ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਲਈ ਰਿਪਬਲੀਕਨ ਪਾਰਟੀ ਦੀ ਉਮੀਦਵਾਰੀ ਸਵੀਕਾਰ ਕਰ ਲਈ

ss1

ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਲਈ ਰਿਪਬਲੀਕਨ ਪਾਰਟੀ ਦੀ ਉਮੀਦਵਾਰੀ ਸਵੀਕਾਰ ਕਰ ਲਈ
ਮੈਂ ਲਾਅ ਐਂਡ ਆਰਡਰ ਦਾ ਉਮੀਦਵਾਰ ਹੋਵਾਂਗਾ

23-1 (1) 23-1 (2)

ਵਿਰਜੀਨੀਆ 21 ਜੁਲਾਈ (ਸੁਰਿੰਦਰ ਢਿਲੋਂ): ਕਲੀਵਲੈਂਡ ਵਿਖੇ ਰਿਪਬਲੀਕਨ ਪਾਰਟੀ ਦੀ 18-21,2016 ਜੁਲਾਈ ਤੱਕ ਚੱਲੀ ਕਨਵੈਨਸ਼ਨ ਦੇ ਅੱਜ ਚੌਥੇ ਤੇ ਆਖਰੀ ਦਿੰਨ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ 8 ਨਵੰਬਰ 2016 ਵਿਚ ਹੋਣ ਵਾਲੀ ਚੋਣ ਲਈ ਰਿਪਬਲੀਕਨ ਪਾਰਟੀ ਦੀ ਉਮੀਦਵਾਰੀ ਸਵੀਕਾਰ ਕਰ ਲਈ |ਉਪਰਾਸ਼ਟਰਪਤੀ ਦੇ ਅਹੁੱਦੇ ਦੀ ਉਮੀਦਵਾਰੀ ਇੰਡੀਆਨਾ ਦੇ ਗਵਰਨਰ ਮਾਈਕ ਪੈਂਸ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਹਨ |ਇਥੇ ਇਹ ਵਰਨਣਯੋਗ ਹੈ ਕੇ ਪਾਰਟੀ ਦੇ ਪ੍ਰਾਇਮਰੀਜ ਵਿਚੋਂ ਚੁਣ ਕੇ ਆਏ ਡੈਲੀਗੇਟਾਂ ਨੇ ਪਾਰਟੀ ਦੇ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਦੇ ਉਮੀਦਵਾਰਾਂ ਦੀ ਚੋਣ ਕਰਨੀ ਹੁੰਦੀ ਹੈ ਤੇ ਪਾਰਟੀ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦਾ ਇਹ ਅੰਤਿਮ ਪੜਾਅ ਹੁੰਦਾ ਹੈ |
ਡਾਨੋਲਡ ਟਰੰਪ ਨੇ ਰਿਪਬਲੀਕਨ ਪਾਰਟੀ ਦੀ ਨੈਸ਼ਨਲ ਕਾਨਫਰੰਸ ਵਿਚ ਆਪਣੀ ਰਾਸ਼ਟਰਪਤੀ ਦੇ ਅਹੱਦੇ ਲਈ ਪਾਰਟੀ ਦੀ ਉਮੀਦਵਾਰੀ ਸਵੀਕਾਰਣ ਮੌਕੇ ਇਕ ਬਹੁਤ ਲੰਬੇ,ਪ੍ਰਭਾਵਸ਼ਾਲੀ ਤੇ ਦਮਦਾਰ ਸੰਬੋਧਨ ਵਿਚ ਕਈ ਵਾਅਦੇ ਕੀਤੇ ਤੇ ਦੇਸ਼ ਤੇ ਦੇਸ਼ਵਾਸੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਦੀ ਗੱਲ ਕੀਤੀ |ਉਨ੍ਹਾਂ ਕਿਹਾ ਕੇ ਪਿਛਲੇ ਵਰ੍ਹੇ 16 ਜੂਨ ਨੂੰ ਉਨ੍ਹਾਂ ਨੇ ਇਸ ਚੋਣ ਮੁਹਿੰਮ ਦਾ ਅਗਾਜ ਕੀਤਾ ਸੀ ਤੇ ਅੱਜ ਇਹ ਸਫਰ ਕਨਵੈਨਸ਼ਨ ਤੱਕ ਪੁੱਜਾ ਹੈ |ਉਨ੍ਹਾਂ ਅੱਗੇ ਕਿਹਾ ਕੇ ਦੇਸ਼ ਵਿਚ ਜੋ ਅਸ਼ਾਂਤੀ ਫੈਲੀ ਹੈ,ਪੁਲਸ ਤੇ ਹਮਲੇ ਹੋ ਰਹੇ ਹਨ ਤੇ ਜੁਰਮ ਵੱਧ ਰਹੇ ਹਨ ਉਹ ਖਤਮ ਹੋਣਗੇ ਤੇ ਮੁੜ ਸ਼ਾਂਤੀ ਪਰਤੇਗੀ | ਸ੍ਰੀ ਟਰੰਪ ਨੇ ਕਿਹਾ ਕੇ ਲਾਅ ਐਂਡ ਆਰਡਰ ਤੋਂ ਬਿਨ੍ਹਾਂ ਖੁਸ਼ਹਾਲੀ ਸੰਭਵ ਨਹੀਂ |ਸਾਡੀ ਯੋਜਨਾ ਵਿਚ ਅਮਰੀਕਾ ਪਹਿਲਾਂ ਹੋਵੇਗਾ ਤੇ ਅਮਰੀਕੀ ਲੋਕ ਇਕ ਵਾਰ ਫਿਰ ਪਹਿਲਾਂ ਹੋਣਗੇ |ਉਨ੍ਹਾਂ ਕਿਹਾ ਮੈਂ ਲਾਅ ਐਂਡ ਆਰਡਰ ਦਾ ਉਮੀਦਵਾਰ ਹੋਵਾਂਗਾਂ|
ਡੋਨਾਲਡ ਟਰੰਪ ਨੇ ਇਸਲਾਮਿਕ ਕੱਟੜਵਾਦ ਦੀ ਨਿੰਦਾ ਕਰਦੇ ਹੋਏ ਕਿਹਾ ਕੇ ਅਸੀਂ ਇਸ ਨੂੰ ਰੋਕਾਂਗੇ ਤੇ ਇਸ ਲਈ ਸਾਨੂੰ ਵਧੀਆ ਇੰਟਲੀਜੈਂਸ,ਫੇਲ੍ਹ ਪਾਲਿਸੀਆਂ ਤੇ ਸੱਤਾ ਬਦਲੀ ਦੀਆਂ ਪਾਲਸੀਆਂ ਬਦਲਣੀਆਂ ਪੈਣਗੀਆਂ ਅਸੀਂ ਆਪਣੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਇਸ ਨੂੰ ਖਤਮ ਕਰਾਂਗੇ |ਉਨ੍ਹਾਂ ਕਿਹਾ ਕੇ ਬੀਤੇ ਵਰ੍ਹਿਆਂ ਵਿਚ ਦੇਸ਼ ਤੇ ਵਿਸ਼ਵ ਪੱਧਰ ਤੇ ਅਤਵਾਦੀ ਘਟਨਾਵਾਂ ਵਿਚ ਵਾਧਾ ਹੋਇਆ ਹੈ |ਜਿਨ੍ਹਾਂ ਸਥਾਨਾਂ ਤੋਂ ਇਹ ਅੱਤਵਾਦੀ ਆਉਦੇ ਹਨ ਉਨ੍ਹਾਂ ਨੂੰ ਰੋਕਣ ਲਈ ਇਮੀਗਰੇਸ਼ਨ ਸਸਪੈਂਡ ਕਰਨੀ ਹੋਵੇਗੀ |ਉਨ੍ਹਾਂ ਰਿਊਫਿਊਜੀਆਂ ਦੇ ਆਉਣ ਨਾਲ ਪੈਦਾ ਸਮੱਸਿਆਵਾਂ ਦਾ ਜਿਕਰ ਵੀ ਕੀਤਾ ਤੇ ਨਾਲ ਹੀ ਬਾਰਡਰ ਤੇ ਗਰੇਟ ਵਾਲ ਬਨਾਉਣ ਦੀ ਆਪਣੀ ਗੱਲ ਮੁੜ ਦੁਹਰਾਈ|ਜੋ ਲੋਕ ਸਾਡੀਆਂ ਕਦਰਾਂ ਕੀਮਤਾਂ ਤੇ ਸਾਡੇ ਲੋਕਾਂ ਨੂੰ ਪਿਆਰ ਕਰਦੇ ਹਨ ਉਨ੍ਹਾਂ ਨੂੰ ਅਸੀਂ ਜੀ ਆਇਆਂ ਕਹਾਂਗੇ |
ਉਨ੍ਹਾਂ ਨੇ ਦੇਸ਼ ਵਿਚ ਫੈਲੀ ਬੇਰੁਜਗਾਰੀ ਲਈ ਬਿਲ ਕਲਿੰਟਨ ਦੇ ਵਲੋਂ ਕੀਤੇ ਵਪਾਰ ਸਮਝੌਤਿਆਂ ਤੇ ਹਿਲਰੀ ਕਲਿੰਟਨ ਵਲੋਂ ਉਨ੍ਹਾਂ ਸਮਝੋਤਿਆਂ ਦੀ ਹਮਾਇਤ ਲਈ ਉਨ੍ਹਾਂ ਨੂੰ ਜੁੰਮੇਵਾਰ ਗਰਦਾਨਿਆਂ ਤੇ ਕਿਹਾ ਕੇ ਮਾੜੇ ਵਪਾਰ ਸਮਝੋਤਿਆਂ ਨੂੰ ਖਤਮ ਕਰਕੇ ਚੰਗੇ ਸਮਝੋਤੇ ਕਰਨਗੇ ਜਿਸ ਨਾਲ ਨੌਕਰੀਆ ਵਾਪਿਸ ਆਉਣਗੀਆਂ |ਉਨ੍ਹਾਂ ਅੱਗੇ ਕਿਹਾ ਕੇ ਸਿਆਸੀ ਲੋਕ ਆਪਣਾ ਨਿੱਜੀ ਏਜੰਡਾ ਪਹਿਲਾਂ ਰੱਖਦੇ ਹਨ | ਭ੍ਰਿਸ਼ਟਾਚਾਰ ਸਿਖਰ ਛੂਹ ਰਿਹਾ ਹੈ ਤੇ ਸਿਸਟਮ ਵਿਗੜਿਆ ਪਿਆ ਹੈ ਮੇਰੇ ਨਾਲੋਂ ਸਿਸਟਮ ਨੂੰ ਜਿਆਦਾ ਕੋਈ ਨਹੀਂ ਜਾਣਦਾ ਇਸ ਕਰਕੇ ਮੈਂ ਇਸ ਨੂੰ ਸੁਧਾਰ ਸਕਦਾ ਹਾਂ |ਉਨ੍ਹਾਂ ਨੇ ਬਜਟ ਘਾਟੇ ਲਈ ਮਾੜੀ ਬਜਟ ਸਕੀਮ ਨੂੰ ਜੁੰਮੇਵਾਰ ਦੱਸਿਆ |ਉਨ੍ਹਾਂ ਡੈਮੋਕਰੇਟ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਤੇ ਨੁਕਤਾਚੀਨੀ ਕਰਦੇ ਕਿਹਾ ਕੇ ਉਸ ਦੇ ਚੋਣ ਵਿਚ ਵੱਡੇ ਵਿਉਪਾਰਿਕ ਘਰਾਣੇ ਪੈਸਾ ਲਾ ਰਹੇ ਹਨ ਉਹ ਉਨ੍ਹਾਂ ਦੀ ਕਠਪੁਤਲੀ ਹੈ |ਟਰੰਪ ਨੇ ਕਿਹਾ ਕੇ ਮੈਂ ਟਰੇਡ ਸੰਧੀ ਨਾਲ ਪ੍ਰਭਾਵਿਤ ਲੋਕਾਂ ਦੀ ਆਵਾਜ ਬਣਾਂਗਾਂ |
ਇਥੇ ਇਹ ਵਰਨਣਯੋ ਹੈ ਕੇ ਡੋਨਾਲਡ ਟਰੰਪ ਦੇ ਨਾਲ ਰਿਪਬਲੀਕਨ ਪਾਰਟੀ ਦੇ 17 ਉਮੀਦਵਾਰ ਇਸ ਚੋਣ ਦੰਗਲ ਵਿਚ ਕੁੱਦੇ ਸਨ ਜਿਨ੍ਹਾਂ ਵਿਚੋਂ ਕੁਝ ਪੁਰਾਣੇ ਸਿਆਸੀ ਖਿਡਾਰੀ ਸਨ ਪਰ ਸਿਆਸੀ ਤੇ ਆਰਥਿਕ ਸਥਾਪਤੀ ਵਿਰੋਧੀ ਲੋਕ ਭਾਵਨਾਵਾਂ ਦਾ ਉਹ ਜਿਆਦਾ ਦੇਰ ਸਾਹਮਣਾ ਨਹੀਂ ਕਰ ਸਕੇ |ਟਰੰਪ ਸਿਆਸਤ ਵਿਚ ਨਵੇਂ ਤੇ ਸਥਾਪਤੀ ਵਿਰੋਧੀ ਉਮੀਦਵਾਰ ਸਨ ਇਸੇ ਕਾਰਨ ਉਹ ਪਾਰਟੀ ਉਮੀਦਵਾਰੀ ਪ੍ਰਾਪਤ ਕਰਨ ਵਿਚ ਸਫਲ ਰਹੇ |

Share Button

Leave a Reply

Your email address will not be published. Required fields are marked *