Fri. May 24th, 2019

ਢੱਡਰੀਆਂ ਵਾਲੇ ਉਤੇ ਹਮਲੇ ਵਿਰੁੱਧ ਰੋਸ ਲਹਿਰ

ਢੱਡਰੀਆਂ ਵਾਲੇ ਉਤੇ ਹਮਲੇ ਵਿਰੁੱਧ ਰੋਸ ਲਹਿਰ

22-6
ਤਪਾ ਮੰਡੀ, 21 ਮਈ (ਨਰੇਸ਼ ਗਰਗ) ਮਹਾਨ ਸਿੱਖ ਪ੍ਰਚਾਰਕ ਸਿੱਖ ਵਿਦਵਾਨ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਉਤੇ ਹੋਏ ਹਮਲੇ ਨੂੰ ਲੈਕੇ ਸਮੁੱਚੇ ਦੇਸ਼ ਵਿੱਚ ਰੋਸ ਲਹਿਰ ਦਿਨੋਂ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਤਹਿਤ ਨੇੜਲੇ ਪਿੰਡ ਢਿੱਲਵਾਂ ਵਿਖੇ ਸੰਤ ਰਣਜੀਤ ਸਿੰਘ ਦੇ ਸਮਰਥਕਾਂ ਨੇ ਰੋਸ ਜਾਹਿਰ ਕੀਤਾ। ਹਾਜਰੀਨ ਨੇ ਕਿਹਾ ਕਿ ਇਹ ਹਮਲਾ ਸਮੁੱਚੀ ਸਿੱਖ ਕੌਮ ਉਤੇ ਹਮਲਾ ਹੈ। ਜਿਸ ਦਾ ਸਮੁੱਚੀ ਸਿੱਖ ਕੌਮ ਇਕੱਤਰ ਹੋਕੇ ਮੂੰਹ ਤੋੜ ਜਵਾਬ ਦੇ ਦੇਵੇਗੀ । ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਸਚਾਈ ਸਾਹਮਣੇ ਨਾ ਲਿਆਂਦੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਰਵਿੰਦਰ ਸਿੰਘ, ਹਰਦੇਵ ਸਿੰਘ, ਜਗਜੀਤ ਸਿੰਘ,ਕੁਲਦੀਪ ਸਿੰਘ, ਰੇਸ਼ਮ ਸਿੰਘ, ਬੂਟਾ ਸਿੰਘ ਨੈਬ ਸਿੰਘ, ਇਕਬਾਲ ਸਿੰਘ, ਰਾਜ ਸਿੰਘ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਜੀਵਨ ਸਿੰਘ, ਲੱਖਾ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: