ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ, ਕਈ ਯਾਤਰੀ ਫਸੇ

ss1

ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ, ਕਈ ਯਾਤਰੀ ਫਸੇ

ਸ੍ਰੀਨਗਰ, 25 ਅਗਸਤ- ਢਿੱਗਾਂ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਅੱਜ ਬੰਦ ਹੋ ਗਿਆ। ਪੁਲਿਸ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਢਿੱਗਾਂ ਰਾਮਬਨ ਜ਼ਿਲ੍ਹੇ ਦੇ ਰਾਮਸੂ ਇਲਾਕੇ ‘ਚ ਹਾਈਵੇਅ ‘ਤੇ ਡਿੱਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਫਿਲਹਾਲ ਕਈ ਵਾਹਨ ਫਸੇ ਹੋਏ ਹਨ। ਦੱਸ ਦਈਏ ਕਿ ਇਸ ਰਸਤੇ ਤੋਂ ਕਸ਼ਮੀਰ ਨੂੰ ਮਾਲ ਸਪਲਾਈ ਹੁੰਦੀ ਹੈ ਅਤੇ ਇਸ ਰਸਤੇ ਤੋਂ ਅਮਰਨਾਥ ਯਾਤਰੀ ਗੁਜ਼ਰਦੇ ਹਨ।

Share Button

Leave a Reply

Your email address will not be published. Required fields are marked *