ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਤਕਨਾਲੋਜੀ ਅਤੇ ਸਭਿਆਚਾਰ ਦਾ ਸੁਮੇਲ ਟੈਕ ਫੈਸਟ, ਪੋਲਾਰਿਸ ਮੇਲਾ – 2019, 17 ਅਕਤੂਬਰ ਤੋਂ ਯੂਨੀਵਰਸਿਟੀ ਦੇ ਵਿਹੜੇ ਦੀ ਸ਼ੋਭਾ ਬਣੇਗਾ

ਤਕਨਾਲੋਜੀ ਅਤੇ ਸਭਿਆਚਾਰ ਦਾ ਸੁਮੇਲ ਟੈਕ ਫੈਸਟ, ਪੋਲਾਰਿਸ ਮੇਲਾ – 2019, 17 ਅਕਤੂਬਰ ਤੋਂ ਯੂਨੀਵਰਸਿਟੀ ਦੇ ਵਿਹੜੇ ਦੀ ਸ਼ੋਭਾ ਬਣੇਗਾ
ਤਕਨੀਕੀ, ਸਭਿਆਚਾਰ ਤੇ ਖੇਡਾਂ ਸਬੰਧੀ ਹੋਣਗੇ ਮੁਕਾਬਲੇ

ਅੰਮ੍ਰਿਤਸਰ, 16 ਅਕਤੂਬਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਇੰਜੀਨਿਅਰਿੰਗ ਅਤੇ ਟੈਕਨਾਲੋਜੀ ਵਿਭਾਗ ਵੱਲੋਂ ਤਿੰਨ ਰੋਜ਼ਾ ਰਾਸ਼ਟਰੀ ਟੈਕਨੋ-ਕਲਚਰਲ ਫੈਸਟੀਵਲ ਦੇ ਚੌਥੇ ਐਡੀਸ਼ਨ – ਪੋਲਾਰਿਸ-2019 ਦਾ ਆਯੋਜਨ 17 ਤੋਂ 19 ਅਕਤੂਬਰ ਤਕ ਕਰਵਾਇਆ ਜਾ ਰਿਹਾ ਹੈ।
ਵਿਭਾਗ ਦੇ ਮੁਖੀ, ਡਾ. ਸੰਦੀਪ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਉਦਘਾਟਨੀ ਸਮਾਗਮ ਮੌਕੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਅਤੇ ਟਰੈਕਲੈਬਜ਼ ਦੇ ਫਾਂਊਂਡਰ ਸੀ.ਈ.ਓ. ਸ੍ਰੀ ਬੌਬੀ ਭਾਟੀਆ ਇਸ ਟੈਕ ਫੈਸਟ ਦੀ ਰੌਣਕ ਵਧਾਉਣਗੇ। ਇਸ ਮੌਕੇ ਤੀਹ ਤੋਂ ਵੱਧ ਅਕਾਦਮਿਕ ਅਤੇ ਮਨੋਰੰਜਨ ਭਰਪੂਰ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਤੀਭਾ ਖੋਜ ਮੁਕਾਬਲਿਆਂ ਵਿਚ ਮਿਸਟਰ ਅਤੇ ਮਿਸ ਪੋਲਾਰਿਸ ਨੂੰ ਚੁਣਨ ਤੋਂ ਬਾਅਦ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਸਮਾਗਮ ਦੇ ਹਿੱਸੇ ਵਜੋਂ ਡੀਕੈਥਲੋਨ ਵੱਲੋਂ ਪ੍ਰਯੋਜਿਤ 5 ਕਿਲੋਮੀਟਰ ਮੈਰਾਥਨ ਦੌੜ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸੇ ਤਰ੍ਹਾਂ 18 ਅਕਤੂਬਰ ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਟੀ ਵੀ ਦੇ ਪ੍ਰਸਿੱਧ ਪ੍ਰੋਗਰਾਮ ਲਾਫਟਰ ਚੈਲੇਂਜ-2017 ਦੇ ਫਾਈਨਲਿਸਟ ਸ੍ਰੀ ਪਰਵਿੰਦਰ ਸਿੰਘ ਸਟੈਂਡਅਪ ਕਮੇਡੀ ਜ਼ਰੀਏ ਵਿਦਿਆਰਥੀਆਂ ਦਾ ਮਨੋਰੰਜਨ ਕਰਨਗੇ। ਇਥੇ ਵਰਣਨਯੋਗ ਹੈ ਕਿ ਇਹ ਮੇਲਾ ਵੱਖ ਵੱਖ ਵੰਨਗੀਆਂ ਦਾ ਸੁਮੇਲ ਹੋਵੇਗਾ ਜੋ ਕਿ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਹਾਣ ਦਾ ਬਣਾਉਣ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਦ ਰੂਬਰੂ ਵੀ ਕਰਵਾਏਗਾ।

Leave a Reply

Your email address will not be published. Required fields are marked *

%d bloggers like this: