ਢੱਡਰੀਆਂ ਵਾਲਿਆਂ ‘ਤੇ ਹਮਲੇ ਦਾ ਮਾਮਲਾ ਠੰਡੇ ਬਸਤੇ ਪਾਉਣਾ ਚਾਹੁੰਦੀ ਹੈ ਸਰਕਾਰ-ਸੁਖਦੇਵ ਸਿੰਘ ਕਿੰਗਰਾ

ss1

ਢੱਡਰੀਆਂ ਵਾਲਿਆਂ ‘ਤੇ ਹਮਲੇ ਦਾ ਮਾਮਲਾ ਠੰਡੇ ਬਸਤੇ ਪਾਉਣਾ ਚਾਹੁੰਦੀ ਹੈ ਸਰਕਾਰ-ਸੁਖਦੇਵ ਸਿੰਘ ਕਿੰਗਰਾ

29-3

ਤਲਵੰਡੀ ਸਾਬੋ, 28 ਮਈ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਉੱਘੇ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਪਰ ਹੋਏ ਹਮਲੇ ਦੇ ਸੰਬੰਧ ਵਿੱਚ ਦਿੱਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਨੇ ਬਿਆਨ ਦੌਰਾਨ ਹਮਲੇ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਦਾ ਆਪਣਾ ਗੁਨਾਹ ਕਬੂਲ ਕਰਨ ਬਾਅਦ ਵੀ ਪੜਤਾਲ ਕਰਨ ਦੇ ਨਾਮ ‘ਤੇ ਸਰਕਾਰ ਮਾਮਲੇ ਨੂੰ ਲਟਕਾਉਣਾ ਚਾਹੁੰਦੀ ਹੈ। ਜਦੋਂ ਕਿ ਦਮਦਮੀ ਟਕਸਾਲ ਦੇ ਮੁਖੀ ਨੇ ਇਹ ਬਿਆਨ ਦੇ ਕੇ ਕਿ ‘ਉਹ ਸਾਡੀ ਪੱਗ ਦੇ ਖ਼ਿਲਾਫ਼ ਬੋਲਦਾ ਸੀ ਤਾਂ ਸਾਡੇ ਵਿਦਿਆਰਥੀਆਂ ਨੇ ਉਸਨੂੰ ਸਬਕ ਸਿਖਾਇਆ’ ਆਪਣੇ ਆਪ ਨੂੰ ਇਸ ਮਾਮਲੇ ਵਿੱਚ ਦੋਸ਼ੀ ਸਾਬਤ ਕਰ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਤਹਿਸੀਲ ਤਲਵੰਡੀ ਸਾਬੋ ਨੇ ਕੀਤਾ।
ਅੱਗੇ ਬੋਲਦਿਆਂ ਸ. ਕਿੰਗਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿੱਧਾ ਦਖਲ ਦੇ ਕੇ ਅਦਾਲਤ ਨੂੰ ਮਾਮਲਾ ਆਪਣੇ ਹੱਥ ਲੈ ਕੇ ਦੋਸ਼ੀਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਪਣੇ ਜੀ ਹਜ਼ੂਰੀਆਂ ਨੂੰ ਕਥਿਤ ਤੌਰ ‘ਤੇ ਬਚਾਉਣਾ ਚਾਹੁੰਦੀ ਹੈ। ਪੰਥ ਦੇ ਨਾਮ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਧਰਮ ਨਾਲ ਸੰਬੰਧਿਤ ਮਸਲੇ ਇੱਕ ਮੰਚ ਤੇ ਇਕੱਠਿਆਂ ਹੋ ਕੇ ਅਤੇ ਆਪਸੀ ਗੱਲਬਾਤ ਰਾਹੀਂ ਪਿਆਰ ਅਤੇ ਸ਼ਾਂਤੀ ਨਾਲ ਨਜਿੱਠੇ ਜਾਣ ਤਾਂ ਜੋ ਧਰਮ ਉੱਤੇ ਦਿਨੋਂ ਦਿਨ ਭਾਰੂ ਹੋ ਰਹੀ ਸਿਆਸਤ ਤੋਂ ਧਰਮ ਨੂੰ ਬਚਾਇਆ ਜਾ ਸਕੇ।

Share Button

Leave a Reply

Your email address will not be published. Required fields are marked *