ਢਾਈ ਫੁੱਟ ਜਗਾ ਤੇ ਕਬਜੇ ਨੂੰ ਲੈ ਕੇ ਔਰਤ ਦਾ ਕਤਲ

ਢਾਈ ਫੁੱਟ ਜਗਾ ਤੇ ਕਬਜੇ ਨੂੰ ਲੈ ਕੇ ਔਰਤ ਦਾ ਕਤਲ
-ਪੁਲਿਸ ਨੇ ਕੀਤਾ ਚਾਰ ਲੋਕਾਂ ਦੇ ਖਿਲਾਫ ਪਰਚਾ

ਫਿਰੋਜ਼ਪੁਰ 12 ਅਕਤੂਬਰ (ਸਤਬੀਰ ਬਰਾੜ): ਕਸਬਾ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਚੱਕ ਪੰਜੇ ਕੇ ਢਾਈ ਨਰੈਣ ਸਿੰਘ ਦਾ ਖੂਹ ਵਿਖੇ ਬੀਤੀ ਸ਼ਾਮ ਇਕ ਪਲਾਟ ਦੇ ਨਾਲ ਲੱਗਦੀ ਢਾਈ ਫੁੱਟ ਜਗਾ ਨੂੰ ਲੈ ਕੇ ਦੋ ਪਰਿਵਾਰਾਂ ਵਿਚਕਾਰ ਲੜਾਈ ਹੋ ਗਈ। ਜਦੋਂ ਇਕ ਪਲਾਟ ਦੀ ਮਾਲਕ ਔਰਤ ਨੇ ਪਲਾਟ ਤੇ ਕੁਝ ਲੋਕਾਂ ਕਬਜ਼ਾ ਕਰਨ ਤੋਂ ਰੋਕਿਆ ਤਾਂ ਉਕਤ ਲੋਕਾਂ ਨੇ ਉਸ ਦਾ ਸੱਟਾਂ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਮੋਤਾ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਚੱਕ ਪੰਜੇ ਕੇ ਢਾਈ ਨਰੈਣ ਸਿੰਘ ਦਾ ਖੂਹ ਨੇ ਦੱਸਿਆ ਕਿ ਉਨਾਂ ਦਾ ਪਲਾਟ ਸੁਦਾਗਰ ਸਿੰਘ ਦੇ ਪਲਾਟ ਦੇ ਨਾਲ ਹੈ। ਮੋਤਾ ਸਿੰਘ ਨੇ ਦੱਸਿਆ ਕਿ ਸੁਦਾਗਰ ਸਿੰਘ ਅਤੇ ਇਸ ਦੇ ਪਰਿਵਾਰਿਕ ਮੈਂਬਰ ਧੱਕੇ ਦੇ ਨਾਲ ਕਰੀਬ ਢਾਈ ਫੁੱਟ ਆਪਣੇ ਪਲਾਟ ਨਾਲ ਲੱਗਦੀ ਜਗਾ ਤੇ ਕਬਜਾ ਕਰਨ ਚਾਹੁੰਦੇ ਸਨ। ਕਬਜਾ ਕਰਨ ਦੀ ਨੀਯਤ ਨਾਲ ਸੁਦਾਗਰ ਤੇ ਉਸ ਦੇ ਪਰਿਵਾਰ ਨੇ ਢਾਈ ਫੁੱਟ ਜਗਾ ਤੇ ਆਲੇ ਦੁਆਲੇ ਕੰਡਿਆਲੀ ਤਾਰ ਬੰਨਣੀ ਸ਼ੁਰੂ ਕਰ ਦਿੱਤੀ। ਮੋਤਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਛਿੰਦੋ ਬੀਬੀ (48) ਨੇ ਸੁਦਾਗਰ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਛਿੰਦੋ ਬੀਬੀ ਨੂੰ ਧੱਕਾ ਮਾਰ ਦਿੱਤੀ ਅਤੇ ਪਰਿਵਾਰਿਕ ਮੈਂਬਰ ਨੇ ਰਲ ਦੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਇਸੇ ਕੁੱਟਮਾਰ ਦੇ ਕਾਰਨ ਹੀ ਛਿੰਦੋਂ ਦੀ ਮੋਕੇ ਤੇ ਹੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਗੁਰੂਹਰਸਹਾਏ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮੋਤਾ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰਦਿਆ ਸੁਦਾਗਰ ਸਿੰਘ ਪੁੱਤਰ ਜੀਤ ਸਿੰਘ, ਰੇਸ਼ਮਾ ਪਤਨੀ ਸੁਦਾਗਰ ਸਿੰਘ, ਜਸਵਿੰਦਰ ਸਿੰਘ ਪੁੱਤਰ ਸੁਦਾਗਰ ਸਿੰਘ ਅਤੇ ਗੁਰਵਿੰਦਰ ਸਿੰਘ ਵਾਸੀ ਚੱਕ ਪੰਜੇ ਕੇ ਢਾਈ ਨਰੈਣ ਸਿੰਘ ਦਾ ਖੂਹ ਦੇ ਖਿਲਾਫ 302, 34 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

 

Share Button

Leave a Reply

Your email address will not be published. Required fields are marked *

%d bloggers like this: