ਤਪਾ ਹਸਪਤਾਲ ਲਈ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਲਗਾਉਣ ਦੀ ਮੰਗ

ss1

ਤਪਾ ਹਸਪਤਾਲ ਲਈ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਲਗਾਉਣ ਦੀ ਮੰਗ

ਤਪਾ ਮੰਡੀ, 25 ਮਈ (ਨਰੇਸ਼ ਗਰਗ) ਇੱਕ ਪਾਸੇ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਵੱਡੀਆਂ -ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਸਰਕਾਰੀ ਹਸਪਤਾਲਾਂ ਅੰਦਰ ਇਲਾਜ ਲਈ ਡਾਕਟਰਾਂ ਦਾ ਨਾ ਹੋਣਾ ਲੋਕਾਂ ਲਈ ਸਿਰਦਰਦੀ ਬਣੀ ਰਹਿੰਦੀ ਹੈ ਇਸੇ ਕਰਕੇ ਜਿਆਦਾ ਲੋਕ ਪ੍ਰਾਈਵੇਟ ਹਸਪਤਾਲਾਂ ਨੂੰ ਤਰਜੀਹ ਦਿੰਦੇ ਹਨ। । ਸਥਾਨਕ ਸਰਕਾਰੀ ਹਸਪਤਾਲ ਤਪਾ ਨੂੰ ਵੱਡੇ ਹਸਪਤਾਲ ਦਾ ਦਰਜਾ ਦੇਕੇ ਹਸਪਤਾਲ ਦੀ ਆਲੀਸ਼ਾਨ ਬਿਲਡਿੰਗ ਬਣਾਕੇ ਕੰਮ ਚੱਲ ਰਿਹਾ ਹੈ ਪਰ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ ਅਕਸਰ ਹੀ ਡਾਕਟਰਾਂ ਦੀ ਘਾਟ ਕਾਰਨ ਪ੍ਰੇਸ਼ਾਨ ਵਿਖਾਈ ਦਿੰਦੇ ਹਨ। ਤਪਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਡਾਕਟਰ ਨੀਰੂ ਚਾਬਲਾ ਜੋ ਕਿ ਔਰਤਾਂ ਦੇ ਰੋਗਾਂ ਦੀ ਮਾਹਿਰ ਸੀ ਨੂੰ ਪੰਜਾਬ ਸਰਕਾਰ ਨੇ ਇਥੋਂ ਬਦਲੀ ਕਰਕੇ ਹੋਰ ਕਿਸੇ ਹਸਪਤਾਲ ਵਿੱਚ ਭੇਜ ਦਿੱਤਾ ਹੈ। ਜਿਸ ਕਾਰਨ ਤਪਾ ਹਸਪਤਾਲ ਵਿੱਚ ਔਰਤਾਂ ਦੇ ਰੋਗਾਂ ਦੇ ਡਾਕਟਰ ਦੀ ਘਾਟ ਹੋਣ ਕਾਰਨ ਔਰਤਾਂ ਅਕਸਰ ਹੀ ਹਸਪਤਾਲ ਆਕੇ ਖੱਜਲ ਖੁਆਰ ਹੁੰਦੀਆਂ ਹਨ। ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਔਰਤਾਂ ਦੇ ਰੋਗਾਂ ਦੇ ਪੰਜ ਡਾਕਟਰ ਹਨ, ਜਦ ਕਿ ਉਥੇ ਦੋ ਜਾਂ ਤਿੰਨ ਡਾਕਟਰਾਂ ਨਾਲ ਹੀ ਕੰਮ ਚੱਲ ਸਕਦਾ ਹੈ। ਪਰ ਪੰਜਾਬ ਸਰਕਾਰ ਨੇ ਉਥੋਂ ਕਿਸੇ ਡਾਕਟਰ ਦੀ ਬਦਲੀ ਨਹੀਂ ਕੀਤੀ। ਸਥਾਨਕ ਮਿੰਨੀ ਸਹਾਰਾ ਵੈਲਫੇਅਰ ਕਲੱਬ ਦੇ ਪ੍ਰਧਾਨ ਪਵਨ ਕੁਮਾਰ ਬਤਾਰਾ, ਚੇਅਰਮੈਨ ਮਦਨ ਘੜੈਲਾ, ਧਰਮਪਾਲ ਸ਼ਰਮਾ, ਰਾਜ ਕੁਮਾਰ ਰਾਜੂ, ਸੱਤਪਾਲ ਸੱਤੀ ਆਦਿ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਰਨਾਲਾ ਤੋਂ ਔਰਤਾਂ ਦੇ ਰੋਗਾਂ ਦੇ ਦੋ ਡਾਕਟਰਾਂ ਨੂੰ ਤਪਾ ਹਸਪਤਾਲ ਲਈ ਭੇਜਿਆ ਜਾਵੇ ਤਾਂ ਕਿ ਲੋਕਾਂ ਨੂੰ ਡਾਕਟਰ ਨਾ ਹੋਣ ਦੀ ਪ੍ਰੇਸ਼ਾਨੀ ਨਾ ਝੇਲਣੀ ਪਵੇ।
ਜਦੋਂ ਇਸ ਸਬੰਧੀ ਸਿਵਲ ਸਰਜਨ ਬਰਨਾਲਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਜਲਦੀ ਹੀ ਔਰਤਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਨੂੰ ਤਪਾ ਹਸਪਤਾਲ ਲਈ ਭੇਜਿਆ ਜਾਵੇਗਾ।

Share Button

Leave a Reply

Your email address will not be published. Required fields are marked *