ਤਪਾ ਵਿਖੇ ਬਹੁਜਨ ਸਮਾਜ ਪਾਰਟੀ ਦਾ ਸਰਕਾਰਾਂ ਵਿਰੁਧ ਰੋਸ ਧਰਨਾ ਅੱਜ

ss1

ਤਪਾ ਵਿਖੇ ਬਹੁਜਨ ਸਮਾਜ ਪਾਰਟੀ ਦਾ ਸਰਕਾਰਾਂ ਵਿਰੁਧ ਰੋਸ ਧਰਨਾ ਅੱਜ

 

ਤਪਾ ਮੰਡੀ 08 ਜੁਲਾਈ (ਨਰੇਸ਼ ਗਰਗ) : ਬਹੁਜਨ ਸਮਾਜ ਪਾਰਟੀ ਦੀ ਹਲਕਾ ਭਦੌੜ ਦੀ ਇਕਾਈ ਵਲੋਂ ਬਾਬਾ ਜੀਵਨ ਸਿੰਘ ਧਰਮਸ਼ਾਲਾ ਵਿਖੇ ਭਰਵੀਂ ਬੈਠਕ ਜਗਰੂਪ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਸਬੰਧੀ ਹਲਕਾ ਪ੍ਰਧਾਨ ਨੇ ਪੈ੍ਰਸ ਨੋਟ ਰਾਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਹਲਕਾ ਬਹੁਜਨ ਸਮਾਜ ਪਾਰਟੀ ਵੱਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ, ਨਸ਼ਾਖੋਰੀ, ਭ੍ਰਿਸ਼ਟਾਚਾਰ, ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ਅਤੇ ਵਧ ਰਹੀਆਂ ਖੁਦਕੁਸ਼ੀਆਂ ਦੇ ਰੁਝਾਨ ਨੂੰ ਲੈਕੇ ਸਰਕਾਰਾਂ ਵਿਰੁਧ ਅੰਦਰਲੀ ਅਨਾਜ ਮੰਡੀ ਵਿਖੇ ਸਾਂਤਮਈ ਧਰਨਾ ਅੱਜ ਦਿੱਤਾ ਜਾ ਰਿਹਾ ਹੈ ਤਾ ਜੋ ਸਰਕਾਰਾਂ ਨੂੰ ਹਲੂਣਿਆ ਜਾ ਸਕੇ। ਇਸ ਮੌਕੇ ਹਲਕਾ ਇੰਚਾਰਜ ਕਰਮਜੀਤ ਸਿੰਘ ਖੁੱਡੀ, ਕੀਰਤਨ ਸਿੰਘ ਨੈਣੇਵਾਲ, ਲਖਵਿੰਦਰ ਸਿੰਘ ਲੱਖਾ, ਸੁਖਵਿੰਦਰ ਸਿੰਘ ਢੋਲੂ, ਜੱਗਾ ਸਿੰਘ ਤਾਜੋਕੇ, ਕੁਲਦੀਪ ਸਿੰਘ, ਰਾਜ ਸਿੰਘ, ਸੁਰਜੀਤ ਸਿੰਘ, ਭੋਲਾ ਸਿੰਘ ਨਾਹਰ, ਨਛੱਤਰ ਸਿੰਘ ਸਣੇ ਪਾਰਟੀ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *