ਤਪਸ਼ ਹਵਾਂਵਾਂ ਦੀ

ss1

ਤਪਸ਼ ਹਵਾਂਵਾਂ ਦੀ

ਆਹ ਲੈ, ਲੈ ਜਾ ਮਿੱਠੀ ਮਹਿਕ ਫ਼ਿਜ਼ਾਵਾਂ ਦੀ,
ਆਪਣੇ ਲਈ ਮੈਂ ਰੱਖ ਲਈ ਤਪਸ਼ ਹਵਾਂਵਾਂ ਦੀ ||

ਟੋਟੇ ਟੋਟੇ ਰੁੱਖ ਕੁਤਰ ਕੇ ਸੁੱਟ ਦਿੱਤੇ,
ਕਿਹੜਾ ਰੱਤ ਵਹਾ ਕੇ ਤੁਰਿਆ ਛਾਂਵਾਂ ਦੀ ||

ਖੇਡ ਇਸ਼ਕ ਦੀ ਜਿੱਤਦਾ ਜਿੱਤਦਾ ਹਰਿਆ ਸੀ,
ਮੇਰੀ ਰੂਹ ਸੀ ਕੈਦੀ ਸ਼ੋਖ ਅਦਾਵਾਂ ਦੀ ||

ਪਰਖ਼ ਕਰਾਂ ਜਾਂ ਅਣਗੌਲੇ ਹੀ ਕਰ ਦੇਵਾਂ,
ਜਾਂ ਮੈਂ ਸ਼ੂਲੀ ਚੜ ਜਾਂ ਕਪਟ ਛਲਾਂਵਾਂ ਦੀ ||

ਲੋਕੀਂ ਭੁੱਲਦੇ ਜਾਂਦੇ ਨਾਜੁਕ ਰਿਸ਼ਤੇ ਨੂੰ,
ਸੜਕੇ ਰੁਲਦੀ ਤੱਕਦਾਂ ਮਮਤਾ ਮਾਂਵਾਂ ਦੀ ||

ਸੋਹਣੀ ਰੁੜਦੀ ਨਾ ਜੇ ਉੱਠੀਆ ਲਹਿਰਾਂ ਵਿੱਚ,
ਕਿੱਦਾਂ ਚੇਤੇ ਰੱਖਦੇ ਛੱਲ ਝਨਾਂਵਾਂ ਦੀ ||

ਟੋਨੀ ਚੇਤੇ ਕਰਕੇ ਆਪਣੇ ਬਚਪਨ ਨੂੰ,
ਸਿਫ਼ਤ ਕਰੀ ਚਲ ਆਪਣੇ ਭੈਣ ਭਰਾਂਵਾਂ ਦੀ ||

“ਯਸ਼ ਪਾਲ “ਟੋਨੀ”
9876498603
ਰਾਮ ਸ਼ਰਨਮ ਕਲੋਨੀ
ਗੁਰਦਾਸਪੁਰ

Share Button

Leave a Reply

Your email address will not be published. Required fields are marked *