ਤਨਾਅ ਭਰੇ ਮਾਹੌਲ ਨੂੰ ਮੁੱਖ ਰੱਖਦਿਆਂ ਸਰਕਾਰ ਝੋਨੇ ਦੇ ਖ੍ਰੀਦ ਪ੍ਰਬੰਧਾਂ ਦਾ ਢੁੱਕਵਾਂ ਪ੍ਰਬੰਧ ਕਰੇ – ਸਮਾਜ ਸੇਵਕ ਆਗੂ

ss1

ਤਨਾਅ ਭਰੇ ਮਾਹੌਲ ਨੂੰ ਮੁੱਖ ਰੱਖਦਿਆਂ ਸਰਕਾਰ ਝੋਨੇ ਦੇ ਖ੍ਰੀਦ ਪ੍ਰਬੰਧਾਂ ਦਾ ਢੁੱਕਵਾਂ ਪ੍ਰਬੰਧ ਕਰੇ – ਸਮਾਜ ਸੇਵਕ ਆਗੂ

3ਭਿੱਖੀਵਿੰਡ 1 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਹੱਦਾਂ ‘ਤੇ ਬਣੇ ਤਨਾਅ ਦੇ ਕਾਰਨ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਲੋਕ ਆਪਣੇ ਘਰ-ਬਾਹਰ ਛੱਡ ਕੇ ਦੂਰ-ਦੁਰੇਡੇ ਜਾ ਚੁੱਕੇ ਹਨ, ਜਦੋਂ ਕਿ ਕੁਝ ਕੁ ਕਿਸਾਨ ਹੀ ਆਪਣੇ ਘਰਾਂ ਤੇ ਫਸਲਾਂ ਦੀ ਰਾਖੀ ਕਰ ਰਹੇ ਹਨ। ਇਸ ਮਾਹੌਲ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਕਿਸਾਨਾਂ ਦੀਆਂ ਫਸਲਾਂ ਨੂੰ ਮੰਡੀਆਂ ਵਿਚ ਚੁੱਕਣ ਲਈ ਤੁਰੰਤ ਕਦਮ ਉਠਾਵੇ ਤਾਂ ਜੋ ਬੇਘਰ ਹੋਏ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਨਾ ਪਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਕ ਆਗੂਆਂ ਜਾਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਗੁਰਚਰਨਜੀਤ ਸਿੰਘ ਮਾੜੀਮੇਘਾ, ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ ਨੇ ਸਾਂਝੇ ਤੌਰ ‘ਤੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਇਸ ਨਾਜੁਕ ਘੜੀ ਵਿਚ ਕਿਸਾਨ ਆਪਣੇ ਘਰਾਂ ਦੀ ਰਾਖੀ ਹੀ ਮਸਾਂ ਕਰ ਰਹੇ ਹਨ, ਜਦੋਂ ਕਿ ਚੰਦ ਦਿਨਾਂ ਵਿਚ ਕਿਸਾਨਾਂ ਵੱਲੋਂ ਮੰਡੀਆਂ ਵਿਚ ਆਪਣੀ ਜਿਣਸ ਨੂੰ ਲਿਆਦਾ ਜਾ ਰਿਹਾ ਹੈ ਤੇ ਇਸ ਲਈ ਸਰਕਾਰ ਨੂੰ ਢੁੱਕਵੇਂ ਪ੍ਰਬੰਧ ਕਰਕੇ ਝੋਨੇ ਦੀ ਫਸਲ ਨੂੰ ਤੁਰੰਤ ਖ੍ਰੀਦਣਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *