ਤਖ਼ਤ ਹਜਾਰਾ ( ਗ਼ਜ਼ਲ)

ss1

ਤਖ਼ਤ ਹਜਾਰਾ ( ਗ਼ਜ਼ਲ)

ਬੁੱਕਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜਾਰਾ ਦਿਖਦਾ ਹੈ,
ਮਹਿਫਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜਾਰਾ ਦਿਖਦਾ ਹੈ |

ਤੇਰੇ ਦਰ ‘ਤੇ ਜੋਗੀ ਬਣਕੇ ਐਵੇਂ ਅਲਖ਼ ਜਗਾਈ ਨਾ ,
ਸਰਦਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜਾਰਾ ਦਿਖਦਾ ਹੈ |

ਆਸ਼ਿਕ ਤੇ ਪਰਵਾਨੇ ਕਦ ਨੇ ਡਰਦੇ ਹੁੰਦੇ ਮਰਨੇ ਤੋਂ „
ਮਕਤਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜਾਰਾ ਦਿਖਦਾ ਹੈ |

ਪਾਵਣ ਦਾ ਅਧਿਕਾਰ ਅਸਾਂ ਦਾ ਖੋਹ ਨਾ ਸਾਥੋਂ ਅੜਿਆ ਵੇ „
ਹਾਸਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜਾਰਾ ਦਿਖਦਾ ਹੈ |

ਲਹਿਰਾਂ ਅੰਦਰ ਗੋਤੇ ਖਾ- ਖਾ ਡੁੱਬ ਕਿਤੇ ਨਾ ਜਾਵਾਂ ਮੈਂ,
ਸਾਹਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜਾਰਾ ਦਿਖਦਾ ਹੈ |

ਰਾਹੇ ਵਾਟੇ ਅਉਂਦੇ ਜਾਂਦੇ ਸਹਿਜ ਸੁਭਾਹੇ ਅਕਸਰ ਹੀ,
ਹਲਚਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜਾਰਾ ਦਿਖਦਾ ਹੈ |

‘ ਬੋਪਾਰਾਏ ‘ ਝੂਠ ਰਤਾ ਨਾ ਬੋਲੇ ਆਖੇ ਸੱਚੀਆਂ ਹੀ,
ਝਿਲਮਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜਾਰਾ ਦਿਖਦਾ ਹੈ |


ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋਬਾ. 98550-91442


Share Button

Leave a Reply

Your email address will not be published. Required fields are marked *