ਡੇਰਾ ਬਾਬਾ ਰੋਟੀ ਰਾਮ ਵਿਖੇ ਦੁਸਹਿਰੇ ਦਾ ਸੁਭ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ

ss1

ਡੇਰਾ ਬਾਬਾ ਰੋਟੀ ਰਾਮ ਵਿਖੇ ਦੁਸਹਿਰੇ ਦਾ ਸੁਭ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ

picsart_10-11-04-03-29ਦਿੜ੍ਹਬਾ ਮੰਡੀ 11 ਅਕਤੂਬਰ (ਰਣ ਸਿੰਘ ਚੱਠਾ )-ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਪਿੰਡ ਚੱਠਾ ਨੰਨਹੇੜਾ ਦੇ ਡੇਰਾ ਬਾਬਾ ਰੋਟੀ ਰਾਮ ਵਿਖੇ ਮਨਾਇਆ ਗਿਆ।ਆਲੇ ਦੁਆਲੇ ਦੇ ਪਿੰਡਾਂ ਚੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਬਾਬਾ ਰੋਟੀ ਜੀ ਦੇ ਡੇਰੇ ਚ ਪਹੁੰਚਕੇ ਮੱਥਾ ਟੇਕਿਆ।ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।ਡੇਰਾ ਬਾਬਾ ਰੋਟੀ ਰਾਮ ਜੀ ਦੇ ਮਹੰਤ ਬਾਬਾ ਪੂਰਨਾ ਨੰਦ ਜੀ ਨੇ ਸੰਗਤਾਂ ਨੂੰ ਕਿਹਾ ਕਿ ਉਹ ਨੇਕੀ ਦੇ ਰਾਹ ਉੱਤੇ ਤੁਰ ਕੇ ਆਪਣਾ ਜੀਵਨ ਸੰਵਾਰਨ। ਉਨ੍ਹਾਂ ਇਹ ਵੀ ਕਿਹਾ ਕਿ ਰਾਵਣ ਤਾਂ ਹੰਕਾਰ ਅਤੇ ਕ੍ਰੋਧ ਦਾ ਪ੍ਰਤੀਕ ਹੈ, ਇਸ ਦੇ ਖ਼ਾਤਮੇ ਲਈ ਹਰ ਵਿਅਕਤੀ ਨੂੰ ਆਪਣੇ ਅੰਦਰਲੇ ਰਾਵਣ ਨੂੰ ਖ਼ਤਮ ਕਰਕੇ ਨੇਕੀ ਅਤੇ ਸਮਾਜ ਦੀ ਭਲਾਈ ਲਈ ਤੁਰਨਾ ਚਾਹੀਦਾ ਹੈ।ਚੱਠਾ ਸਪੋਰਟਸ ਕਲੱਬ ਦੇ ਪ੍ਧਾਨ ਰਣਜੀਤ ਸਿੰਘ ਬਿੱਲਾ ਨੇ ਕਿਹਾ ਕਿ ਅੱਜ ਜਦੋਂ ਸਮਾਜ ਵਿੱਚ ਕੁਰੀਤੀਆਂ ਫੈਲ ਰਹੀਆਂ ਹਨ ਤਾਂ,ਸਾਨੂੰ ਰਾਮ ਦੇ ਦਰਸਾਏ ਰਾਹ ਤੇ ਤੁਰਨਾ ਚਾਹੀਦਾਂ ਹੈ ਅਤੇ ਆਪਣੇ ਪਰਿਵਾਰ ਨੂੰ ਤੋਰਨ ਦੀ ਵਧੇਰੇ ਲੋੜ ਹੈ।ਇਸ ਮੋਕੇ ਡਾਇਰੈਕਟਰ ਗੁਰਪਿਆਰ ਸਿੰਘ ਚੱਠਾ,ਸਰਪੰਚ ਭੋਲਾ ਸਿੰਘ,ਸਾਬਕਾ ਸਰਪੰਚ ਸਮਸੇਰ ਸਿੰਘ ਚੱਠਾ,ਉਘੇ ਸਮਾਜ ਸੇਵੀ ਲਛਮਣ ਸਿੰਘ ਚੱਠਾ,ਮਾਂ ਬਲਬੀਰ ਸਿੰਘ ਚੱਠਾ,ਪੰਚ ਹਰਵਿੰਦਰ ਸਿੰਘ,ਨਛੱਤਰ ਸਿੰਘ ਚੱਠਾ,ਸਾਬਕਾ ਸਰਪੰਚ ਭੋਲਾ ਸਿੰਘ,ਤਾਰੀ ਚੱਠਾ,ਆਪ ਆਗੂ ਕੁਲਦੀਪ ਸਿੰਘ ਕੀਪਾ,ਮੇਵਾ ਸਿੰਘ,ਸੀਪਾ ਸਿੰਘ,ਸਕਰੀਤ ਚੱਠਾ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *