ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 8 ਦਸੰਬਰ ਨੂੰ ਹੋਵੇਗਾ ਸਰਬੱਤ ਖਾਲਸਾ

ss1

 ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 8 ਦਸੰਬਰ  ਨੂੰ ਹੋਵੇਗਾ ਸਰਬੱਤ ਖਾਲਸਾ

ਤਲਵੰਡੀ ਸਾਬੋ, 19 ਨਵੰਬਰ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਇਸ ਮਹੀਨੇ ਦੀ 10 ਤਰੀਕ ਨੂੰ ਬੁਲਾਇਆ ਜਾਣ ਵਾਲਾ ਸਰਬੱਤ ਖਾਲਸਾ ਇੱਕ ਵਾਰ ਸਰਕਾਰ ਦੀ ਦਖਲ਼ ਅੰਦਾਜੀ ਕਾਰਨ ਮੁਲਤਵੀ ਕਰ ਦਿੱਤਾ ਸੀ ਪ੍ਰੰਤੂ ਹੁਣ ਦੇਸ਼- ਵਿਦੇਸ਼ ਦੀਆਂ ਸੰਗਤਾਂ, ਸਿਖ ਜਥੇਬੰਦੀਆਂ ਦੇ ਵਿਚਾਰ ਲੈਣ ਤੋਂ ਬਾਅਦ ਅਤੇ ਸਰਬੱਤ ਖਾਲਸਾ ਆਗੂਆਂ ਵੱਲੋਂ ਅੱਜ ਦੀ ਆਪਸੀ ਸਲਾਹ ਮਸ਼ਵਰੇ ਦੀ ਡੂੰਘੀ ਵਿਚਾਰ ਤੋਂ ਬਾਅਦ ਮੁੜ ਤੋਂ ਤਲਵੰਡੀ ਸਾਬੋ ਦੀ ਧਰਤੀ ‘ਤੇ ਸਰੱਬਤ ਖਾਲਸਾ ਬੁਲਾਉਣ ਦਾ ਫੈਸਲਾ ਕੀਤਾ ਹੈ ਜਿਸਨੂੰ ਪੁਰ ਅਮਨ ਅਤੇ ਸਫਲਤਾ ਪੂਰਵਕ ਤਰੀਕੇ ਨਾਲ ਨੇਪਰੇ ਚਾੜ੍ਹਨ ਦੀਆਂ ਵਿਚਾਰਾਂ ਕੀਤੀਆਂ। ਸਰੱਬਤ ਖਾਲਸਾ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਜੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਅਮਰੀਕ ਸਿੰਘ ਅਜਨਾਲਾ, ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਲਿਖਿਆ ਹੈ ਕਿ ਪੰਥਕ ਮਸਲਿਆਂ ਦੇ ਹੱਲ ਲਈ 10 ਨਵੰਬਰ ਨੂੰ ਸਰਬਤ ਖਾਲਸਾ ਤਲਵੰਡੀ ਸਾਬੋ ਵਿਖੇ ਬੁਲਾਇਆ ਗਿਆ ਸੀ ਪ੍ਰੰਤੂ ਬਾਦਲ ਸਰਕਾਰ ਦੇ ਜ਼ਬਰ ਜ਼ੁਲਮ ਅਤੇ ਗਲਤ ਰੰਗਤ ਦੇਣ ਕਾਰਨ ਉਹਨਾਂ ਵੱਲੋਂ ਮੁਲਤਵੀ ਕਰ ਦਿੱਤਾ ਸੀ ਕਿਉਂਕਿ ਉਹ ਸਰਬੱਤ ਦੇ ਭਲੇ ਦੇ ਹਨ ਅਤੇ ਸਰਕਾਰ ਵੱਲੋਂ ਗਲਤ ਰਵੱਈਆਂ ਅਪਣਾਅ ਕੇ ਸਰਬੱਤ ਖਾਲਸਾ ਤੇ ਲਾਈ ਪਾਬੰਦੀ ਨੂੰ ਦੁਨੀਆਂ ਸਾਹਮਣੇ ਰੱਖਣਾ ਚਾਹੁੰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ 10 ਨਵੰਬਰ ਦੇ ਸਰਬੱਤ ਖਾਲਸਾ ਉਪਰ ਪਾਬੰਦੀ ਲਗਾਉਣ ਸਮੇਂ ਜੋ ਕਾਰਨ ਦਤੇ ਗਏ ਸਨ ਉਹ ਹਰ ਸੂਝਵਾਨ ਮਨੁੱਖ ਲਈ ਅਤੀ ਦੁਖਦਾਈ ਹਨ ਜੋ ਇਹਨਾਂ ਦੋਵਾਂ ਪਿਉ-ਪੁੱਤਰਾਂ ਦੇ ਮਾੜੀ ਅਥੇ ਘ੍ਰਿਣਤ ਸੋਚ ਦਾ ਪ੍ਰਗਟਾਵਾ ਹਨ। ਆਗੂਆਂ ਨੇ ਅੱਗੇ ਲਿਖਿਆ ਹੈ ਕਿ ਉਹ ਬਾਦਲਾਂ ਦੇ ਬਿਆਨ ਜਿਸ ਵਿੱਚ ਉਹਨਾਂ ਕਿਾਹ ਹੈ ਕਿ ਸਰਬੱਤ ਕਾਲਸਾ ਆਈ ਐੱਸ ਆਈ ਦੀ ਮੱਦਦ ਨਾਲ ਕਰਵਾਇਆ ਜਾ ਰਿਹਾ ਸੀ ਨੂੰ ਚੈਲਿੰਜ ਕਰਦੇ ਹਨ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਕੋਲ ਕੀ ਸਬੂਤ ਹਨ ਜੇ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨ ਜਾਂ ਅਜਿਹੀ ਝੂਠੀ ਬਿਆਨਬਾਜ਼ੀ ਲਈ ਪੰਜਾਬ ਦੇ ਲੋਕਾਂ ਅਤੇ ਸਿੱਖ ਪੰਥ ਕੋਲੋਂ ਮੁਆਫੀ ਮੰਗਣ।
ਸਰਬੱਤ ਖਾਲਸਾ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆ ਲਿਖਿਆ ਹੈ ਕਿ ਪੰਜਾਬ ਦੀ ਮੌਜ਼ੂਦਾ ਸਰਕਾਰ ਨੇ ਸਾਡੇ ਮੌਲਿਕ ਸੰਵਿਧਾਨਿਕ ਹੱਕਾਂ ‘ਤੇ ਪਾਬੰਦੀ ਲਾਉਣਾ, ਮਨਘੜਤ ਅਤੇ ਸਮਾਜ ਵਿਰੋਧੀ ਗੱਲਾਂ ਕਰਨ ਤੋਂ ਦਿਖਾਈ ਦਿੰਦਾ ਹੈ ਕਿ ਦੋਵੇਂ ਪਿਉ-ਪੁੱਤ ਦੀ ਜੋੜੀ ਨੂੰ ਸੰਵਿਧਾਨ, ਕਾਨੂੰਨ, ਸਮਾਜ ਅਤੇ ਇੱਥੋਂ ਤੱਕ ਕਿ ਰੱਬ ਦਾ ਵੀ ਡਰ ਭੁੱਲ ਗਿਆ ਹੈ। ਹੁਣ ਆਪਣੇ ਪਾਪਾਂ ਦੀ ਕਮਾਈ ਅਤੇ ਰਾਜ ਸੱਤਾ ਖੁੱਸਦੀ ਦੇਖਕੇ ਘਬਰਾਹਟ ਵਿੱਚ ਊਲ-ਜਲੂਲ ਬੋਲ ਰਹੇ ਹਨ। ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬ ਅਤੇ ਸੰਸਾਰ ਦੇ ਲੋਕਾਂ ਨੂੰ ਵਿਸ਼ਵਾਸ ਦੁਆਉਂਦੇ ਹਾਂ ਕਿ ਸਰਬੱਤ ਖਾਲਸਾ ਪੂਰਨ ਤੌਰ ‘ਤੇ ਸ਼ਾਂਤਮਈ ਤਰੀਕੇ ਨਾਲ ਹੋਵੇਗਾ ਅਤੇ ਸਮਾਜ ਦੇ ਕਿਸੇ ਭਾਈਚਾਰੇ ਦੇ ਵਿਰੁੱਧ ਨਹੀਂ ਬਲਕਿ ਆਪਣੇ ਸਿੱਖ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਆਪਣੀਆਂ ਪਰੰਪਰਾਵਾਂ ਦੀ ਬਹਾਲੀ ਲਈ ਹੋਵੇਗਾ। ਅਸੀਂ ਹਿੰਦੂ, ਮੁਸਲਮਾਨ, ਈਸਾਈ ਭਾਈਚਾਰੇ ਦੇ ਲੋਕਾਂ ਨੂੰ ਬਤੌਰ ਦਰਸ਼ਕ ਪਹੁੰਚਕੇ ਸ਼ਾਮਿਲ ਹੋ ਕੇ ਵੇਖਣ ਦੀ ਅਪੀਲ ਕਰਦੇ ਹਾਂ।
ਪ੍ਰਸ਼ਾਸ਼ਨ ਨੂੰ ਅਪੀਲ ਕਰਦਿਆਂ ਲਿਖਿਆ ਹੈ ਕਿ ਅਸੀਂ ਸਰਕਾਰ ਦੇ ਜ਼ਬਰ-ਜ਼ੁਲਮ ਦਾ ਸਬਰ ਸੰਤੋਖ ਨਾਲ ਜਵਾਬ ਦੇਣ ਦੀ ਨੀਤੀ ਬਣਾ ਲਈ ਹੈ। ਪਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਅਹੁਦਿਆਂ ਤੇ ਹੁਣ ਕੰ ਚਲਾਊ ਹੀ ਹਨ ਅਤੇ ਅਗਲੇ ਇਲੈਕਸ਼ਨ ਲਈ ਪਾਰਟੀ ਉਮੀਦਵਾਰ ਹੀ ਹਨ। ਇਸ ਲਈ ਉਹਨਾਂ ਦੇ ਗੈਰ ਸੰਵਿਧਾਨਿਕ ਹੁਕਮ ਨਾ ਮੰਨੇ ਜਾਣ। ਸਰੱਬਤ ਖਾਲਸਾ ਦਾ ਮੁੱਖ ਇਜੰਡਾ ਆਪਣੇ ਤਖਤਾਂ, ਸ਼੍ਰੋਮਣੀ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰੀ ਕਬਜ਼ੇ ਤੋਂ ਮੁਕਤ ਕਰਵਾਉਣਾ ਹੈ। ਮਕਾਰ, ਗੈਰ ਪੰਥਕ, ਪਰਿਵਾਰ ਪ੍ਰਸਤ, ਭ੍ਰਿਸ਼ਟ ਅਤੇ ਗੁੰਡਾ ਗਰੋਹ ਤੋਂ ਪੰਜਾਬ ਨੂੰ ਮੁਕਤ ਕਰਵਾਉਣਾ, ਤਖਤਾਂ ਦੇ ਜਥੇਦਾਰ ਦੀ ਚੋਣ, ਸਖਸੀਅਤ, ਕਾਰਜ ਖੇਤਰ ਅਤੇ ਸੇਵਾ ਮੁਕਤੀ ਵਿਧੀ ਵਿਧਾਨ ਵਰਲਡ ਸਿੱਖ ਪਾਰਲੀਮੈਂਟ ਦਾ ਵਿਧੀ ਵਿਧਾਨ, ਗੁਰਬਾਣੀ ਦੀ ਬੇਅਦਬੀ ਦੇ ਦੋਸ਼ੀਆਂ, ਸਿੰਘਾਂ ਨੂੰ ਸ਼ਹੀਦ ਕਰਨ ਦੇ ਦੋਸ਼ੀਆਂ ਨੂੰ ਸਜਾਵਾਂ ਦੇ ਕੇ ਇਨਸਾਫ ਦੇ ਨਾਲ-ਨਾਲ ਕੌਮ ਨੂੰ ਹਰ ਖੇਤਰ ਵਿੱਚ ਅੱਗੇ ਲਿਜਾਣ ਲਈ 50 ਸਾਲ ਦਾ ਰੋਡ ਮੈਪ ਤਿਆਰ ਕੀਤਾ ਜਾਵੇਗਾ। ਉਹਨਾਂ ਤਲਵੰਡੀ ਸਾਬੋ ਵਿਖੇ 8 ਦਸੰਬਰ 2016 ਨੂੰ ਬੁਲਾਏ ਜਾ ਰਹੇ ਸਰਬੱਤ ਖਾਲਸਾ ਵਿੱਚ ਸਭ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ, ਪ੍ਰਚਾਰਕਾਂ, ਸੰਪਰਦਾਵਾਂ, ਬੁਧੀਜੀਵੀਆਂ, ਨਿਹੰਗ ਸਿੰਘ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਰਬੱਤ ਖਾਲਸਾ ਦੀਆਂ ਤਿਆਰੀਆਂ ‘ਚ ਜੁਟ ਜਾਣ ਅਤੇ 8 ਦਸੰਬਰ ਨੂੰ ਦਮਦਮਾ ਸਾਹਿਬ ਦੀ ਧਰਤੀ ‘ਤੇ ਪਹੁੰਚਣ ਦੀ ਅਪੀਲ ਕੀਤੀੇ ।

Share Button

Leave a Reply

Your email address will not be published. Required fields are marked *