਸ਼ਨਲ ਸਕਿਲ ਕੁਆਲੀਫੀਕੇਸ਼ਨ ਫਰੇਮਵਰਕ (ਐਨ.ਐੱਸ.ਕਿਊ.ਐੱਫ.) ਜਿਨ੍ਹਾਂ ਸਕੂਲਾਂ ‘ਚ ਚਲ ਰਿਹਾ ਹੈ ਉਥੇ ਵਿਦਿਆਰਥੀ ਇਨ੍ਹਾਂ ੧੧ ਸਕਿਲਾਂ ‘ਚੋਂ ਕੋਈ ਇੱਕ ਲੈ ਸਕਦਾ ਹੈ।ਹੁਣ ਥੋੜੇ ਬੱਚਿਆਂ ਵਾਲੇ ਸਕੂਲਾਂ ਵਿੱਚ ਡੀ.ਪੀ.ਈ. ਅਤੇ ਆਰਟ / ਕਰਾਫਟ ਟੀਚਰਾਂ ਲਈ ਸਮੱਸਿਆ ਖੜ੍ਹੀ ਹੋ ਜਾਵੇਗੀ।ਇਸ ਤਰ੍ਹਾਂ ਬੱਚੇ ਦੇ ਸਰਬਪੱਖੀ ਵਿਕਾਸ ‘ਚ ਖੇਡਾਂ ਅਤੇ ਕਲਾ ‘ਚੋਂ ਇੱਕ ਵੀ ਵਿਸ਼ੇ ਨੂੰ ਮਨਫੀ ਕਰਨ ਨਾਲ ਹਰ ਹਾਲਤ ਵਿੱਚ ਰੁਕਾਵਟ ਪਵੇਗੀ।ਜੇਕਰ ਨੌਵੀਂ ,ਦਸਵੀਂ ਦੇ ਸਾਰੇ ਬੱਚੇ ਸਰੀਰਕ ਸਿੱਖਿਆ ਵਿਸ਼ਾ ਲੈਂਦੇ ਹਨ ਤਾਂ ਆਰਟ ਕਰਾਫਟ ਅਧਿਆਪਕ ਦੀਆਂ ਘੰਟੀਆਂ ਘੱਟ ਜਾਣਗੀਆਂ ਤੇ ਇਸ ਨੂੰ ਪੋਸਟਾਂ ਦੇ ਖਾਤਮੇ ਦੀ ਘੰਟੀ ਹੀ ਸਮਝਿਆ ਜਾਵੇ।

ਜੇਕਰ ਪੇਂਡੂ ਬੱਚੇ ਨੇ ਸਰੀਰਕ ਸਿਖਿਆ ਅਤੇ ਡਰਾਇੰਗ ਤੋਂ ਇਲਾਵਾ ਹੋਰ ਚੋਣਵਾ ਵਿਸ਼ਾ ਜਿਵੇਂ ਸੰਗੀਤ,ਖੇਤੀਬਾੜੀ,ਕਟਿੰਗ ਅਤੇ ਟੇਲਰਿੰਗ ,ਫਰੈਂਚ ਆਦਿ ਲੈਣਾ ਹੋਵੇ ਤਾਂ ਕੀ ਮਹਿਕਮਾ ਉਸਨੂੰ ਸੰਬੰਧਤ ਵਿਸ਼ਾ ਅਧਿਆਪਕ ਪ੍ਰਦਾਨ ਕਰਵਾਏਗਾ।ਜਦੋਂ ਇਹ ਵਿਸ਼ੇ ਪੜ੍ਹਾਉਣ ਦਾ ਪ੍ਰਬੰਧ ਹੀ ਨਹੀਂ ਤਾਂ ਇਹ ਆਪਸ਼ਨ ਦੇਣ ਦਾ ਕੀ ਅਰਥ ਰਹਿ ਜਾਂਦਾ।ਡੀ.ਪੀ.ਈ. ਅਤੇ ਆਰਟ ਕਰਾਫਟ ਟੀਚਰ ਦੀਆਂ ਪੋਸਟਾਂ ਹਰੇਕ ਹਾਈ ਸਕੂਲ ‘ਚ ਹਨ ਤਾਂ ਇਨ੍ਹਾਂ ਦੇ ਵਿਸ਼ਿਆਂ ਨੂੰ ਸਕੂਲੀ ਪੱਧਰ ਤੇ ਚੋਣਵੇਂ ਕਰਨ ਪਿੱਛੇ ਕੀ ਤਰਕ ਹਨ,ਇਹ ਵੀ ਸਾਹਮਣੇ ਆਉਣੇ ਚਾਹੀਦੇ ਹਨ।ਹੁਣੇ ਹੀ ਸਟੇਟ ਪੱਧਰ ਦੇ ਸੈਮੀਨਾਰਾਂ ਤੇ ਚੌਣਵੇਂ ਕਲਾ ਅਧਿਆਪਕਾਂ ਨੂੰ ਸੱਦ ਕੇ ਡਰਾਇੰਗ ਵਿਸ਼ੇ ਦੀ ਮਹ’ਤਤਾ ਅਤੇ ਇਹ ਵਿਸ਼ਾ ਹੋਰਾਂ ਵਿਸ਼ਿਆਂ ਲਈ ਕਿਵੇਂ ਵੱਧ ਤੋਂ ਵੱਧ ਸਹਾਇਕ ਹੋ ਸਕਦਾ, ਬਾਰੇ ਵਿਸਥਾਰ ਨਾਲ ਚਰਚਾ ਹੋਈ ਹੈ ।ਇਨ੍ਹਾਂ ਸੈਮੀਨਾਰਾਂ ਵਿੱਚ ਨੈਸ਼ਨਲ ਅਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਗੁਰਮੇਲ ਸਿੰਘ ਜਾਹਲ੍ਹਾਂ ਅ/ਕ ਟੀਚਰ ਦਾ ਡਰਾਇੰਗ ਵਿਸ਼ੇ ਨੂੰ ਹੋਰਨਾਂ ਵਿਸ਼ਿਆਂ ਦੇ ਹਾਣੀ ਬਣਾਉਣ ਲਈ ਵਿਸ਼ੇਸ਼ ਤੌਰ ਤੇ ਭੂਮਿਕਾ ਨਿਭਾਈ। ਇਸ ਸੈਮੀਨਾਰ ਮਿਲਣੀ ਵਿੱਚੋਂ ਬਹੁਤ ਸਾਰੀਆਂ ਨਵੀਆਂ ਉਸਾਰੂ ਅਤੇ ਲਾਹੇਵੰਦ ਗੱਲਾਂ ਨਿਕਲ ਕੇ ਆਈਆਂ ,ਜਿਸ ਨਾਲ ਇਨ੍ਹਾਂ ਅਧਿਆਪਕਾਂ ਦਾ ਕੱਦ ਉੱਚਾ ਹੋਣ ਦੀ ਆਸ ਬੱਝੀ।ਇਸੇ ਸਬੰਧ ‘ਚ ਰਿਸ਼ੋਰਸ ਪਰਸਨ ਵਲੋਂ ਜਿਲਾ੍ਹ ਪੱਧਰ ਤੇ ਆਰਟ ਕਰਾਫਟ ਅਧਿਆਪਕਾਂ ਨੂੰ ਇਸ ਨਵੀਂ ਸ਼ੁਰੂਆਤ ਲਈ ਟ੍ਰੇਨਿੰਗ ਵੀ ਦਿੱਤੀ ਗਈ ਹੈ।

ਇਸ ਉਪਰੰਤ ਜਿਨ੍ਹਾਂ ਅਧਿਆਪਕਾਂ ਨੇ ਆਪਣੇ ਸਕੂਲਾਂ ਵਿੱਚ ਆ ਕੇ ਵਧੀਆ ਕੰਮ ਕੀਤਾ ਹੈ ,ਸਕੱਤਰ ਸਿੱਖਿਆ ਵਿਭਾਗ ਪੰਜਾਬ ਵਲੋਂ ਉੁਨ੍ਹਾਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨ ਕਰਕੇ ਡਰਾਇੰਗ ਵਿਸ਼ੇ ਦੀ ਅਹਿਮੀਅਤ ਦਾ ਇਜ਼ਹਾਰ ਕੀਤਾ ਹੈ ਪਰ ਦੂਜੇ ਪਾਸੇ ਨਵੇਂ ਸਿਲੇਬਸ਼ ਅਨੁਸਾਰ ਇਸ ਵਿਸ਼ੇ ਨੂੰ ਚੌਣਵਾਂ ਬਣਾ ਕੇ ਵਿਦਿਆਰਥੀਆਂ ਨਾਲੋਂ ਇਸ ਦਾ ਨਾਤਾ ਤੋੜਣ ਦੀ ਸ਼ੁਰੂਆਤ ਕਰ ਦਿੱਤੀ ਹੈ।ਪਰ ਤਾਜ਼ਾ ਖਬਰ ਅਨੁਸਾਰ ਡਰਇੰਗ ਵਿਸ਼ੇ ਦੀ ਮਹੱਤਤਾ ਨੂੰ ਕਲਾ ਪੱਖੋਂ ਸਮਝਦੇ ਹੋਏ ਐਨ.ਸੀ.ਈ ਆਰ.ਟੀ. ਦੁਆਰਾ ਦੇਸ਼ ਦੇ ਸਾਰੇ ਸਕੂਲਾਂ ‘ਚ ਕਲਾ ਅਤੇ ਸੰਗੀਤ ਦੇ ਚੋਣਵੇਂ ਵਿਸ਼ਿਆਂ ਨੂੰ ਲਾਜ਼ਮੀ ਵਿਸ਼ਾ ਬਣਾਉਣ ਦਾ ਫੈਸ਼ਲਾ ਕੀਤਾ ਗਿਆ ਹੈ।ਸਾਡੇ ਇਤਿਹਾਸਕ ਕਲਾਤਮਕ ਵਿਰਸੇ ਤੋਂ ਸਾਨੂੰ ਕੀਮਤੀ ਜਾਣਕਾਰੀ ਮਿਲ ਰਹੀ ਹੈ।ਉਂਝ ਵੀ ਬੱਚਿਆਂ ਅੰਦਰ ਜਨਮ ਤੋਂ ਹੀ ਕਲਾਤਮਕ ਰੁਚੀਆਂ ਦੇਖਣ ਨੂੰ ਮਿਲਦੀਆਂ ਹਨ।ਛੋਟੇ ਬੱਚਿਆਂ ਵਾਲੇ ਘਰਾਂ ਅੰਦਰ ਕਿਤੇ ਨਾ ਕਿਤੇ ਬੱਚੇ ਦੀ ਕਲਾਕ੍ਰਿਤ ਕਿਸੇ ਨਾ ਕਿਸੇ ਰੂਪ ‘ਚ ਜਰੂਰ ਮਿਲੇਗੀ।ਕੰਧਾਂ ਤੇ ਲਕੀਰਾਂ ਨਾਲ ਅਕ੍ਰਿਤੀਆਂ,ਕਾਗਜਾਂ ਉੱਪਰ ਕੁਝ ਨਾ ਕੁਝ ਬਣਾ ਕੇ ਬੱਚੇ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਨ।ਇਸ ਤਰ੍ਹਾਂ ਬੱਚੇ ਦੀ ਰੁੱਚੀ ਦੀ ਪਰਖ ਕੀਤੀ ਜਾ ਸਕਦੀ ਹੈ।ਮਕੈਨੀਕਲ ਡਰਾਇੰਗ ਦਾ ਗਿਆਨ ਹੋਣਾ ਅੱਜ ਇੰਜਨੀਅਰਿੰਗ ਦੀ ਪੜ੍ਹਾਈ ਲਈ ਬਹੁਤ ਜਰੂਰੀ ਹੈ।ਜੇਕਰ ਬੱਚੇ ਨੇ ਹੇਠਲੀਆਂ ਕਲਾਸਾਂ ਵਿੱਚ ਡਰਾਇੰਗ ਨਹੀਂ ਪੜ੍ਹੀ ਤਾਂ ਉਸ ਲਈ ਮੈਡੀਕਲ,ਟੈਕਨੀਕਲ ਆਦਿ ਦੀ ਪੜ੍ਹਾਈ ਕਰਨ ‘ਚ ਔਖ ਮਹਿਸੂਸ ਹੋਵੇਗੀ।ਇਸੇ ਤਰ੍ਹਾਂ ਮਿਲਟਰੀ ਸੇਵਾਵਾਂ ਵਿੱਚ ਡਰਾਇੰਗ ਦਾ ਬਹੁਤ ਮਹੱਤਵ ਹੈ।ਨਕਸ਼ਿਆਂ ਨਾਲ ਠਿਕਾਣਿਆਂ ਦੀ ਨਿਸਾਨਦੇਹੀ ਕਰਕੇ ਠੀਕ ਕੋਣ ਤੇ ਦੁਸ਼ਮਨ ਨੂੰ ਨਿਸਾਨਾ ਬਣਾਇਆ ਜਾਂਦਾ ਹੈ।ਸੋ ਮਹਿਕਮੇ ਨੂੰ ਗੰਭੀਰਤਾ ਨਾਲ ਇਸ ਵਿਸ਼ੇ ਦੀ ਮਹੱਤਤਾ ਨੂੰ ਧਿਆਨਵਿੱਚ ਰੱਖ ਕੇ ਹੀ ਕੋਈ ਫੈਸ਼ਲਾ ਲੈਣਾ ਚਾਹੀਦਾ ਹੈ।

ਜਿਵੇਂ ਕੁਝ ਮਹੀਨੇ ਪਹਿਲਾਂ ਹੈਡ ਟੀਚਰ,ਸੈਂਟਰ ਹੈਡ ਟੀਚਰ,ਮੁੱਖ ਅਧਿਆਪਕ, ਪ੍ਰਿੰਸੀਪਲ ਅਤੇ ਬੀ.ਪੀ.ਈ.ੳ. ਦੀਆਂ ਭਰਤੀਆਂ ਲਈ ਜਿਵੇਂ ਸਿੱਖਿਆ ਪ੍ਰੋਵਾਈਡਰ,ਕੰਪਿਊਟਰ ਫੈਕਲਟੀ ਆਦਿ ਦੇ ਟੀਚਿੰਗ ਤਜ਼ਰਬੇ ਨੂੰ ਵਿਚਾਰਿਆ ਗਿਆ ਹੈ ਉਸੇ ਤਰ੍ਹਾਂ ਸੀ. ਐਂਡ ਵੀ. ਕਾਡਰ ਦੇ ਯੋਗ ਉਮੀਦਵਾਰਾਂ ਨੂੰ ਵੀ ਤਰੱਕੀ ਲੈਣ ਦਾ ਮੌਕਾ ਦੇਣਾ ਬਣਦਾ ਸੀ।ਮਾਸਟਰ ਕਾਡਰ ਵਿੱਚ ਤਰੱਕੀ ਦਾ ਕੋਟਾ ਪਹਿਲਾਂ ਹੀ ਘਟਾ ਦਿੱਤਾ ਗਿਆ ਹੈ। ਸੋ ਇਸ ਕਾਡਰ ਦੇ ਅਧਿਆਪਕਾਂ ਲਈ ਵੀ ਤਰੱਕੀ ਦੇ ਰਾਹ ਅੱਗੇ ਤੋਂ ਬੰਦ ਨਹੀਂ ਸਗੋਂ ਖੋਲ੍ਹਣੇ ਚਾਹੀਦੇ ਹਨ ।

ਮੇਜਰ ਸਿੰਘ ਨਾਭਾ
9463553962

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: