ਤਪਾ ਦਾ ਹਸਪਤਾਲ ਖਾਲੀ ਖੜਕਿਆ

ss1

ਤਪਾ ਦਾ ਹਸਪਤਾਲ ਖਾਲੀ ਖੜਕਿਆ
ਲੋਕਾਂ ਨੇ ਕੱਢੀ ਅਖੌਤੀ ਪੱਤਰਕਾਰਾਂ ਵਿਰੁਧ ਭੜਾਸ

17-24
ਤਪਾ ਮੰਡੀ, 16 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਤਪਾ ਦੇ ਸਿਹਤ ਕੇਂਦਰ ਡਾਕਟਰਾਂ ਬਿਨਾਂ ਖੜਕ ਰਿਹਾ ਹੈ। ਇਸ ਪੱਤਰਕਾਰ ਨੂੰ ਦੌਰਾ ਕਰਕੇ ਵੇਖਿਆ ਕਿ ਸਾਰੇ ਹੀ ਮਾਹਰ ਡਾਕਟਰਾਂ ਦੇ ਕਮਰਿਆਂ ਨੂੰ ਜਿੰਦੇ ਲਟਕ ਰਹੇ ਸਨ। ਇਸ ਸਬੰਧੀ ਜਦੋਂ ਸਿਵਲ ਸਰਜਨ ਬਰਨਾਲਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਕੁਝ ਪੱਤਰਕਾਰਾਂ ਦੀ ਨਜਾਇਜ਼ ਦਖਲ ਅੰਦਾਜੀ ਕਾਰਨ ਕੋਈ ਵੀ ਡਾਕਟਰ ਤਪਾ ਸਿਹਤ ਕੇਂਦਰ ਵਿੱਚ ਟਿਕਣ ਨੂੰ ਤਿਆਰ ਨਹੀਂ, ਫੇਰ ਵੀ ਜਲਦੀ ਕੋਸ਼ਿਸ ਕਰਕੇ ਤਿੰਨ ਡਾਕਟਰ ਡੈਪੂਟੇਸ਼ਨ ਤੇ ਭੇਜੇ ਜਾ ਰਹੇ ਹਨ।
ਡਾਕਟਰਾਂ ਦੀ ਬਦਲੀ ਕਰਵਾਕੇ ਚਲੇ ਜਾਣ ਦੇ ਮੁੱਦੇ ਤੇ ਕੁਝ ਸ਼ਹਿਰ ਵਾਸੀਆਂ ਨੇ ਨਜਾਇਜ਼ ਦਖਲ ਅੰਦਾਜੀ ਕਰਨ ਵਾਲੇ ਪੱਤਰਕਾਰਾਂ ਵਿਰੁਧ ਭੜਾਸ ਕੱਢੀ। ਹਾਜ਼ਰੀਨ ਨੇ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੱਤਰਕਾਰਾਂ ਵੱਲੋਂ ਬਿਨਾਂ ਵਜਾ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਉਪਰੋਕਤ ਵਿਰੁਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨਾਂ ਪੱਤਰਕਾਰਾਂ ਨੂੰ ਆਪਣੀ ਕਲਮ ਲੋਕ ਹਿਤੂ ਮਸਲਿਆਂ ਉਪਰ ਚਲਾਉਣ ਦਾ ਸੁਝਾਅ ਵੀ ਦਿੱਤਾ। ਪ੍ਰੋਗੈਸਿਵ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਪੜਤਾਲੀਆ ਅਫਸਰ ਅਜਮੇਰ ਸਿੰਘ ਖੁੱਡੀ ਨੇ ਇਸ ਪੱਤਰਕਾਰ ਨੂੰ ਹਸਪਤਾਲ ਦੇ ਬੰਦ ਪਏ ਡਾਕਟਰਾਂ ਦੇ ਕਮਰੇ ਵਿਖਾਉਂਦਿਆਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਨੂੰ ਲੋਕਾਂ ਦੇ ਮਸਲਿਆਂ ਵਿੱਚ ਖੜਨਾ ਚਾਹੀਦਾ ਹੈ ਨਾ ਕਿ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਇੱਕਾ-ਦੁੱਕਾ ਸਹੂਲਤਾਂ ਨੂੰ ਬੰਦ ਕਰਵਾਉਣਾ ਚਾਹੀਦਾ ਹੈ।
ਸ਼ਹਿਰ ਦੇ ਵੱਡੇ ਗਿਣਤੀ ਸਮਾਜ ਸੇਵੀ, ਧਾਰਮਿਕ, ਰਾਜਨੀਤਕ ਨੁਮਾਇੰਦਿਆਂ ਨੇ ਸਰਕਾਰ ਪਾਸੋਂ ਸਿਹਤ ਕੇਂਦਰ ਤਪਾ ਲਈ ਅਧੂਰੀਆ ਸਹੂਲਤਾਂ ਦੀ ਪੂਰਤੀ ਦੀ ਮੰਗ ਵੀ ਕੀਤੀ। ਇਸ ਸਮੇਂ ਇੱਕ ਗਰੀਬ ਪਰਿਵਾਰ ਦੇ ਵਿਅਕਤੀ ਬੋਬੀ ਪੁੱਤਰ ਹੰਸਾ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਅਮਨਦੀਪ ਕੌਰ ਦੀ ਬਾਂਹ ਅੱਗ ਨਾਲ ਝੁਲਸ ਗਈ ਸੀ। ਸਿਹਤ ਕੇਂਦਰ ਤਪਾ ਵਿਖੇ ਢੁਕਵੀਆਂ ਸਹੂਲਤਾਂ ਦੀ ਘਾਟ ਅਤੇ ਮਾਹਰ ਡਾਕਟਰ ਏ ਐਸ ਬਰਾੜ ਦੇ ਛੁੱਟੀ ਤੇ ਜਾਣ ਕਾਰਨ ਬਾਹਰੋਂ ਅੰਨੀ ਲੁੱਟ ਕਰਵਾਕੇ ਆਪਣੀ ਪਤਨੀ ਦਾ ਇਲਾਜ ਕਰਵਾਉਣਾ ਪਿਆ। ਜਿਸ ਦੇ ਸਿਧਮ-ਸਿੱਧੇ ਦੋਸ਼ੀ ਨਜਾਇਜ਼ ਦਖਲ ਅੰਦਾਜੀ ਕਰਨ ਵਾਲੇ ਵਿਅਕਤੀ ਹਨ।
ਇਸ ਸਮੇਂ ਰਾਜੇਸ਼ ਕੁਮਾਰ ਪੇਟੀਆਂ ਵਾਲਾ, ਬਾਬਰ ਹਲਵਾਈ ਐਸੋਸੀਏਸ਼ਨ ਪ੍ਰਧਾਨ, ਰਾਕੇਸ਼ ਕੁਮਾਰ ਬਸਾਤੀ ਵਾਲਾ, ਰੋਹਿਤ ਕੁਮਾਰ ਗਿਫਟ ਹਾੳੂਸ, ਰਾਜੇਸ਼ ਢੀਂਗਰਾ ਟੇਲਰ, ਕੈਂਪਾ ਚੋਧਰੀ, ਵਿੱਕੀ ਮੋਹਿਤ ਤੋਂ ਇਲਾਵਾ ਚੰਚਲ ਕੁਮਾਰ ਰਾਜੂ ਆਮ ਆਦਮੀ ਪਾਰਟੀ ਤਪਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *