ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਡੋਨਾਲਡ ਟਰੰਪ ਨੇ ਹੋਣ ਵਾਲੀਆਂ ਚੌਣਾ ਚ’ ਰਿਪਬਲਿਕਨ ਪਾਰਟੀ ਵੱਲੋ ਰਾਸ਼ਟਰਪਤੀ ਦੇ ਆਹੁਦੇ ਲਈ ਆਪਣੀ ਨਾਮਜ਼ਦਗੀ ਜਨਤਾ ਸਾਹਮਣੇ ਅਧਿਕਾਰਿਤ ਤੌਰ ਤੇ ਸਵੀਕਾਰ ਕੀਤੀ

ਡੋਨਾਲਡ ਟਰੰਪ ਨੇ ਹੋਣ ਵਾਲੀਆਂ ਚੌਣਾ ਚ’ ਰਿਪਬਲਿਕਨ ਪਾਰਟੀ ਵੱਲੋ ਰਾਸ਼ਟਰਪਤੀ ਦੇ ਆਹੁਦੇ ਲਈ ਆਪਣੀ ਨਾਮਜ਼ਦਗੀ ਜਨਤਾ ਸਾਹਮਣੇ ਅਧਿਕਾਰਿਤ ਤੌਰ ਤੇ ਸਵੀਕਾਰ ਕੀਤੀ

ਵਾਸ਼ਿੰਗਟਨ, ਡੀ. ਸੀ 28 ਅਗਸਤ (ਗੋਗਨਾ )—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਲਈ ਰੀਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਅਧਿਕਾਰਤ ਤੌਰ ‘ਤੇ ਸਵੀਕਾਰ ਕਰ ਲਈ। ਅਤੇ ਅਮਰੀਕਾ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ। ਡੋਨਾਲਡ ਟਰੰਪ (74) ਨੇ ਰੀਪਬਲਿਕਨ ਪਾਰਟੀ ਦੇ ਰਾਸ਼ਟਰੀ ਸੰਮੇਲਨ (ਆਰ.ਐੱਨ.ਸੀ.) ਦੇ ਆਖਰੀ ਦਿਨ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਸਾਊਥ ਲਾਨ ਵਿੱਚ ਆਪਣੀ ਨਾਮਜ਼ਦਗੀ ਸਵੀਕਾਰ ਕੀਤੀ।ਇਸ ਮੌਕੇ ਵਾਈਟ ਹਾਊਸ ਉਹਨਾਂ ਵੱਲੋਂ ਨਾਮਜ਼ਦਗੀ ਦਾ ਐਲਾਨ ਕਰਨ ਆਤਿਸਬਾਜੀ ਨਾਲ ਖ਼ੁਸ਼ੀ ਦਾ ਇਜਹਾਰ ਕੀਤਾ ਗਿਆ ਵਾਸਿੰਗਟਨ ਹਾਊਸ ਦੇ ਸੱਦਾ ਪੱਤਰ ਤੇ ਹਰੇਕ ਵਰਗ ਦੇ ਆਹੁਦੇਦਾਰ ਰਿਪਬਲਿਕਨ ਪਾਰਟੀ ਵੱਲੋਂ ਟਰੰਪ ਦਾ ਸਮਰਥਨ ਕਰਨ ਲਈ ਪੁੱਜੇ ਸਨ।

ਇਸ ਮੌਕੇ ਭਾਰਤੀ ਮੂਲ ਦੇ ਸਿੱਖ ਆਗੂ ਅਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਅਤੇ ਟਰੰਪ ਦੀ ਐਡਵਾਈਜਰੀ ਕਮੇਟੀ ਦੇ ਮੈਂਬਰਾਨ ਸ: ਜਸਦੀਪ ਸਿੰਘ ‘ ਜੱਸੀ’ ਅਤੇ ਪਾਕਿਸਤਾਨੀ ਮੂਲ ਦੇ ਪਾਰਟੀ ਦੇ ਹਮਾਇਤੀ ਅਤੇ ਮੁਸਲਿਮ ਫਾਰ ਟਰੰਪ ਅਤੇ ਟਰੰਪ ਦੀ ਐਡਵਾਈਜਰੀ ਕਮੇਟੀ ਦੇ ਮੈਬਰ ਸਾਜਿਦ ਤਰਾਰ ਵੀ ਦਿੱਤੇ ਗਏ ਸੱਦਾ ਪੱਤਰ ਤੇ ਵਾਸ਼ਿੰਗਟਨ ਵਿਖੇ ਉਹਨਾਂ ਦੇ ਹੱਕ ਆਪਣੇ -ਆਪਣੇ ਭਾਈਚਾਰੇ ਨੂੰ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਦਾਂਅਵੇਦਾਰ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਹੱਕ ਵਿੱਚ ਪੁੱਜੇ।ਵਾਸ਼ਿੰਗਟਨ ਦੇ ਸਥਿੱਤ ਵਾਈਟ ਹਾਊਸ ਤੇ ਟਰੰਪ ਨੇ ਕਿਹਾ,”ਮੈਂ ਅੱਜ ਰਾਤ ਤੁਹਾਡੇ ਸਮਰਥਨ ਦੇ ਨਾਲ ਇੱਥੇ ਹੀ ਖੜ੍ਹਾ ਹਾਂ। ਪਿਛਲੇ ਚਾਰ ਸ਼ਾਨਦਾਰ ਸਾਲਾਂ ਵਿਚ ਅਸੀਂ ਜੋ ਅਸਧਾਰਨ ਤਰੱਕੀ ਕੀਤੀ ਹੈ, ਉਸ ‘ਤੇ ਸਾਨੂੰ ਮਾਣ ਹੈ। ਅਗਲੇ ਚਾਰ ਸਾਲਾਂ ਵਿਚ ਵੀ ਅਸੀਂ ਅਮਰੀਕਾ ਦੇ ਉੱਜਵਲ ਭਵਿੱਖ ਦਾ ਨਿਰਮਾਣ ਕਰਾਂਗੇ।”

ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾ ਮੰਚ ਤੱਕ ਆਏ ਸਨ। ਉਹਨਾਂ ਦੀ ਬੇਟੀ ਇਵਾਂਕਾ ਟਰੰਪ ਨੇ ਉਹਨਾਂ ਦੀ ਜਾਣ-ਪਛਾਣ ਕਰਵਾਈ।ਇਵਾਂਕਾ ਨੇ ਕੋਵਿਡ-19 ਦੇ ਦੌਰਾਨ ਆਪਣੇ ਪਿਤਾ ਡੋਨਾਲਡ ਟਰੰਪ ਦੇ ਕਦਮਾਂ ਅਤੇ ਆਰਥਿਕ ਨੀਤੀਆਂ ਦੀ ਤਾਰੀਫ ਕਰਦਿਆਂ ਕਿਹਾ,”ਚਾਰ ਸਾਲ ਪਹਿਲਾਂ, ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਸੰਘਰਸ਼ ਦੇ ਸਮੇਂ ਆਪਣੇ ਪਿਤਾ ਦੇ ਨਾਲ ਖੜ੍ਹੀ ਰਹਾਂਗੀ ਅਤੇ ਚਾਰ ਸਾਲ ਬਾਅਦ ਮੈਂ ਇੱਥੇ ਹਾਂ।” ਉਹਨਾਂ ਨੇ ਕਿਹਾ,”ਪਾਪਾ, ਲੋਕ ਤੁਹਾਡੇ ‘ਤੇ ਗੈਰ ਰਵਾਇਤੀ ਹੋਣ ਦੇ ਕਾਰਨ ਨਿਸ਼ਾਨਾ ਵਿੰਨ੍ਹਦੇ ਹਨ ਪਰ ਤੁਹਾਡੇ ਸੱਚੇ ਹੋਣ ਦੇ ਕਾਰਨ ਮੈਨੂੰ ਤੁਹਾਡੇ ਨਾਲ ਪਿਆਰ ਹੈ। ਪ੍ਰਭਾਵਸ਼ਾਲੀ ਹੋਣ ਲਈ ਮੈਂ ਤੁਹਾਡਾ ਸਨਮਾਨ ਕਰਦੀ ਹਾਂ।” ਇਵਾਂਕਾ ਨੇ ਕਿਹਾ,”ਵਾਸ਼ਿੰਗਟਨ ਨੇ ਡੋਨਾਲਡ ਟਰੰਪ ਨੂੰ ਨਹੀਂ ਬਦਲਿਆ ਸਗੋਂ ਟਰੰਪ ਨੇ ਵਾਸ਼ਿੰਗਟਨ ਨੂੰ ਬਦਲ ਦਿੱਤਾ।”

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: