ਤਖਤ ਸ੍ਰੀ ਨਾਂਦੇੜ ਸਾਹਿਬ ਜੀ ਦੀ 30 ਘੰਟੇ ਦੀ ਦੂਰੀ ਹੁਣ 3 ਘੰਟਿਆਂ ‘ਚ ਹੋ ਸਕੇਗੀ ਤੈਅ : ਪ੍ਰੋ. ਚੰਦੂਮਾਜਰਾ

ss1

ਤਖਤ ਸ੍ਰੀ ਨਾਂਦੇੜ ਸਾਹਿਬ ਜੀ ਦੀ 30 ਘੰਟੇ ਦੀ ਦੂਰੀ ਹੁਣ 3 ਘੰਟਿਆਂ ‘ਚ ਹੋ ਸਕੇਗੀ ਤੈਅ : ਪ੍ਰੋ. ਚੰਦੂਮਾਜਰਾ

ਚੰਡੀਗੜ ਤੋਂ ਨਾਂਦੇੜ ਸਾਹਿਬ ਹਵਾਈ ਉਡਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੀ ਹਾਮੀ

ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਨੇ ਇਕ ਪ੍ਰੈਸ ਕਾਨਫਰੰਸ  ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਰਿਜਨਲ ਕਨੈਕਟੀਵਿਟੀ ਸਰਕਟ (ਆਰ. ਸੀ. ਸੀ.) ਰਾਹੀਂ ਦੇਸ਼ ਦੀਆਂ ਅਹਿਮ ਥਾਵਾਂ ਨੂੰ ਹਵਾਈ ਯਾਤਰਾ ਨਾਲ ਜੋੜਨ ਦੀ ਯੋਜਨਾ ਦੇ ਤਹਿਤ ਹੁਣ ਤਖਤਸ੍ਰੀ ਨਾਂਦੇੜ ਸਾਹਿਬ ਅਤੇ ਬਾਕੀ ਤਖਤਾਂ ਨੂੰ ਹਵਾਈ ਮਾਰਗ ਰਾਹੀਂ ਇਕ ਦੂਜੇ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ ਤੋਂ ਸ੍ਰੀ ਨਾਂਦੇੜ ਸਾਹਿਬ ਤੱਕ ਸਿਰਫ 3 ਘੰਟੇ ਵਿਚ ਆਰ. ਸੀ. ਸੀ. ਦੇ ਤਹਿਤ ਹਵਾਈ ਯਾਤਰਾ ਕੀਤੀ ਜਾ ਸਕੇਗੀ। ਜਿਥੇ ਪੰਜਾਬ ਤੋਂ ਸਿੱਖਸ਼ਰਧਾਲੂਆਂ ਨੂੰ ਤਖਤ ਸ੍ਰੀ ਨਾਂਦੇੜ ਸਾਹਿਬ ਤੱਕ ਜਾਣ ਲਈ 30 ਘੰਟੇ ਦਾ ਸਫਰ ਕਰਨਾ ਪੈਂਦਾ ਸੀ, ਉਥੇ ਹੁਣ ਸਿਰਫ 3 ਘੰਟੇ ਦੇ ਹਵਾਈ ਸਫਰ ਰਾਹੀਂ ਚੰਡੀਗੜ ਤੋਂ ਸ਼ਰਧਾਲੂ ਸ੍ਰੀ ਨਾਂਦੇੜ ਸਾਹਿਬ ਤੱਕ ਪੁੱਜ ਸਕਣਗੇ। ਇਸੇ ਤਰਾਂ ਚੰਡੀਗੜ ਤੋਂ ਪਟਨਾ ਸਾਹਿਬ ਅਤੇ ਬਾਕੀ ਤਖਤਸਾਹਿਬਾਨ ਨੂੰ ਵੀ ਹਵਾਈ ਮਾਰਗਾਂ ਨਾਲ ਜੋੜਿਆ ਜਾਵੇਗਾ।ਚੰਦੂਮਾਜਰਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਨਾਲ ਨੌਜਵਾਨਾਂ ਨਾਲ ਵੀ ਧੋਖਾ ਕਰ ਰਹੀ ਹੈ, ਜਿਸ ਤਰਾਂ ਨੌਜਵਾਨਾਂ ਦੀ ਨੌਕਰੀ ਦੇ ਫਾਰਮ ਭਰਵਾ ਕੇ ਉਨਾਂ ਨੂੰ ਗੁੰਮਰਾਹ ਕੀਤਾ ਗਿਆ ਪਰ ਹੁਣਤੱਕ ਨੌਕਰੀਆਂ ਕਿਸ ਆਧਾਰ ‘ਤੇ ਦਿੱਤੀਆਂ ਜਾਣਗੀਆਂ ਅਤੇ ਜਿਹੜੇ ਨੌਜਵਾਨਾਂ ਦੇ ਫਾਰਮ ਭਰਵਾਏ ਗਏ ਸਨ, ਉਨਾਂਨੂੰ ਕਿਥੇ ਐਡਜਸਟ ਕੀਤਾ ਜਾਵੇਗਾ, ਇਸ ਬਾਰੇ ਕਾਂਗਰਸ ਸਰਕਾਰ ਦੀ ਹੁਣ ਤੱਕ ਕੋਈ ਝੂਠੀ ਸਟੇਟਮੈਂਟ ਵੀ ਨਹੀਂ ਆਈ। ਦੂਜੇ ਪਾਸੇ ਅਕਾਲੀ ਭਾਜਪਾ ਸਰਕਾਰਨੇ ਹੁਣ ਤੱਕ ਜੋ ਕਿਹਾ ਉਹ ਕਰ ਦਿਖਾਇਆ। ਬਿਨਾਂ ਐਲਾਨ ਕੀਤੇ ਲੱਖਾਂ ਦੀ ਗਿਣਤੀ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਗਏ ਤੇ ਦੂਜੇ ਪਾਸੇ ਕਾਂਗਰਸ ਨੇ ਨੌਜਵਾਨਾਂ ਨੂੰ ਨੌਕਰੀਆਂ ਦੇ ਨਾਮ ‘ਤੇ ਗੁੰਮਰਾਹ ਕੀਤਾ ਅਤੇ ਹੁਣ ਆਪਣਾ ਚੋਣ ਵਾਅਦਾ ਪੂਰਾ ਕਰਨ ਦਾ ਨਾਮ ਨਹੀਂ ਲੈ ਰਹੇ।

Share Button

Leave a Reply

Your email address will not be published. Required fields are marked *