ਢੀਂਡਸਾ ਤੇ ਘੁੰਨਸ ਨੇ ਪੰਚਾਇਤਾਂ ਨੂੰ ਸਵਾ ਤਿੰਨ ਕਰੋੜ ਦੇ ਚੈੱਕ ਤਕਸੀਮ ਕੀਤੇ,

ss1

ਢੀਂਡਸਾ ਤੇ ਘੁੰਨਸ ਨੇ ਪੰਚਾਇਤਾਂ ਨੂੰ ਸਵਾ ਤਿੰਨ ਕਰੋੜ ਦੇ ਚੈੱਕ ਤਕਸੀਮ ਕੀਤੇ

6-9
ਦਿੜ੍ਹਬਾ ਮੰਡੀ 06 ਅਗਸਤ (ਰਣ ਸਿੰਘ ਚੱਠਾ) ਪਿਛਲੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਸ੍ ਪ੍ਰਕਾਸ਼ ਸਿੰਘ ਬਾਦਲ ਨੇ ਦਿੜ੍ਹਬਾ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤਾ ਸੀ। ਸੰਗਤ ਦਰਸ਼ਨ ਦੋਰਾਨ ਜਿਨ੍ਹਾਂ ਪਿੰਡਾਂ ਨੂੰ ਗ੍ਰਾਂਟਾਂ ਪਾਈਆਂ ਸਨ ਉਹਨਾਂ ਗ੍ਰਾਂਟਾਂ ਸਬੰਧੀ ਦਿੜਬਾ ਨੇੜਲੇ ਪਿੰਡ ਰੋਗਲਾ ਵਿਖੇ ਹਰੀ ਓਮ ਪੈਲੇਸ ਵਿੱਚ 29 ਪਿੰਡਾਂ ਦੀਆਂ ਪੰਚਾਇਤਾਂ ਨੂੰ ਲੱਗਭਗ ਸਵਾ ਤਿੰਨ ਕਰੋੜ ਰੁਪਏ ਦੇ ਚੈੱਕ ਮੈਂਬਰ ਰਾਜ ਸਭਾ ਸ੍ ਸੁਖਦੇਵ ਸਿੰਘ ਢੀਂਡਸਾ,ਪਾਰਲੀਮਾਨੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਹਲਕਾ ਵਿਧਾਇਕ ਦਿੜਬਾ ਅਤੇ ਜਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ ਵੱਲੋਂ ਤਕਸੀਮ ਕੀਤੇ ਗਏ। ਸ੍ ਢੀਂਡਸਾ ਨੇ ਬੋਲਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਲੋਕਾਂ ਹਿੱਤਾਂ ਦੀ ਲੜਾਈ ਲੜੀ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਪਾਰਟੀ ਪੰਜਾਬ ਦੇ ਨੋਜਵਾਨਾਂ ਨੂੰ ਨਸ਼ੇੜੀ ਕਹਿਕੇ ਪੰਜਾਬ ਨੂੰ ਬਦਨਾਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਵਿਕਾਸ ਦੇ ਨਾਂ ਤੇ ਅਕਾਲੀ ਭਾਜਪਾ ਸਰਕਾਰ ਨੂੰ ਵੋਟ ਦੇਕੇ ਲਗਾਤਾਰ ਤੀਸਰੀ ਵਾਰ ਪੰਜਾਬ ਦੀ ਵਾਂਗਡੋਰ ਦਰਵੇਸ਼ ਸਿਆਸਤਦਾਨ ਮੁੱਖ ਮੰਤਰੀ ਪ੍ਰਕਾਸ ਸਿੰਘ ਦੇ ਹੱਥ ਸੌਂਪਣ ਗਏ। ਸੰਤ ਘੁੰਨਸ ਨੇ ਸ੍ਰ ਢੀਂਡਸਾ ਨੂੰ ਦਿੜਬੇ ਹਲਕੇ ਵਿੱਚ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਕਰਨ ਘੁਮਾਣ ਕਨੇਡਾ ਮੈਂਬਰ ਐਨ ਆਰ ਆਈ ਕਮਿਸ਼ਨ ਪੰਜਾਬ, ਏ ਡੀ,ਸੀ ਸੰਗਰੂਰ ਰਾਜਿੰਦਰ ਬੱਤਰਾ, ਚੇਅਰਮੈਨ ਰਣਧੀਰ ਸਮੂਰਾਂ, ਜਿਲ੍ਹਾ ਪੀਸ਼ਦ ਚੇਅਰਮੈਨ ਸਤਗੁਰ ਨਮੋਲ,ਸਾਬਕਾ ਮੰਤਰੀ ਗੋਬਿੰਦ ਕਾਂਝਲਾ,ਚੇਅਰਮੈਨ ਮਾਰਕੀਟ ਕਮੇਟੀ ਦਿੜ੍ਹਬਾ ਗੁਰਜੀਤ ਜਨਾਲ,ਭਗਵਾਨ ਢੰਡੋਲੀ ਮੈਂਬਰ ਬਲਾਕ ਸੰਮਤੀ,ਬਲਜੀਤ ਸਿੰਘ ਪੰਚਾਇਤ ਸਕੱਤਰ,ਜਰਨੈਲ ਸਿੰਘ ਸਰਪੰਚ ਕਾਕੂਵਾਲਾ,ਸੁਖਜਿੰਦਰ ਸਿੰਧੜਾਂ,ਗੋਰਾ ਪ੍ਰਧਾਨ ਕੋਹਰੀਆਂ,ਚੇਅਰਮੈਨ ਜਗਜੀਤ ਨਿੱਕਾ ਕੋਹਰੀਆਂ,ਨਰਿੰਦਰ ਖਡਿਆਲੀ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਘਰਾਟ,ਦਫਤਰ ਇੰਚਾਰਜ ਰਾਜ ਸਿੰਘ ਝਾੜੋਂ,ਜਸਵਿੰਦਰ ਸਿੰਘ ਲੱਧੜ ਪੀ,ਏ ਸੰਤ ਘੁੰਨਸ,ਰਣ ਸਿੰਘ ਮਹਿਲਾਂ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *