ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਤਬਲੀਗੀ ਜਮਾਤ ਨਾਲ ਸੰਬੰਧਤ 500 ‘ਚ ਕੋਰੋਨਾ ਦੇ ਲੱਛਣ, 1800 ਕੁਆਰੰਟੀਨ: ਕੇਜਰੀਵਾਲ

ਤਬਲੀਗੀ ਜਮਾਤ ਨਾਲ ਸੰਬੰਧਤ 500 ‘ਚ ਕੋਰੋਨਾ ਦੇ ਲੱਛਣ, 1800 ਕੁਆਰੰਟੀਨ: ਕੇਜਰੀਵਾਲ

ਨਵੀਂ ਦਿੱਲੀ: ਨਿਮਾਜ਼ੂਦੀਨ ਮਰਕਜ਼ ਦੇ ਲੋਕਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮਰਕਜ਼ ਨਾਲ ਸੰਬੰਧਤ ਲਗਭਗ 2300 ਲੋਕਾਂ ‘ਚੋਂ 500 ‘ਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਕੋਰੋਨਾ ਲੱਛਣ ਪਾਏ ਗਏ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕੀਤਾ ਗਿਆ ਹੈ ਜਦਕਿ 1800 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਮਰਕਜ਼ ਨਾਲ ਸੰਬੰਧਤ ਲੋਕਾਂ ਦਾ ਟੈਸਟ ਕੀਤਾ ਗਿਆ ਹੈ ਅਤੇ ਦੋ ਚਾਰ ਦਿਨਾਂ ਤਕ ਰਿਪੋਰਟਾਂ ਆਉਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ, ਮੁੱਖ ਮੰਤਰੀ ਕੇਜਰੀਵਾਲ ਨੇ ਰਿਪੋਰਟਾਂ ਆਉਣ ‘ਤੇ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋਣ ਦਾ ਵੀ ਖ਼ਦਸ਼ਾ ਜਤਾਇਆ ਹੈ।

ਪ੍ਰੈਸ ਕਾਨਫਰੰਸ ਕਰ ਉਨ੍ਹਾਂ ਕਿਹਾ ਕਿ ਦਿੱਲੀ ‘ਕੋਰੋਨਾ ਪੀੜਤਾਂ ਦੇ 445 ਮਾਮਲੇ ਚੋਂ ਸਥਾਨਕ ਪ੍ਰਸਾਰ ਕਾਰਨ ਮਹਿਜ਼ 40 ਮਾਮਲੇ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਬਾਕੀ ਮਾਮਲੇ ਵਿਦੇਸਾਂ ਅਤੇ ਨਿਜ਼ਾਮੂਦੀਨ ਮਰਕਜ਼ ਤੋਂ ਆਏ ਲੋਕਾਂ ਕਾਰਨ ਹਨ। ਕੇਜਰੀਵਾਲ ਨੇ ਸਥਿਤੀ ਨੂੰ ਕੰਟਰੋਲ ‘ਚ ਹੋਣ ਦੀ ਗੱਲ ਕਹੀ ਹੈ।

Leave a Reply

Your email address will not be published. Required fields are marked *

%d bloggers like this: