ਡੇਰਾ ਬਾਬਾ ਨਾਨਕ ਵਿਖੇ 2 ਪਾਕਿਸਤਾਨੀ ਕਿਸ਼ਤੀਆਂ ਬਰਾਮਦ, ਛਾਣਬੀਣ ‘ਚ ਜੁਟੀ ਬੀਐਸਐਫ

ss1

ਡੇਰਾ ਬਾਬਾ ਨਾਨਕ ਵਿਖੇ 2 ਪਾਕਿਸਤਾਨੀ ਕਿਸ਼ਤੀਆਂ ਬਰਾਮਦ, ਛਾਣਬੀਣ ‘ਚ ਜੁਟੀ ਬੀਐਸਐਫ

BSF seizes two Pakistani boats

ਬੀਐਸਐਫ ਨੇ ਸੋਮਵਾਰ ਦੀ ਸਵੇਰੇ ਗੁਰਦਾਸਪੁਰ ਤੋਂ 40 ਕਿਲੋਮੀਟਰ ਦੂਰ ਧਰਮ ਕੋਟ ਪੱਤਣ ਨਾਮਕ ਜਗ੍ਹਾ ਤੋਂ ਦੋ ਸ਼ੱਕੀ ਪਾਕਿਸਤਾਨੀ ਕਿਸ਼ਤੀਆਂਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਕਿਸ਼ਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸ਼ੱਕੀ ਕਿਸ਼ਤੀਆਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸੈਕਟਰ ਤੋਂ ਮਿਲੀਆਂ ਹਨ, ਜੋ ਰਾਵੀ ਨਦੀ ਤੋਂ ਰੁੜ੍ਹਕੇ ਭਾਰਤ ਪਹੁੰਚੀਆਂ ਹਨ।
ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਕੁੱਝ ਦੇਰ ਬਾਅਦ BSF ਅਧਿਕਾਰੀਆਂ ਨੇ ਧਰਮਕੋਟ ਪੱਤਣ ਪਹੁੰਚਕੇ ਕਿਸ਼ਤੀਆਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਕਿਸ਼ਤੀਆਂ ਪਠਾਨਕੋਟ ਅੱਤਵਾਦੀ ਹਮਲੇ ਦੀ ਬਰਸੀ ਤੋਂ ਠੀਕ ਪਹਿਲਾਂ ਮਿਲੀਆਂ ਹਨ। ਇਸ ਲਈ BSF ਅਧਿਕਾਰੀ ਇਸਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਮੁੰਬਈ ਅਟੈਕ ਵਾਲੇ ਅੱਤਵਾਦੀ ਵੀ ਕਿਸ਼ਤੀਆਂ ਰਾਹੀਂ ਹੀ ਭਾਰਤ ਵਿੱਚ ਦਾਖਲ ਹੋਏ ਸਨ, ਜਿਨ੍ਹਾਂ ਨੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ।
ਇਹ ਕਿਸ਼ਤੀਆਂ ਅਸਮਾਨੀ ਨੀਲੇ ਰੰਗ ਦੀਆਂ ਹਨ। ਇੱਕ ਕਿਸ਼ਤੀ ਉੱਤੇ ਲਿਖਿਆ ਹੈ ਕਿ ਇਹ ਕਿਸ਼ਤੀ ਮੰਜ਼ ਐਗਰੋ ਫਾਰਮਸ, ਕਸਰ , ਨਾਰੋਵਾਲ ਨਾਲ ਸਬੰਧ ਰੱਖਦੀ ਹੈ, ਜਿਸਦਾ ਪ੍ਰਬੰਧਕ ਮੁਹੰਮਦ ਸਾਜਿਦ ਹੈ। ਕਿਸ਼ਤੀ ਉੱਤੇ ਇਸਦੀ ਬਕਾਇਦਾ ਪਹਿਚਾਣ ਗਿਣਤੀ 03431237545 ਅੰਕਿਤ ਹੈ। ਇਸ ਤੋਂ ਇਲਾਵਾ 04236666195 ਵੀ ਲਿਖਿਆ ਹੋਇਆ ਹੈ। ਕਿਸ਼ਤੀ ਉੱਤੇ ਪਾਕਿਸਤਾਨ ਦੇ ਰਾਸ਼ਟਰੀ ਚਿੰਨ੍ਹ ਦੇ ਇਲਾਵਾ ਉਰਦੂ ਵਿੱਚ ਵੀ ਕੁੱਝ ਲਿਖਿਆ ਗਿਆ ਹੈ।
BSF ਦੇ ਸੂਤਰਾਂ ਦੇ ਮੁਤਾਬਕ ਰਾਵੀ ਨਦੀ ਵਿੱਚ ਪਿਛਲੇ ਦਿਨਾਂ ਮੀਂਹ ਨਾਲ ਹੜ੍ਹ ਆਇਆ ਹੋਇਆ ਹੈ। ਜਿਸ ਕਾਰਨ ਇਹ ਕਿਸ਼ਤੀਆਂ ਪਾਕਿਸਤਾਨ ਦੇ ਨਾਰੋਵਾਲ ਤੋਂ ਰੁੜ੍ਹਕੇ ਗੁਰਦਾਸਪੁਰ ਪਹੁੰਚ ਗਈਆਂ ਲਗਦੀਆਂ ਹਨ। ਨਦੀ ਵਿੱਚ ਹੜ੍ਹ ਆਉਣ ਦੇ ਕਾਰਨ ਸਥਾਨਕ ਅਸਥਾਈ ਪੁੱਲ ਵੀ ਡਿੱਗ ਗਿਆ ਹੈ।
ਇਹ ਵੀ ਪੜ੍ਹੋ
ਪਾਣੀ ਦੇ ਤੇਜ਼ ਵਹਾਅ ਕਾਰਨ ਮਕੌੜਾ ਪੱਤਣ ਦਾ ਪਲਟੂਨ ਪੁਲ ਪਾਣੀ ‘ਚ ਰੁੜ੍ਹਿਆ: ਜ਼ਿਲਾ ਗੁਰਦਾਸਪੁਰ ਵਿਚ ਮਕੌੜਾ ਪੱਤਣ ਕੋਲ ਰਾਵੀ ਦਰਿਆ ‘ਤੇ ਬਣਾਏ ਗਏ ਅਸਥਾਈ ਪੁਲ ਦਾ ਹਿੱਸਾ ਪਾਣੀ ਦੇ ਤੇਜ਼ ਵਹਾਅ ਕਾਰਨ ਵਹਿਣ ਦੀ ਸੂਚਨਾ ਮਿਲੀ ਹੈ। ਜਿਸ ਦੇ ਚਲਦੇ ਦਰਿਆ ਦੇ ਪਾਰ ਵਸੇ ਅੱਠ ਪਿੰਡਾਂ ਦੇ ਲੋਕਾਂ ਦਾ ਦੇਸ਼ ਦੇ ਬਾਕੀ ਹਿੱਸੇ ‘ਚ ਬੈਠੇ ਲੋਕਾਂ ਨਾਲ ਸੰਪਰਕ ਟੁੱਟ ਗਿਆ। ਜਾਣਕਾਰੀ ਅਨੁਸਾਰ ਦਰਿਆ ‘ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ‘ਚ ਕਿਸ਼ਤੀਆਂ ਵੀ ਨਹੀਂ ਚਲ ਰਹੀ। ਦਰਿਆ ਦੇ ਪਾਰ ਵਸੇ ਪਿੰਡ ਭਰਿਆਲ, ਤੂਰ, ਮਮੀ ਚੱਕਰਗਾ, ਚੇਬੇ, ਲਸਿਆਨ, ਕਜਲੇ, ਕੁਕਰ ਅਤੇ ਝੂਮਰ ਆਦਿ ‘ਚ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।
ਇਸ ਤੋਂ ਪਹਿਲਾਂ ਵੀ ਕਈ ਵਾਰ ਬਰਸਾਤ ਕਾਰਨ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ (ਰਾਵੀ ਦਰਿਆ) ‘ਤੇ ਬਣੇ ਪਲਟੂਨ ਪੁਲ ਟੁੱਟਿਆ ਹੈ। ਅੱਧੀ ਦਰਜਨ ਤੋਂ ਵੱਧ ਪਰਲੇ ਪਾਸੇ ਦੇ ਪਿੰਡਾਂ ਦੇ ਲੋਕਾਂ ਦਾ ਲਿੰਕ ਬਿਲਕੁਲ ਟੁੱਟ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿੰਚਾਈ ਵਿਭਾਗ ਅਨੁਸਾਰ ਹੜ੍ਹ ਤੇ ਮੀਂਹ ਦੇ ਮੌਸਮ ‘ਚ ਪਾਣੀ ਜ਼ਿਆਦਾ ਆਉਣ ਨਾਲ ਦਰਿਆਵਾਂ ‘ਤੇ ਬਣੇ ਪਲਟੂਨ ਪੁਲ ਪਾਣੀ ਦੇ ਵਹਾਅ ਵਿਚ ਰੁੜ੍ਹ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਖਤਰੇ ਕਰ ਕੇ ਲੋਕ ਨਿਰਮਾਣ ਵਿਭਾਗ ਵੱਲੋਂ ਇਨ੍ਹਾਂ ਸਾਰੇ ਦਰਿਆਵਾਂ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਏ ਪਲਟੂਨ ਪੁਲ ਬਰਸਾਤ ਦੇ ਮੌਸਮ ਵਿਚ ਪਹਿਲਾਂ ਹੀ ਖੋਲ੍ਹ ਦਿੱਤੇ ਜਾਂਦੇ ਹਨ।

Share Button

Leave a Reply

Your email address will not be published. Required fields are marked *