ਡੇਰਾ ਪ੍ਰੇਮੀ ਦੇਹਧਾਰੀ ਦਾ ਖਹਿੜਾ ਛੱਡ ਗੁਰਸਿੱਖ ਬਣਨ : ਟਕਸਾਲ ਮੁਖੀ

ss1

ਡੇਰਾ ਪ੍ਰੇਮੀ ਦੇਹਧਾਰੀ ਦਾ ਖਹਿੜਾ ਛੱਡ ਗੁਰਸਿੱਖ ਬਣਨ : ਟਕਸਾਲ ਮੁਖੀ

2 copyਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਸੀਬੀਆਈ ਅਦਾਲਤ ਵੱਲੋਂ ਸੁਣਾਈ ਗਈ ਸਜਾ ਦੇ ਫੈਸਲੇ ਉਪਰੰਤ ਕਿਹਾ ਕਿ ਡੇਰਾ ਮੁਖੀ ਦਾ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਉਹਨਾਂ ਦਾ ਸੱਦਾ ਦਿਤਾ। ਉਹਨਾਂ ਸਿੱਖ ਪੰਥ ਦੀਆਂ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੂੰ ਡੇਰਾ ਪ੍ਰੇਮੀਆਂ ਨੂੰ ਪੰਥ ਦੀ ਮੁਖਧਾਰਾ ਵਿੱਚ ਲਿਆਉਣ ਪ੍ਰਤੀ ਹਰ ਤਰਾਂ ਦਾ ਯਤਨ ਅਤੇ ਕਾਰਜ ਅਰੰਭਣ ਦੀ ਵੀ ਅਪੀਲ ਕੀਤੀ ਹੈ। ਉਹਨਾਂ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਅਦਾਲਤੀ ਫੈਸਲਾ ਡੇਰਾ ਮੁਖੀ ਦੀਆਂ ਵਧੀਕੀਆਂ ਤੋਂ ਪੀੜਤ ਲੋਕਾਂ ਦੇ ਮਨਾਂ ਨੂੰ ਵੀ ਧਰਵਾਸ ਮਿਲਿਆ ਹੈ।ਅਤੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਸਜਾ ਮਿਲਣ ਨਾਲ ਅਧਿਆਤਮਕ ਆਗੂ ਹੋਣ ਦਾ ਢੌਂਗ ਰਚਣ ਵਾਲੇ ਡੇਰਾ ਸਿਰਸਾ ਮੁਖੀ ਦਾ ਅਸਲੀ ਚਿਹਰਾ ਸਮਾਜ ਦੇ ਸਾਹਮਣੇ ਪੂਰੀ ਤਰਾਂ ਬੇਨਕਾਬ ਹੋਗਿਆ ਹੈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਨ ਅਤੇ ਸ਼ਰਧਾ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਅਜਿਹੇ ਅਖੌਤੀ ਧਾਰਮਿਕ ਆਗੂਆਂ ਉੱਤੇ ਸਰਕਾਰਾਂ ਅਤੇ ਅਦਾਲਤਾਂ ਵਲੋਂ ਸਖ਼ਤ ਫੈਸਲੇ ਲੈ ਕੇ ਸ਼ਿਕੰਜਾ ਕਸਣ ਨਾਲ ਲੋਕਾਂ ‘ਚ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਹੈ।
ਉਹਨਾਂ ਕਿਹਾ ਕਿ ਉਕਤ ਡੇਰਾ ਮੁਖੀ ਵੱਲੋਂ ਕੀਤੀਆਂ ਜਾਂਦੀਆਂ ਪੰਥ ਵਿਰੋਧੀ ਸਰਗਰਮੀਆਂ, ਪਾਖੰਡੀ ਅਤੇ ਇਤਰਾਜ਼ਯੋਗ ਗਤੀਵਿਧੀਆਂ ਪ੍ਰਤੀ ਸਿੱਖ ਪੰਥ ਨੇ ਹਮੇਸ਼ਾਂ ਵਿਰੋਧ ਕੀਤਾ ਅਤੇ ਲੋਕਾਂ ਨੂੰ ਸੁਚੇਤ ਕਰਦੀ ਆਈ ਹੈ।ਉਨ੍ਹਾਂ ਕਿਹਾ ਕਿ ਅੱਠ ਸਾਲ ਪਹਿਲਾਂ ਡੇਰਾ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਗਈ ਸੀ।ਜਿਸ ਦਾ ਵਿਰੋਧ ਕਰਨ ‘ਤੇ ਡੇਰੇ ਵਲ਼ੋਂ ਤਿੰਨ ਸਿੰਘਾਂ ਨੂੰ ਸ਼ਹੀਦ ਵੀ ਕੀਤਾ ਗਿਆ ਜਿਸ ਪ੍ਰਤੀ ਕੇਸ ਨੂੰ ਮੁੜ ਖੋਲ ਦਿਆਂ ਕਾਨੂੰਨੀ ਪ੍ਰਕਿਰਿਆ ਮੁੜ ਚਾਲੂ ਕਰ ਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਪੰਥ ਨੇ ਜ਼ਾਬਤੇ ਵਿੱਚ ਰਹਿ ਕੇ ਡੇਰਾ ਬਨਾਮ ਸਿੱਖ ਮਾਹੌਲ ਬਣਾਉਣ ਦੇ ਸ਼ਰਾਰਤੀ ਅਨਸਰਾਂ ਅਤੇ ਸਿੱਖ ਵਿਰੋਧੀ ਏਜੰਸੀਆਂ ਦੇ ਸਭ ਮਨਸੂਬੇ ਫੇਲ੍ਹ ਕਰਦਿਤੇ ਹਨ। ਉਹਨਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਭਵਿੱਖ ਦੌਰਾਨ ਵੀ ਡੇਰਾ ਬਨਾਮ ਸਿੱਖ ਮਾਹੌਲ ਬਣਾਉਣ ਦੇ ਯਤਨਾਂ ਨੂੰ ਪੂਰੀ ਤਰਾਂ ਨਕਾਰਨ ਪ੍ਰਤੀ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

Share Button

Leave a Reply

Your email address will not be published. Required fields are marked *