ਡੈਨੀ ਬੰਡਾਲਾ ਨੇ ਧਰਦਿਉ ਵਿਖੇ ਕੀਤੀ ਮੀਟਿੰਗ

ss1

ਡੈਨੀ ਬੰਡਾਲਾ ਨੇ ਧਰਦਿਉ ਵਿਖੇ ਕੀਤੀ ਮੀਟਿੰਗ
ਪਿੰਡ ਵਾਸੀਆਂ ਗੰਦਗੀ ਨਾਲ ਭਰੇ ਛੱਪੜ੍ਹ ਅਤੇ ਦਰਪੇਸ਼ ਮੁਸ਼ਕਿਲਾਂ ਤੋ ਕਰਵਾਇਆ ਜਾਣੂੰ

20-27 (3)ਚੌਂਕ ਮਹਿਤਾ-20 ਅਗਸਤ (ਬਲਜਿੰਦਰ ਸਿੰਘ ਰੰਧਾਵਾ) ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸਰਦੂਲ ਸਿੰਘ ਬੰਡਾਲਾ ਦੇ ਸਪੁੱਤਰ ਸੁਖਵਿੰਦਰ ਸਿੰਘ ਡੈਨੀ ਜਰਨਲ ਸਕੱਤਰ ਜਿਲਾ੍ਹ ਕਾਂਗਰਸ ਕਮੇਟੀ ਆਪਣੀ ਸਮੁੱਚੀ ਟੀਮ ਸਮੇਤ ਰਣਜੀਤ ਸਿੰਘ ਰਾਣਾ ਸ਼ਾਹ ਦੇ ਗ੍ਰਹਿ ਪਿੰਡ ਧਰਦਿਉ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ, ਇਸ ਮੌਕੇ ਡੈਨੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਭਾਜਪਾ ਗਠਜੋੜ੍ਹ ਸਰਕਾਰ ਨੂੰ ਬ੍ਰਿਸ਼ਟਾਚਾਰ, ਨਸ਼ਾਖੋਰੀ, ਬੇਰੋਜਗਾਰੀ ਅਤੇ ਲੋਕ ਮਾਰੂ ਨੀਤੀਆਂ ਦੀ ਜਨ੍ਹਮਦਾਤੀ ਦੱਸਿਆ, ਇਸ ਸਮੇ ਗਿਆਨੀ ਹਰਪਾਲ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਪ੍ਰਧਾਨ ਬਲਾਕ ਤਰਸਿੱਕਾ ਸ਼ਿਵਰਾਜ ਸਿੰਘ, ਰਾਣਾ ਜੰਡ, ਡਾ ਬਲਦੇਵ ਸਿੰਘ ਗੱਗੜ੍ਹਭਾਣਾ, ਪ੍ਰਧਾਨ ਅਜੀਤ ਸਿੰਘ ਮਹਿਤਾ ਅਤੇ ਕੰਵਲਜੀਤ ਸਿੰਘ ਕੇਵੀ ਖੱਬੇਰਾਜਪੂਤਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ, ਉਪਰੰਤ ਪਿੰਡ ਵਾਸੀਆਂ ਨੇ ਡੈਨੀ ਬੰਡਾਲਾ ਨੂੰ ਮੁਸ਼ਕਿਲਾਂ ਤੋ ਜਾਣੂੰ ਕਰਵਾਦੇ ਹੋਏ ਉਹ ਸ਼ੜ੍ਹਕ ਦਿਖਾਈ ਜਿਸ ਨੂੰ ਅਕਾਲੀ ਸਰਕਾਰ ਵੱਲੋ ਇੰਟਕਲਾਕ ਟਾਇਲਾ ਲਗਾਉਣ ਦੇ ਮੱਕਸਦ ਨਾਲ ਪੁੱਟਿਆ ਗਿਆ, ਪਰ ਅੱਜ ਕਰੀਬ ਡੇੜ੍ਹ ਸਾਲ ਦਾ ਲੰਬਾ ਅਰਸਾ ਬੀਤ ਜਾਣ ਬਾਅਦ ਵੀ ਇਹ ਸ਼ੜ੍ਹਕ ਮੁੜ੍ਹ ਨਿਰਮਾਣ ਨੂੰ ਤਰਸ ਰਹੀ ਹੈ, ਲੋਕਾਂ ਖਸਤਾ ਹਾਲਤ ਸ਼ੜ੍ਹਕ ਨੂੰ ਰੋਜਾਨਾ ਦੀ ਆਵਾਜਾਈ ‘ਚ ਬਣਦੀ ਵੱਡੀ ਮੁਸੀਬਤ ਦੱਸਿਆ, ਪਿੰਡ ਵਾਸੀਆਂ ਡੈਨੀ ਬੰਡਾਲਾ ਨੂੰ ਪਿੰਡ ਦੇ ਉਸ ਛੱਪੜ੍ਹ ਦਾ ਦੌਰਾ ਕਰਾਇਆ ਜੋ ਗੰਦੇ ਪਾਣੀ ਨਾਲ ਨੱਕੋ ਨੱਕ ਭਰਿਆ ਪਿਆ ਸੀ, ਲੋਕਾਂ ਦੱਸਿਆ ਕਿ ਇਸ ਦੀ ਸਫਾਈ ਬੀਤੇ ਲੰਬੇ ਸਮੇ ਤੋ ਨਾ ਹੋਣ ਕਰਕੇ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵਾਪਸ ਜਾਣ ਲੱਗ ਪਿਆ ਹੈ, ਉਨਾ੍ਹਂ ਕਿਹਾ ਕਿ ਛੱਪੜ੍ਹ ‘ਚ ਗਾਜਰ ਬੂਟੀ, ਗੰਦਗੀ ਅਤੇ ਘਾਹਫੂਸ ਦੀ ਭਰਮਾਰ ਹੋਣ ਕਾਰਨ ਪੈਦਾ ਹੋਏ ਸੱਪਾਂ ਅਤੇ ਕਈ ਹੋਰ ਜਹਿਰੀਲੇ ਜੀਵਾਂ ਦੇ ਡਰੋਂ ਛੱਪੜ੍ਹ ਦੇ ਨੇੜ੍ਹਲੇ ਘਰ ਖੌਫ ਦੇ ਸਾਏ ਹੇਠਾਂ ਜਿੰਦਗੀ ਬਤੀਤ ਕਰ ਰਹੇ ਹਨ, ਬੰਡਾਲਾ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹਲ ਜਲਦ ਕਰਵਾਏ ਜਾਣ ਦਾ ਭਰੋਸਾ ਦਿੱਤਾ।ਇਸ ਮੌਕੇ, ਸੁੱਖ ਰੰਧਵਾ, ਦਲਬੀਰ ਸਿੰਘ ਪੱਪੂ, ਪ੍ਰਤਾਪ ਸਿੰਘ, ਕੇਵਲ ਸਿੰਘ, ਸੋਨਾ ਖੱਬੇ, ਸੁਰਜਣ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ, ਮੁਖਤਾਰ ਸਿੰਘ, ਸਕੱਤਰ ਸਿੰਘ, ਸਰਬਜੀਤ ਸਿੰਘ ਸ਼ਾਹ, ਅਵਤਾਰ ਸਿੰਘ, ਮਲਕੀਤ ਸਿੰਘ, ਭਜਨ ਸਿੰਘ, ਬਾਬਾ ਗੁਰਮੇਜ ਸਿੰਘ, ਅਜੈਬ ਸਿੰਘ ਤੋ ਇਲਾਵਾ ਇਲਾਕੇ ਦੇ ਮੋਹਤਬਰ ਸੱਜਣ ਹਾਜਰ ਸਨ।

Share Button

Leave a Reply

Your email address will not be published. Required fields are marked *