ਤਪਾ ਵਿੱਚ ਪਾਏ ਸੀਵਰੇਜ ਦੀ ਉਚ ਪੱਧਰੀ ਜਾਂਚ ਦੀ ਮੰਗ

ss1

ਤਪਾ ਵਿੱਚ ਪਾਏ ਸੀਵਰੇਜ ਦੀ ਉਚ ਪੱਧਰੀ ਜਾਂਚ ਦੀ ਮੰਗ

ਬਰਨਾਲਾ,ਤਪਾ, 14 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਸਥਾਨਕ ਮੰਡੀ ਵਿੱਚ ਪਾਏ ਜਾ ਰਹੇ 100 ਪ੍ਰਤੀਸਤ ਸੀਵਰੇਜ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਪਿਛਲੇ ਦਿਨੀਂ ਪੰਜਾਬ ਸੀਵਰੇਜ ਬੋਰਡ ਚੰਡੀਗੜ ਤੋਂ ਕੁਆਲਟੀ ਵਿਭਾਗ ਦੀ ਟੀਮ ਆਈ ਸੀ। ਪਰੰਤੂ ਇਹ ਜਾਂਚ ਮਹਿਜ ਇੱਕ ਡਰਾਮੇਬਾਜ਼ੀ ਤੋਂ ਵੱਧ ਕੁੱਝ ਵੀ ਨਹੀਂ ਸੀ। ਕਾਗਜਾਂ ਦਾ ਘਰ ਪੂਰਾ ਕਰਨ ਲਈ ਇੱਕ ਉਸ ਗਲੀ ਵਿੱਚ ਜਾਂਚ ਕੀਤੀ ਗਈ ਜਿਸ ਵਿੱਚ ਇੱਕ ਪੱਤਰਕਾਰ ਦਾ ਘਰ ਸੀ ਅਤੇ ਸੀਵਰੇਜ ਪਾਉਣ ਸਮੇਂ ਤਹਿ ਮਾਪਦੰਡਾਂ ਅਨੁਸਾਰ ਮਟੀਰੀਅਲ ਪੱਤਰਕਾਰ ਦੀ ਹਾਜ਼ਰੀ ਵਿੱਚ ਪਾਇਆ ਗਿਆ ਸੀ ਅਤੇ ਸ਼ਿਕਾਇਤ ਕਰਤਾ ਨੂੰ ਕਿਸੇ ਦਬਾਓ ਤਹਿਤ ਸੰਤੁਸ਼ਟੀ ਪੱਤਰ ਲੈਕੇ ਜਾਂਚ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਨਾਲ ਸੱਪ ਵੀ ਮਰ ਗਿਆ ਅਤੇ ਲਾਠੀ ਵੀ ਨਹੀਂ ਟੁੱਟੀ। ਜਦ ਕਿ ਅਸਲੀਅਤ ਕੁਝ ਹੋਰ ਹੀ ਹੈ। ਮੰਡੀ ਦੀ ਬਾਗ ਕਲੋਨੀ, ਦਰਾਜ ਫਾਟਕ ਤੋਂ ਜੇਠੂਕੇ ਨੂੰ ਜਾਂਦੇ ਰਾਹ ਤੇ, ਸਦਰ ਬਾਜ਼ਾਰ ਦੇ ਇੱਕ ਥੋੜੇ ਏਰੀਏ, ਪੀਰਖਾਣਾ ਰੋਡ, ਢਿੱਲਵਾਂ ਰੋਡ ਤੇ ਪਾਏ ਗਏ ਸੀਵਰੇਜ ਅੰਦਰ ਨਾ ਤਾਂ ਸਰਕਾਰ ਵੱਲੋਂ ਤਹਿ ਮਾਪਦੰਡਾਂ ਅਨੁਸਾਰ ਗਟਕਾ ਪਾਇਆ ਗਿਆ ਹੈ, ਨਾ ਹੀ ਮਟੀਰੀਅਲ ਦੀ ਸਹੀ ਵਰਤੋਂ ਕੀਤੀ ਗਈ ਹੈ ਅਤੇ ਨਾ ਹੀ ਪਾਈਪਾਂ ਪਾਉਣ ਸਮੇਂ ਲੇਬਲ ਕੀਤਾ ਗਿਆ ਹੈ।

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਸੀਵਰੇਜ ਉਨਾਂ ਕਲੋਨੀਆਂ ਤੱਕ ਵੀ ਪਾ ਦਿੱਤਾ ਗਿਆ ਜੋ ਸਰਕਾਰ ਵੱਲੋਂ ਗੈਰ ਕਾਨੂੰਨੀ ਕਰਾਰ ਦਿੱਤੀਆਂ ਹੋਈਆਂ ਹਨ। ਕਰੋੜਾਂ ਰੁਪਏ ਖਰਚ ਕੇ ਪਾਏ ਜਾ ਰਹੇ ਸੀਵਰੇਜ ਸਿਸਟਮ ਨਾਲ ਸ਼ਹਿਰ ਦੇ ਵਿਕਾਸ ਦੀ ਵਿਕਾਸ ਹੋਣ ਦੀ ਸੰਭਾਵਨਾ ਵੱਧ ਹੈ। ਭਾਵੇਂ ਸੀਵਰੇਜ ਸਬੰਧੀ ਸ਼ਿਕਾਇਤਾਂ ਤੇ ਕਾਰਵਾਈ ਕਰਦੇ ਹੋਏ ਵਿਭਾਗ ਦੇ ਜੇ ਈ, ਐਸ ਡੀ ਓ ਅਤੇ ਐਕਸ਼ੀਅਨ ਦੀ ਬਦਲੀ ਤਾਂ ਜਰੂਰ ਕਰ ਦਿੱਤੀ ਪਰ ਇਸ ਦਾ ਲਾਭ ਮੰਡੀ ਵਾਸੀਆਂ ਨੂੰ ਨਹੀਂ ਹੋਇਆ। ਸ਼ਹਿਰ ਦੀਆਂ ਸਮਾਜਿਕ, ਰਾਜਸੀ ਜਥੇਬੰਦੀਆਂ ਦੀ ਸੀਵਰੇਜ ਬੋਰਡ ਤੋਂ ਮੰਗ ਹੈ ਕਿ ਪਾਏ ਗਏ ਸੀਵਰੇਜ ਸਿਸਟਮ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਗੈਰ ਮੰਨਜੂਰ ਸੁਦਾ ਕਲੋਨੀਆਂ ਅੰਦਰ ਪਾਏ ਗਏ ਸੀਵਰੇਜ ਸਿਸਟਮ ਦੀ ਪੇਮੈਂਟ ਠੇਕੇਦਾਰ ਨੂੰ ਨਾ ਕੀਤੀ ਜਾਵੇ। ਜਲਦੀ ਹੀ ਸ਼ਹਿਰ ਨਿਵਾਸੀਆਂ ਦਾ ਇੱਕ ਪ੍ਰਤੀਨਿਧ ਮੰਡਲ ਸੀਵਰੇਜ ਬੋਰਡ ਦੇ ਚੇਅਰਮੈਨ ਸ੍ਰੀ ਵਿਨੋਦ ਸ਼ਰਮਾ ਨੂੰ ਮਿਲਕੇ ਸਾਰੀ ਸਥਿਤੀ ਸਬੰਧੀ ਜਾਣਕਾਰੀ ਦੇਵੇਗਾ।

Share Button

Leave a Reply

Your email address will not be published. Required fields are marked *