Fri. May 24th, 2019

ਢਾਡੀ ਪਾਲ਼ ਸਿੰਘ ਪਰਵਾਸੀ ਦੀ ਟੇਪ ਸਵ:ਢਾਡੀ ਗੁਰਬਖਸ਼ ਸਿੰਘ ਅਲਬੇਲਾ ਦੇ ਸਪੁਤਰ ਬਿੱਟੂ ਅਲਬੇਲਾ ਕਰ ਰਹੇ ਹਨ ਸਰੋਤਿਆਂ ਦੀ ਕਚਹਿਰੀ ਵਿੱਚ ਹਾਜਰ

ਢਾਡੀ ਪਾਲ਼ ਸਿੰਘ ਪਰਵਾਸੀ ਦੀ ਟੇਪ ਸਵ:ਢਾਡੀ ਗੁਰਬਖਸ਼ ਸਿੰਘ ਅਲਬੇਲਾ ਦੇ ਸਪੁਤਰ ਬਿੱਟੂ ਅਲਬੇਲਾ ਕਰ ਰਹੇ ਹਨ ਸਰੋਤਿਆਂ ਦੀ ਕਚਹਿਰੀ ਵਿੱਚ ਹਾਜਰ

photoਢਾਡੀ ਕਲਾ ਆਪਣੇ ਬੀਰ ਰਸ ਦੇ ਵਿਲਖਣ ਰੰਗ ਕਰਕੇ ਸਿੱਖ ਇਤਿਹਾਸ ਵਿੱਚ ਹਰਮਨ-ਪਿਆਰੀ ਕਲਾ ਹੈ ਪੰਜਾਬ ਵਿੱਚ ਢਾਡੀ ਕਲਾ ਵਿੱਚ ਸੋਹਣ ਸਿੰਘ ਸੀਤਲ,ਦਇਆ ਸਿੰਘ ਦਿਲਬਰ, ਅਮਰ ਸਿੰਘ ਸੌyਕੀ ,ਗੁਰਬਖਸ਼ ਸਿੰਘ ਅਲਬੇਲਾ, ਆਦਿ ਤੋ ਬਾਅਦ ਅਜੋਕੇ ਢਾਡੀ ਜਥਿਆਂ ਵਿੱਚ ਢਾਡੀ ਪਾਲ ਸਿੰਘ ਪਰਵਾਸੀ ਚਰਚਿਤ ਨਾਮ ਹੈ ਪਾਲ ਸਿੰਘ ਪਰਵਾਸੀ ਦਾ ਜਨਮ ਬਠਿੰਡਾ ਜ਼ਿਲ੍ਹਾ ਦੇ ਸਰਹਦੀ ਪਿੰਡ ਕੋਇਰ ਸਿੰਘ ਵਾਲਾ ਨੇੜੇ ਭਗਤਾ ਭਾਈਕਾ ਵਿਖੇ ਭਾਈ ਮਰਦਾਨਾ ਜੀ ਦੀ ਵੰਸ਼ ਵਿੱਚ ਹੋਇਆਂ। ਇਹਨਾਂ ਆਪਣੇ ਪੂਰਵਜਾਂ ਦੇ ਪਦ ਚਿੰਨਾਂ ਤੇ ਚਲਦਿਆਂ ਗੁਰੂ ਨਾਨਕ ਨਾਮ ਲੇਵਾ ਦਾ ਰਸਤਾ ਚੁਣਿਆ ਅਤੇ ਇਕ ਚੰਗੇ ਪਾਠੀ ਸਿੰਘ ਹੋਣ ਦੇ ਨਾਲ ਤਿੰਨ ਦਹਾਕਿਆਂ ਤੋ ਆਪਣਾ ਢਾਡੀ ਜਥਾ ਬਣਾ ਕੇ ਸਿੱਖ ਇਤਿਆਸ ਤੇ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਿਹਾ ਹੈ । ਢਾਡੀ ਪਾਲ ਸਿੰਘ ਪਰਵਾਸੀ ਦੀ ਪਹਿਲੀ ਟੇਪ ਸਿਰਾਂ ਦੇ ਦਾਨੀ ਆਈ,ਟੁਟੀ ਗੰਢੋ ਸਤਿਗੁਰੂ,ਤਾਰਨ ਹਾਰੇ ਸਤਿਗੁਰੂ ਨਾਨਕ,ਸੁਹਾਗ ਦੀ ਸੁੱਖ ,ਅਣਖ ਦਾ ਭਾਂਬੜ ਆਦਿ ਟੇਪਾਂ ਜਾਰੀ ਹੋਈਆਂ। ਪਾਲ ਸਿੰਘ ਪਰਵਾਸੀ ਨੇ ਪੰਜਾਬ ਦੀ ਹਰ ਛੋਟੀ ਵੱਡੀ ਸਟੇਜ਼ ਅਤੇ ਹਰਿਆਣਾ,ਬੰਗਾਲ,ਰਾਜਸਥਾਨ ਆਦਿ ਸੂਬਿਆਂ ਵਿੱਚ ਆਪਣੇ ਜਥੇ ਨਾਲ ਪੋ੍ਰਗਰਾਮ ਨਾਲ ਪੇਸ਼ ਕੀਤੇ। ਸਰੋਤਿਆਂ ਨੂੰ ਘੰਟਿਆਂ ਬੱਧੀ ਕੀਲ਼ ਕੇ ਬਿਠਾਣ ਦੀ ਸਮਰੱਥਾ ਰੱਖਣ ਵਾਲੇ ਪਾਲ ਸਿੰਘ ਪਰਵਾਸੀ ਨੇ ਆਪਣੀ ਕਲ਼ਮ ਨਾਲ ਲਗਭਗ 90 ਤੋ ਜ਼ਿਆਦਾ ਪ੍ਰਸੰਗ ਲਿਖੇ ਹਨ ਅਤੇ ਸਿੰਗਲ ਟਰੈਕ ਯੁਗ ਵਿੱਚ ਵੱਖ-ਵੱਖ ਚੈਨਲਾਂ ਰਾਹੀ ਭਿੰਡਰਾਂ ਵਾਲੇ ਸੰਤਾਂ ਤੋ ਸੀ ਖਤਰਾ ਹੋ ਗਿਆ, ਇਕ ਮਨ ਹੋ ਸਿਮਰ ਸਜਣਾਂ ਗੁਰੂ ਬਾਬੇ ਨਾਨਕ ਨੂੰ ,ਸਿੰਘਾ ਓ ਗੁਰੂ ਗੋਬਿੰਦ ਹੈ ਹਿੰਦ ਦੀ ਜਿੰਦ…ਗੀਤਾਂ ਨਾਲ ਖੁਬ ਪਿਆਰ ਖਟਿਆ,ਅੱਜ ਕੱਲ ਵੱਖ-ਵੱਖ ਟੀ ਵੀ ਚੈਨਲਾਂ ਤੇ ਪਾਲ ਸਿੰਘ ਪਰਵਾਸੀ ਦਾ ਗੀਤ ਰੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਗੰਧਲ਼ੀ ਸਿਆਸਤ ਦੀ ਭੇਟ ਚੜ ਗਿਆ ਸਰੋਤਿਆਂ ਵੱਲੋ ਬੇਹਦ ਸਲਾਹਿਆ ਗਿਆ। ਇਸ ਗੀਤ ਰਾਹੀ ਪਰਵਾਸੀ ਨੇ ਸੱਤਾ ਦੇ ਭੁਖੇ ਲੋਕਾਂ ਵੱਲੋ ਚਲਾਏ ਜਾ ਰਹੇ ਨਸ਼ਿਆਂ ਦੇ ਦੌਰ 47 ਦੀ ਵੰਡ ਧਰਮਾਂ ਦੇ ਨਾਂ ਤੇ ਮਨੁੱਖਤਾ ਦਾ ਲਹੂ ਡੋਲਣ ਅਤੇ ਪੰਜਾਬ ਨਾਲ ਕੀਤੀ ਜਾ ਰਹੀ ਕਾਣੀ ਵੰਡ ਨੂੰ ਆਪਣੀ ਕਲ਼ਮ ਰਾਹੀ ਪੇਸ਼ ਕਰਕੇ ਭੋਲੇ ਭਾਲੇy ਲੋਕਾ ਨੂੰ ਹਲੂਣਾ ਦੇਣ ਦਾ ਯਤਨ ਕੀਤਾ।ਪਾਲ ਸਿੰਘ ਪਰਵਾਸੀ ਨੂੰ ਜਿੰਦਗੀ ਦੀ ਗੱਡੀ ਨੂੰ ਲੀਹ ਤੇ ਲਿਆਣ ਵਾਸਤੇ ਦੁਸ਼ਵਾਰੀਆਂ ਨਾਲ ਦੋ ਚਾਰ ਹੋਣਾਂ ਪੈਦਾ ਰਿਹਾ ਹੈ,ਪਰ ਮਿਹਨਤ ਅਤੇ ਹਿੰਮਤ ਦਾ ਰਾਹ ਨਹੀ ਛੱਡਿਆ। ਪਾਲ ਸਿੰਘ ਪਰਵਾਸੀ ਹਿੰਦ ਪਾਕ ਦੇ ਵਿਛੜਿਆਂ ਨੂੰ ਮਿਲਾਣ ਵਾਲੀ ਸੰਸਥਾ ਸਾਈ ਮੀਆਂ ਮੀਰ ਇੰਟਰਨੈਸ਼ਨਲ ਦਾ ਜਿਲਾ੍ਹ ਬਠਿੰਡਾ ਦਾ ਜ਼ਿਲ੍ਹਾ ਪ੍ਰਧਾਨ ਹੈ। ਅੱਜ ਕੱਲ ਉਹਨਾਂ ਦੇ ਜਥੇ ਵਿੱਚ ਢਾਡੀ ਜਰਨੈਲ ਸਿੰਘ ਰਾਈਆ ਅਤੇ ਢਾਡੀ ਗੁਰਪ੍ਰੀਤ ਸਿੰਘ ਗੋਰਾ ਨਾਲ ਸਰੰਗੀ ਮਾਸਟਰ ਗੁਰਚਰਨ ਸਿੰਘ ਚੰਨਾ ਸੇਵਾ ਨਿਭਾ ਰਹੇ ਹਨ। ਪਾਲ ਸਿੰਘ ਪਰਵਾਸੀ ਅਤੇ ਇਹਨਾਂ ਦੇ ਜਥੇ ਨੂੰ ਵੱਖ-ਵੱਖ ਥਾਈ ਸਨਮਾਨਿਤ ਕੀਤਾ ਜਾ ਰਿਹਾ ਹੈ। ਪਰਵਾਸੀ ਦਾ ਕਹਿਣਾ ਹੈ ਕਿ ਸੰਗਤਾਂ ਦਾ ਪਿਆਰ ਵੀ ਆਪਣੇ ਆਪ ਵਿੱਚ ਵਿਸੇyਸ ਪੁਰਸਕਾਰ ਹੁੰਦਾ ਹੈ। ਬਹੁਤ ਜਲਦੀ ਹੀ ਓਹ ਆਪਣੀ ਨਵੀ ਅਲੈਬਮ “ਵਿਰਸਾ”ਜਿਸ ਦੀ ਪੇਸ਼ਕਾਰੀ ਸਵਰਗੀ ਢਾਡੀ ਗੁਰਬਖਸ਼ ਸਿੰਘ ਅਲਬੇਲਾ ਦੇ ਸਪੁਤਰ ਬਿੱਟੂ ਅਲਬੇਲਾ ਕਰ ਰਹੇ ਹਨ ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਉਹ ਭਵਿੱਖ ਵਿੱਚ ਪੰਜਾਬ-ਪੰਜਾਬੀਅਤ ਤੇ ਪਹਿਰਾ ਦਿੰਦੇ ਹੋਏ ਸਿੱਖ ਇਤਿਹਾਸ ਦੇ ਨਰੋਏ ਸਭਿਆਚਾਰ ਨੂੰ ਸਰੋਤਿਆਂ ਦੀ ਝੋਲੀ ਪਾਉਦੇ ਰਹਿਣਗੇ।

ਲੇਖਕkaram-sandhu-pressrepoter-mob-85283-00061
ਕਰਮ ਸੰਧੂ
ਸੰਪਰਕ
85283-00061

Leave a Reply

Your email address will not be published. Required fields are marked *

%d bloggers like this: