Mon. Apr 22nd, 2019

ਡੈਂਗੂ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਡੈਂਗੂ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ

20-27

ਭਗਤਾ ਭਾਈ ਕਾ 19 ਜੁਲਾਈ (ਸਵਰਨ ਸਿੰਘ ਭਗਤਾ)ਸਿਵਲ ਸਰਜਨ ਬਠਿੰਡਾ ਡਾ. ਆਰ.ਐਸ. ਰੰਧਾਵਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ ਸਚਦੇਵਾ ਸਰਕਾਰੀ ਹਸਪਤਾਲ ਭਗਤਾ ਦੇ ਦਿਸਾ ਨਿਰਦੇਸ਼ਾ ਮੁਤਾਬਿਕ ਡੈਂਗੂ ਬੁਖਾਰ ਤੋਂ ਬਚਾਅ ਸਬੰਧੀ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ।ਜਾਗਰੂਕਤਾ ਕੈਂਪ ਦੋਰਾਨ ਇੰਸਪੈਕਟਰ ਹਰਜਿੰਦਰ ਸਿੰਘ,ਅਮਰਜੀਤ ਸਿੰਘ ਗੁਰੂਸਰ ,ਬਲਵੀਰ ਸਿੰਘ ਸੰਧੂ ਨੇ ਸਰਕਾਰੀ ਹਾਈ ਸਕੂਲ ਰਾਜਗੜ੍ਹ ਅਤੇ ਸਰਕਾਰੀ ਹਾਈ ਸਕੂਲ (ਲੜਕੀਆਂ) ਭਗਤਾ ਭਾਈ ਵਿਖੇ ਬੱਚਿਆਂ ਨੂੰ ਡੈਂਗੂ ਅਤੇ ਮਲੇਰੀਏ ਤੋਂ ਬਚਣ ਲਈ ਜਾਣਕਾਰੀ ਦਿੱਤੀ,ਮੱਛਰਾਂ ਦੀ ਪੈਦਾਇਸ ਨੂੰ ਰੋਕਣ ਲਈ ਅਤੇ ਮੱਛਰਾਂ ਦੇ ਡੰਗ ਤੋ ਬਚਣ ਬੁਖਾਰ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਤੋਂ ਜਾਂਚ ਕਰਵਾ ਕੇ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਇਸ ਤੋਂ ਇਲਾਵਾ ਮੌਸਮੀ ਬਿਮਾਰੀਆਂ ਤੋ ਬਚਣ ਲਈ ਬਜਾਰੂ ਅਣਢੱਕੀਆਂ ਵਸਤਾਂ ਨਾ ਖਾਣ ਲਈ ਬੱਚਿਆਂ ਨੂੰ ਸੁਚੇਤ ਕੀਤਾ ਇਸ ਸਮੇਂ ਸਿਹਤ ਕਰਮਚਾਰੀ ਮਲਕੀਤ ਸਿੰਘ,ਗੁਰਮੀਤ ਸਿੰਘ ਅਤੇ ਸਕੂਲ ਅਧਿਆਪਕ ਸਿਮਰਜੀਤ ਕੌਰ,ਰਣਜੋਤ ਸਿੰਘ ,ਜਸਵਿੰਦਰ ਕੌਰ,ਅਮਨ ਸਰਮਾਂ, ਸਿਵਰਾਜ ,ਵੇਦ ਪ੍ਰਕਾਸ ਆਦਿ ਸਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: