Mon. Jul 15th, 2019

ਢਿੱਲੋਂ ਅਤੇ ਗੋਸ਼ਾ ਦੀ ਅਗਵਾਈ ਹੇਠ ਅਕਾਲੀ ਦਲ ਨੇ ਤਾਜਪੁਰ ਚੌਂਕ ਵਿੱਚ ਫੂੰਕੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਪੁਤਲੇ

ਢਿੱਲੋਂ ਅਤੇ ਗੋਸ਼ਾ ਦੀ ਅਗਵਾਈ ਹੇਠ ਅਕਾਲੀ ਦਲ ਨੇ ਤਾਜਪੁਰ ਚੌਂਕ ਵਿੱਚ ਫੂੰਕੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਪੁਤਲੇ

goshaਲੁਧਿਆਣਾ (ਪ੍ਰੀਤੀ ਸ਼ਰਮਾ) ਅਕਾਲੀ ਦਲ ਵਰਕਰਾਂ ਨੇ ਸਥਾਨਕ ਤਾਜਪੁਰ ਚੌਂਕ ਤੇ ਵਿਧਾਇਕ ਰਣਜੀਤ ਸਿੰਘ ਢਿੱਲੋਂ ਅਤੇ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ 1984 ਦੇ ਦੰਗਿਆਂ ਵਿੱਚ ਸਿੱਖਾਂ ਦੀ ਹੱਤਿਆ ਦੇ ਮੁੱਖ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਨ ਕੁਮਾਰ ਦੇ ਪੁਤਲੇ ਫੂਕ ਕੇ ਵਿਰੋਧ ਜਤਾਇਆ ਵਿਧਾਇਕ ਰਣਜੀਤ ਸਿੰਘ ਢਿੱਲੋਂ ਅਤੇ ਗੁਰਦੀਪ ਸਿੰਘ ਗੋਸ਼ਾ ਵੱਲੋਂ 32 ਸਾਲ ਪਹਿਲਾਂ ਸਿੱਖ ਵਿਰੋਧੀ ਕਾਂਗਰਸ ਦੇ ਇਸ਼ਾਰੇ ਤੇ ਜਿੰਦਾ ਜਲਾਏ ਗਏ ਸੈਂਕੜੇ ਮਾਸੂਮ ਸਿੱਖਾਂ ਨੂੰ ਸ਼ਰੱਧਾਸੁਮਨ ਅਰਪਿਤ ਕਰਦੇ ਹੋਏ 84 ਦੇ ਦੰਗਿਆਂ ਦੇ ਦੌਰਾਨ ਦਿੱਲੀ ਦੀਆਂ ਸੜਕਾਂ ਤੇ ਜਿੰਦਾ ਸਾੜੇ ਨਿਰਦੋਸ਼ਾਂ ਦੇ ਕੁਰਲਾਉਣ ਦੀ ਦਾਸਤਾਨ, ਬੱਚਿਆਂ ਦੀਆਂ ਚੀਖਾਂ ਪੁਕਾਰਾਂ ਅਤੇ ਵਹਿਸ਼ੀ ਦਰਿੰਦੀਆਂ ਦੇ ਹੱਥਂ ਬੇਆਬਰੁ ਹੋ ਚੁੱਕੀਆਂ ਸਿੱਖ ਔਰਤਾਂ ਦੀ ਦਰਦ ਭਰੀ ਦਾਸਤਾਨ ਸੁਣ ਕੇ ਹਰ ਅੱਖ ਵਿੱਚੋਂ ਨਿਕਲੇ ਹੰਝੂ 1984 ਦੇ ਸਿੱਖ ਵਿਰੋਧੀ ਦੰਗੀਆਂ ਵਿੱਚ ਮਾਰੇ ਗਏ ਸਿੱਖਾਂ ਨੂੰ ਸਲਾਮੀ ਦੇਣ ਨਿਕਲ ਪਏ। ਰਣਜੀਤ ਸਿੰਘ ਢਿੱਲੋਂ ਅਤੇ ਗੁਰਦੀਪ ਸਿੰਘ ਗੋਸ਼ਾ ਨੇ ਦੰਗਿਆਂ ਵਿੱਚ ਕਾਂਗਰਸ ਦੇ ਇਸ਼ਾਰੇ ਤੇ ਮਾਰੇ ਗਏ ਨਿਰਦੋਸ਼ ਸਿੱਖ ਪਰਿਵਾਰਾਂ ਨੂੰ ਸ਼ਰੱਧਾਸੁਮਨ ਅਰਪਿਤ ਕਰਦੇ ਹੋਏ ਕਿਹਾ ਕਿ ਘਟਨਾ ਦੇ 32 ਸਾਲ ਬਾਅਦ ਵੀ ਆਰੋਪੀ ਖੁਲੇਆਮ ਘੁੰਮਕੇ ਨੀਆਂ ਪ੍ਰਣਾਲੀ ਤੇ ਸਵਾਲਿਆ ਨਿਸ਼ਾਨ ਲਗਾ ਰਹੇ ਹਨ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਪੰਜਾਬ ਦੀ ਜਨਤਾ ਨੂੰ ਦੱਸਣ ਕਿ ਉਨਾਂ ਨੇ ਕਿਹੜੀ ਜਾਂਚ ਕਰਕੇ ਜਗਦੀਸ਼ ਟਾਈਟਲਰ ਅਤੇ ਸੱਜਨ ਕੁਮਾਰ ਨੂੰ 1984 ਦੇ ਸਿੱਖ ਦੰਗਿਆ ਵਿੱਚ ਪਾਕ ਸਾਫ਼ ਦੱਸਿਆ ਹੈ ਇਸ ਮੌਕੇ ਤੇ ਸੁਖਦੇਵ ਸਿੰਘ ਗਿੱਲ , ਨਿੱਕੂ ਗਰੇਵਾਲ, ਬਲਵਿੰਦਰ ਸਿੰਘ ਸੰਧੂ, ਰਣਧੀਰ ਸਿੰਘ ਲਾਡੀ, ਡਾ. ਅਸ਼ਵਨੀ ਪਾਸੀ, ਸੁਖਵਿੰਦਰ ਢਿੱਲੋ, ਅਵਤਾਰ ਸਿੰਘ, ਜਸਬੀਰ ਦੁਆ, ਕਮਲ ਅਰੋੜਾ, ਜਗਜੀਤ ਸਿੰਘ ਹੈਪੀ, ਪ੍ਰਮਿੰਦਰ ਸਿੰਘ, ਮਨਿੰਦਰ ਲਾਡੀ, ਸਿਕੰਦਰ ਸਾਹਨੀ, ਮਨਪ੍ਰੀਤ ਕੱਕੜ, ਪ੍ਰਮਿੰਦਰ ਸੰਧੂ, ਰਮਨ ਵਰਮਾ, ਤਰਣਦੀਪ ਸਿੰਘ ਮੋਂਟੀ, ਸੁਰਿੰਦਰ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਲਾਡੀ ਘੁੰਮਣ, ਸੋਨੂੰ ਅਰੋੜਾ, ਸਿਮਰਨਜੀਤ ਸਿੰਘ ਸਾਕਰੇ ਸਹਿਤ ਹੋਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: