Tue. Apr 23rd, 2019

ਡੇਰਾਬਸੀ ਦੇ ਕਾਂਗਰਸੀ ਆਗੂ ਦੀ ਦਰਖਤ ਨਾਲ ਲਟਕਦੀ ਲਾਸ਼ ਮਿਲੀ

ਡੇਰਾਬਸੀ ਦੇ ਕਾਂਗਰਸੀ ਆਗੂ ਦੀ ਦਰਖਤ ਨਾਲ ਲਟਕਦੀ ਲਾਸ਼ ਮਿਲੀ

ਡੇਰਾਬਸੀ ਦੇ ਕਾਂਗਰਸੀ ਆਗੂ ਜਸਬੀਰ ਸਿੰਘ ਜੱਸਾ ਦੀ ਅੱਜ ਸਵੇਰ ਸਮੇਂ ਦਰੱਖਤ ਤੋਂ ਲਟਕਦੀ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਜਸਬੀਰ ਸਿੰਘ ਆਸ਼ੀਆਨਾ ਕਾਲੋਨੀ ਡੇਰਾਬਸੀ ਵਿਚ ਰਹਿ ਰਿਹਾ ਸੀ।
ਜਸਬੀਰ ਸਿੰਘ ਜੱਸਾ ਬਿਲਡਰ ਦਾ ਕੰਮ ਕਰਦਾ ਸੀ। ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਮੌਤ ਸਬੰਧੀ ਕਤਲ ਦਾ ਖਦਸਾ ਪ੍ਰਗਟ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨ ਨਹੀਂ ਹੋ ਰਿਹਾ ਹੈ ਕਿ ਜਸਬੀਰ ਸਾਡੇ ਵਿਚਕਾਰ ਨਹੀਂ ਰਹੇ।
ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਇਹ ਕਤਲ ਦਾ ਮਾਮਲਾ ਹੈ।

Share Button

Leave a Reply

Your email address will not be published. Required fields are marked *

%d bloggers like this: