ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਖੋਲਿਆ ਧਰਮ ਪ੍ਰਚਾਰ ਮਿਸ਼ਨ ਦਫਤਰ

ss1

ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਖੋਲਿਆ ਧਰਮ ਪ੍ਰਚਾਰ ਮਿਸ਼ਨ ਦਫਤਰ
ਪ੍ਰੌਫ:ਕਿਰਪਾਲ ਸਿੰਘ ਬਡੂੰਗਰ ਵਲੋਂ ਕੀਤਾ ਗਿਆ ਉਦਘਾਟਨ
ਪੰਜਾਬ ਦੇ ਤਿੰਨੇ ਤਖਤਾਂ ਤੇ ਧਰਮ ਪ੍ਰਚਾਰ ਮਿਸ਼ਨ ਬਣਾ ਕੇ ਦਫਤਰ ਖੋਲੇ ਜਾ ਰਹੇ ਹਨ-: ਪ੍ਰੌਫ: ਬਡੂੰਗਰ
ਇਸ ਨਾਲ ਧਰਮ ਪ੍ਰਚਾਰ ਵਿਚ ਤੇਜੀ ਆਵੇਗੀ ਤੇ ਕੌਮੀ ਤੋਰ ਤੇ ਚੜਦੀ ਕਲਾ ਹੋਵੇਗੀ-: ਪ੍ਰੌਫ:ਬਡੂੰਗਰ

ਸ੍ਰੀ ਅਨੰਦਪੁਰ ਸਾਹਿਬ, 17 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਲਹਿਰ ਦੇ ਦੂਜੇ ਪੜਾਅ ਅਧੀਨ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਧਰਮ ਪ੍ਰਚਾਰ ਮਿਸ਼ਨ ਦਫਤਰ ਖੋਲਿਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਂ:ਕਿਰਪਾਲ ਸਿੰਘ ਬਡੂੰਗਰ ਵਲੋਂ ਕੀਤੇ ਉਦਘਾਟਨ ਤੋ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ਇਸ ਨਾਲ ਧਰਮ ਪ੍ਰਚਾਰ ਵਿਚ ਤੇਜੀ ਆਵੇਗੀ ਤੇ ਕੌਮੀ ਤੋਰ ਤੇ ਚੜਦੀ ਕਲਾ ਹੋਵੇਗੀ। ਉੁਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੋ ਧਰਮ ਪ੍ਰਚਾਰ ਲਹਿਰ ਅਰੰਭ ਕੀਤੀ ਗਈ ਸੀ ਤੇ ਅੱਜ ਇਸ ਲਹਿਰ ਦੇ ਦੂਜੇ ਪੜਾਅ ਦੋਰਾਨ ਤਖਤ ਸਾਹਿਬ ਵਿਖੇ ਦਫਤਰ ਖੋਲਿਆ ਗਿਆ ਹੈ। ਉਨਾਂ ਕਿਹਾ ਕਿ ਅਸੀ ਸਮੁਚੇ ਪੰਜਾਬ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਹੈ ਤੇ ਪੰਜਾਬ ਦੇ ਤਿੰਨੇ ਤਖਤਾਂ ਤੇ ਧਰਮ ਪ੍ਰਚਾਰ ਮਿਸ਼ਨ ਬਣਾ ਕੇ ਦਫਤਰ ਖੋਲੇ ਜਾ ਰਹੇ ਹਨ ਤੇ ਉਥੇ ਬਕਾਇਦਾ ਸਕੱਤਰ ਦੀ ਡਿਊਟੀ ਲਗਾ ਕੇ ਘਰ ਘਰ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਪਹੁੰਚਾਇਆ ਜਾਵੇਗਾ। ਪ੍ਰੋ:ਬਡੂੰਗਰ ਨੇ ਦੱਸਿਆ ਕਿ ਇਸ ਦਫਤਰ ਤੋ ਸਮੁੱਚੇ ਦੁਆਬੇ ਅਤੇ ਹਿਮਾਚਲ ਪ੍ਰਦੇਸ਼ ਵਿਖੇ ਧਰਮ ਪ੍ਰਚਾਰ ਕੀਤਾ ਜਾਵੇਗਾ। ਇਸ ਮੋਕੇ ਉਨਾਂ ਦੇ ਨਾਲ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਹੈਡ ਗ੍ਰੰਥੀ ਗਿ:ਫੂਲਾ ਸਿੰਘ, ਪ੍ਰਿੰ:ਸੁਰਿੰਦਰ ਸਿੰਘ, ਬੀਬੀ ਰਣਜੀਤ ਕੌਰ, ਭਾਈ ਗੁਰਬਖਸ਼ ਸਿੰਘ ਖਾਲਸਾ, ਕੁਲਵੰਤ ਸਿੰਘ, ਮੈਨੇਜਰ ਰਣਜੀਤ ਸਿੰਘ, ਦਵਿੰਦਰ ਕੌਰ, ਤੇਜਿੰਦਰ ਸਿੰਘ ਸੋਢੀ, ਪਰਮਜੀਤ ਸਿੰਘ ਰਾਏਪੁਰ, ਪਰਮਜੀਤ ਸਿੰਘ ਲਖੇਵਾਲ, ਐਡਵੋਕੇਟ ਹਰਦੇਵ ਸਿੰਘ, ਸੰਦੀਪ ਸਿੰਘ ਕਲੌਤਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *