ਡੇਰਾ ਵਿਵਾਦ: 21 ਆਗੂਆਂ ਨੇ ਕੀਤੀ ਝਾੜੂ ਮਾਰਨ ਦੀ ਸੇਵਾ

ss1

ਡੇਰਾ ਵਿਵਾਦ: 21 ਆਗੂਆਂ ਨੇ ਕੀਤੀ ਝਾੜੂ ਮਾਰਨ ਦੀ ਸੇਵਾ

ਡੇਰਾ ਸਿਰਸਾ ਜਾ ਕੇ ਵੋਟਾਂ ਮੰਗ ਕੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਬਦਲੇ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਤਨਖ਼ਾਹੀਆ ਕਰਾਰ ਦਿੱਤੇ 21 ਸਿੱਖ ਆਗੂਆਂ ਨੇ ਅੱਜ ਇਥੇ ਸਾਰਾਗੜ੍ਹੀ ਸਰਾਂ ਤੋਂ ਘੰਟਾ ਘਰ ਤੱਕ ਸੜਕ ਦੀ ਸਫਾਈ ਕਰ ਕੇ ਲਾਈ ਗਈ ਤਨਖ਼ਾਹ ਨੂੰ ਪੂਰਾ ਕਰਨ ਦੀ ਸ਼ੁਰੂਆਤ ਕੀਤੀ। ਇਨ੍ਹਾਂ 21 ਗੁਰਸਿੱਖ ਆਗੂਆਂ ਵਿਚੋਂ 20 ਸ਼੍ਰੋਮਣੀ ਅਕਾਲੀ ਦਲ ਅਤੇ ਇਕ ਕਾਂਗਰਸ ਨਾਲ ਸਬੰਧਤ ਹੈ। ਇਹ ਸ਼ਾਮ ਕਰੀਬ ਸਾਢੇ ਛੇ ਵਜੇ ਇਥੇ ਗੁਰਦੁਆਰਾ ਸਾਰਾਗੜ੍ਹੀ ਨੇੜੇ ਇਕੱਠੇ ਹੋਏ ਤੇ ਘੰਟਾ ਘਰ ਤਕ ਸੜਕ ’ਤੇ ਝਾੜੂ ਮਾਰਿਆ। ਉਹ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਦੀ ਧੁਆਈ ਅਤੇ ਅਗਲੇ ਦਿਨ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਦੋ ਘੰਟੇ ਸੇਵਾ ਕਰਨਗੇ। ਅਖ਼ੀਰ ਵਿਚ ਅਗਲੇ ਦਿਨ ਦੋ ਘੰਟੇ ਜੋੜਾ ਘਰ ਵਿਚ ਸੇਵਾ ਕਰਨਗੇ। ਤਨਖ਼ਾਹ ਨੂੰ ਮੁਕੰਮਲ ਕਰਨ ਮਗਰੋਂ 51-51 ਸੌ ਰੁਪਏ ਗੋਲਕ ਵਿਚ ਪਾਉਣਗੇ ਅਤੇ ਪੰਜ ਸੌ ਇਕ ਰੁਪਏ  ਦੀ ਦੇਗ ਕਰਾ ਕੇ ਸ੍ਰੀ ਅਕਾਲ ਤਖ਼ਤ ’ਤੇ ਭੁੱਲ ਚੁੱਕ ਦੀ ਮੁਆਫ਼ੀ ਲਈ ਅਰਦਾਸ ਕਰਨਗੇ।
ਇਨ੍ਹਾਂ ਆਗੂਆਂ ਵਿਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਦਰਬਾਰਾ ਸਿੰਘ ਗੁਰੂ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਜੀਤ ਮਹਿੰਦਰ ਸਿੰਘ, ਅਜੀਤ ਸਿੰਘ ਸ਼ਾਂਤ, ਵਰਿੰਦਰ ਕੌਰ, ਇੰਦਰ ਇਕਬਾਲ ਸਿੰਘ ਅਟਵਾਲ, ਮਨਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ, ਗੁਰਪ੍ਰੀਤ ਸਿੰਘ, ਪਰਮਬੰਸ ਸਿੰਘ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟ ਭਾਈ, ਇਕਬਾਲ ਸਿੰਘ ਝੂੰਦਾ, ਈਸ਼ਰ ਸਿੰਘ ਮੇਹਰਬਾਨ, ਗੋਬਿੰਦ ਸਿੰਘ ਲੌਂਗੋਵਾਲ, ਰਣਜੀਤ ਸਿੰਘ ਤਲਵੰਡੀ, ਹਰੀ ਸਿੰਘ ਨਾਭਾ, ਦੀਦਾਰ ਸਿੰਘ ਭੱਟੀ ਅਤੇ ਕਾਂਗਰਸ ਦੇ ਅਜੀਤ ਇੰਦਰ ਸਿੰਘ ਮੋਫਰ ਸ਼ਾਮਲ ਹਨ|

Share Button

Leave a Reply

Your email address will not be published. Required fields are marked *