ਤਪਾ ਮੰਡੀ ਦੀਆਂ ਕੁਝ ਫਰਮਾਂ ਵੱਲੋ ਦਿਵਾਲਿਆਪਣ ਹੋਣ ਤੇ ਮੰਡੀ ਵਿੱਚ ਪੈਸੇ ਦੀ ਹੋਈ ਕਮੀ

ss1

ਤਪਾ ਮੰਡੀ ਦੀਆਂ ਕੁਝ ਫਰਮਾਂ ਵੱਲੋ ਦਿਵਾਲਿਆਪਣ ਹੋਣ ਤੇ ਮੰਡੀ ਵਿੱਚ ਪੈਸੇ ਦੀ ਹੋਈ ਕਮੀ

ਤਪਾ ਮੰਡੀ, 15 ਜੂਨ (ਨਰੇਸ਼ ਗਰਗ) ਇਸ ਤਰਾਂ ਕਿਉ ਲੱਗ ਰਿਹਾ ਹੈ ਕਿ ਤਪਾ ਮੰਡੀ ਦੇ ਵਪਾਰ ਨੂੰ ਕਿਸੇ ਦੀ ਮਾੜੀ ਨਜਰ ਲੱਗ ਗਈ ਹੈ। ਮੰਡੀ ਨਿਵਾਸੀਆਂ ਤੇ ਸਾੜ ਸਤੀ ਆ ਰਹੀ ਹੈ। ਕੁਝ ਸਮਾਂ ਪਹਿਲਾਂ ਲਾਈਵ ਟਰੇਡਿੰਗ ਨਾਮ ਦੀ ਕੰਪਨੀ ਨੇ ਮੰਡੀ ਨਿਵਾਸੀਆਂ ਦਾ ਕਰੋੜਾਂ ਰੁਪਏ ਲੈਕੇ ਫਰਾਰ ਹੋ ਗਈ ਸੀ। ਅਜੇ ਵਾਸੀ ਇਸ ਝਟਕੇ ਤੋਂ ਬਾਹਰ ਹੀ ਨਹੀਂ ਨਿਕਲੇ ਸੀ ਕਿ ਧੌਲਾ ਪਿੰਡ ਨਾਲ ਸਬੰਧਤ ਇੱਕ ਆੜਤੀ ਦਾ ਕੰਮ ਕਰਦੇ ਵਪਾਰੀ ਨੇ ਕਰੋੜਾਂ ਰੁਪਏ ਆਪਣੇ ਪਾਸ ਰੱਖਕੇ ਆਪਣੇ ਆਪਨੂੰ ਦਿਵਾਲਿਆ ਘੋਸ਼ਿਤ ਕਰ ਦਿੱਤਾ, ਰਾਜਸੀ ਪਹੁੰਚ ਅਤੇ ਰਾਜ ਕਰਦੀ ਪਾਰਟੀ ਨਾਲ ਸਬੰਧਤ ਹੋਣ ਕਾਰਨ ਕੁਝ ਵੀ ਨਹੀਂ ਹੋਇਆ। ਉਸ ਤੋਂ ਕੁਝ ਸਮੇਂ ਬਾਅਦ ਹੀ ਮੰਡੀ ਨਿਵਾਸੀਆਂ ਦਾ ਕਰੀਬ 200 ਕਰੋੜ ਰੁਪਏ ਲੈਕੇ ਕਰਾਉਣ ਟਰੇਡਜ ਨਾਮ ਦੀ ਚਿਟਫੰਡ ਕੰਪਨੀ ਫਰਾਰ ਹੋ ਗਈ। ਜਿਸ ਕਾਰਨ ਮੰਡੀ ਨਿਵਾਸੀਆਂ ਦਾ ਲੱਕ ਟੁੱਟ ਗਿਆ। ਇਸ ਤੋਂ ਥੋੜੇ ਸਮੇਂ ਬਾਅਦ ਹੀ ਰੂੜੇਕੇ ਪਿੰਡ ਦੇ ਇੱਕ ਵਿਅਕਤੀ ਨੇ ਜੋ ਮੰਡੀ ਅੰਦਰ ਆੜਤ ਦਾ ਕਾਰੋਬਾਰ ਕਰਦਾ ਸੀ ਉਹ ਵੀ ਕਰੋੜਾਂ ਰੁਪਏ ਦੱਬਕੇ ਫਰਾਰ ਹੋ ਗਿਆ। ਜਿਸ ਨੇ ਮੰਡੀ ਨਿਵਾਸੀਆਂ ਨੂੰ ਕੱਖੋਂ ਹੋਲਾ ਕਰ ਦਿੱਤਾ ਸੀ। ਮੰਡੀ ਨਿਵਾਸੀ ਇਸ ਹੋਈ ਠੱਗੀ ਅਤੇ ਲੁੱਟ ਨੂੰ ਬੁਰਾ ਸੁਪਨਾ ਸਮਝਕੇ ਅਜੇ ਭੁੱਲਣ ਦਾ ਯਤਨ ਹੀ ਕਰ ਰਹੇ ਸਨ ਕਿ ਮੰਡੀ ਨਿਵਾਸੀਆਂ ਤੇ ਦੁੱਖ ਦਾ ਇੱਕ ਹੋਰ ਪਹਾੜ ਟੁੱਟ ਪਿਆ ਕਿ ਮੰਡੀ ਅੰਦਰ ਆੜਤ ਦਾ ਕਾਰੋਬਾਰ ਕਰਦੇ ਨੇ ਮੰਡੀ ਨਿਵਾਸੀਆਂ ਤੋਂ ਵਿਆਜ ਤੇ ਫੜੇ ਕਰੋੜਾਂ ਰੁਪਏ ਦੇਣ ਤੋਂ ਨਾ ਨੁੱਕਰ ਕਰਨੀ ਸ਼ੁੁਰੂ ਕਰ ਦਿੱਤੀ ਹੈ। ਭਰੋਸੇਯੋਗ ਸੂਤਰਾ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲਦੀ ਹੀ ਮੰਡੀ ਅੰਦਰਲੇ ਦੋ ਹੋਰ ਆੜਤੀਆਂ ਅਤੇ ਮੰਡੀ ਵਿਚੋਂ ਜਿਨਸ ਦੀ ਖਰੀਦ ਕਰਦੇ ਪੱਕੀ ਆੜਤ ਦਾ ਕੰਮ ਕਰਦੇ ਦੋ ਦੁਕਾਨਦਾਰਾਂ ਵੱਲੋਂ ਵੀ ਜਲਦੀ ਹੀ ਆਪਣੇ ਆਪਨੂੰ ਦਿਵਾਲਿਆ ਘੋਸ਼ਿਤ ਕੀਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਮੰਡੀ ਨਿਵਾਸੀਆਂ ਅੰਦਰ ਡਰ ਅਤੇ ਅਫਰਾ-ਤਫਰੀ ਦਾ ਮਹੌਲ ਹੈ। ਹਰ ਉਹ ਵਿਅਕਤੀ ਜਿਸ ਨੇ ਮਾਰਕੀਟ ਅੰਦਰ ਆਪਣੀ ਜਮਾਂ ਪੂੰਜੀ ਵਿਆਜ ਤੇ ਦਿੱਤੀ ਹੋਈ ਹੈ, ਵਾਪਸ ਲੈਣ ਦੇ ਉਪਰਾਲੇ ਕਰ ਰਿਹਾ ਹੈ। ਹਰ ਵਿਅਕਤੀ ਦੇ ਚਿਹਰੇ ਤੇ ਨਿਰਾਸ਼ਾ ਦਾ ਆਲਮ ਹੈ। ਜਦ ਪਹਿਰੇਦਾਰ ਦੇ ਇਸ ਪੱਤਰਕਾਰ ਨੇ ਇਸ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਅਨਾਜ਼ ਮੰਡੀ ਸਮੇਤ ਸ਼ਹਿਰ ਦਾ ਦੌਰਾ ਕੀਤਾ ਤਾਂ ਕੋਈ ਵੀ ਵਿਅਕਤੀ ਆਪਣਾ ਮੂੰਹ ਖੋਲਣ ਲਈ ਤਿਆਰ ਨਹੀਂ ਸੀ। ਸ਼ਹਿਰ ਦੇ ਇੱਕ ਵਪਾਰ ਮੰਡਲ ਦੇ ਅਹੁਦੇਦਾਰ ਨਾਲ ਜਦ ਗੱਲ ਕੀਤੀ ਤਾਂ ਉਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸਰਤ ਤੇ ਦੱਸਿਆ ਕਿ ਜੋ ਲੋਕ ਆਪਣੀ ਜਮਾਂ ਪੂੰਜੀ ਬਾਜ਼ਾਰ ਅੰਦਰ ਵਿਆਜ ਤੇ ਦਿੰਦੇ ਸਨ ਉਨਾਂ ਦੇ ਕਾਰਨ ਹੀ ਬਾਜ਼ਾਰ ਅੰਦਰ ਪੈਸੇ ਦਾ ਫਲਾਓ ਸੀ, ਪਰ ਕੁਝ ਫਰਮਾਂ ਦੇ ਭੱਜਣ ਕਾਰਨ ਇਨਾਂ ਦੇ ਵਿਸਵਾਸ਼ ਨੂੰ ਠੇਸ ਲੱਗੀ ਹੈ ਅਤੇ ਇਹ ਆਪਣੀ ਪੂੰਜੀ ਬਾਜ਼ਾਰ ਵਿਚੋਂ ਕੱਢਕੇ ਸੋਨਾ ਵਗੈਰਾ ਤੇ ਇਨਵੈਸਟ ਕਰਨ ਲੱਗ ਪਏ ਹਨ। ਇਸ ਕਾਰਨ ਬਾਜ਼ਾਰ ਵਿੱਚ ਪੈਸੇ ਦੀ ਕਿੱਲਤ ਹੋ ਗਈ ਹੈ।
ਜੋ ਵੀ ਹੈ ਪਰ ਇਹ ਸੱਚ ਹੈ ਕਿ ਮੰਡੀ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਕੁਝ ਬੇਈਮਾਨ ਲੋਕ ਦੱਬ ਗਏ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸ਼ਹਿਰ ਨਿਵਾਸੀਆਂ ਨੂੰ ਇਨਾਂ ਲੋਕਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *