Sun. Aug 18th, 2019

ਡੇਟਨ ਵਿਖੇਂ ਆਯੋਜਿਤ ਨੈਸ਼ਨਲ ਨਾਈਟ ਆਊਟ ਪ੍ਰੋਗਰਾਮ ਵਿੱਚ ਸਿੱਖਾਂ ਨੇ ਵੀ ਹਿੱਸਾ ਲਿਆ

ਡੇਟਨ ਵਿਖੇਂ ਆਯੋਜਿਤ ਨੈਸ਼ਨਲ ਨਾਈਟ ਆਊਟ ਪ੍ਰੋਗਰਾਮ ਵਿੱਚ ਸਿੱਖਾਂ ਨੇ ਵੀ ਹਿੱਸਾ ਲਿਆ

ਡੇਟਨ, 10 ਅਗਸਤ ( ਰਾਜ ਗੋਗਨਾ )—ਅਮਰੀਕਾ ਦੇ ਓਹਾਇਓ ਸੁਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲਗਦੇ ਸ਼ਹਿਰ ਬੀਵਰਕ੍ਰੀਕ ਤੇ ਸਪਰਿੰਗਫੀਲਡ ਵਿਖੇ ਪੁਲੀਸ ਵੱਲੋਂ ਇਲਾਕੇ ਦੇ ਲੋਕਾਂ ਅਤੇਬੱਚਿਆਂ ਨਾਲ ਨੇੜ੍ਹਤਾ ਕਾਇਮ ਕਰਨ ਲਈ ਨੈਸ਼ਨਲ ਨਾਇਟ ਆਊਟ ਪ੍ਰੋਗਰਾਮ ਕਰਵਾਇਆਗਿਆ, ਜਿਸ ਵਿਚ ਇਲਾਕੇ ਦੇ ਸਿੱਖਾਂ ਨੇ ਵੀ ਭਾਗ ਲਿਆ।

ਇਹ ਪ੍ਰੋਗਰਾਮ ਹਰ ਸਾਲ ਅਗਸਤਮਹੀਨੇ ਦੇ ਪਹਿਲੇ ਮੰਗਲਵਾਰ ਦੀ ਸ਼ਾਮ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਪੁਲੀਸ ਵਿਭਾਗ ਵਲੌਂ ਕਰਵਾਇਆ ਜਾਂਦਾ ਹੈ।ਬੀਵਰਕ੍ਰੀਕ ਪੁਲੀਸ ਦੇ ਕਮਿਉਨਿਟੀ ਐਨਗੇਜਮੈਂਟ ਅਫਸਰ ਮਾਰਕ ਬਰਾਉਨ ਦੇ ਅਨੁਸਾਰ ਹਰ ਸਾਲ ਇਹ ਪ੍ਰੋਗਰਾਮ ਲੋਕਾਂ ਨੂੰ ਪੁਲੀਸ ਬਾਰੇ ਜਾਣਕਾਰੀ ਦੇਣ ਲਈ ਅਤੇ ਸਾਰੀ ਕਮਿਉਨਿਟੀਨੂੰ ਇਕੱਠਾ ਕਰਨ ਲਈ ਕਰਵਾਇਆ ਜਾਂਦਾ ਹੈ। ਉਹਨਾਂ ਨੇ ਸਿੱਖ ਭਾਈਚਾਰੇ ਅਤੇ ਹੋਰਨਾਂ ਧਰਮਾਂਦੇ ਲੋਕਾਂ ਵਲੋਂ ਇਸ ਵਿਚ ਆਉਣ ਲਈ ਧੰਨਵਾਦ ਕੀਤਾ।ਸਪਰਿੰਗਫਲਿਡ ਦੇ ਸਨਾਈਡਰ ਪਾਰਕ ਵਿਚ ਕਰਵਾਏ ਗਏ ਪ੍ਰੋਗਰਾਮ ਬਾਰੇ ਜਾਣਕਾਰੀਦਿੰਦੇ ਹੋਏ ਕਲਾਰਕ ਕਾਉਂਟੀ ਦੀ ਚੀਫ ਸ਼ੈਰਿਫ ਡੈਬਰਾ ਬਰਸ਼ਟ ਨੇ ਕਿਹਾ ਕਿ ਹਰ ਸਾਲਸ਼ਹਿਰਵਾਸੀਆਂ ਨਾਲ ਚੰਗੇ ਸੰਬੰਧ ਕਾਇਮ ਕਰਨ ਲਈ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ।ਇਸ ਮੌਕੇ ਭਾਗ ਲੈਣ ਵਾਲਿਆਂ ਲਈ ਮੁਫ਼ਤ ਖਾਣੇ, ਸਨੈਕ ਦਿੱਤੇ ਤੇ ਨੌਜੁਆਨਾਂ ਲਈਬਾਈਸਾਈਕਲ ਹੈਲਮਟ ਵੰਡੇ।

ਸਪਰਿੰਗਫੀਲਡ ਦੇ ਵਸਨੀਕ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਕਮਿਉਨਿਟੀਪ੍ਰੋਗਰਾਮਾਂ ਵਿਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ। ਬੀਵਰਕ੍ਰੀਕ ਦੇ ਵਸਨੀਕ ਫਲਾਈਅੰਮਿਤਸਰ ਮੁਹਿੰਮ ਦੇ ਕਵਨੀਨਰ ਅਤੇ ਸਮਾਜ ਸੇਵਕ ਸਮੀਪ ਸਿੰਘ ਗੁਮਟਾਲਾ ਨੇ ਡੇਟਨ ਵਿਖੇ ਹਾਲ ਹੀ ਵਿਚ ਹੋਈ ਸ਼ੁਟਿੰਗ ਦੋਰਾਨ ਜਲਦੀ ਨਾਲ ਹਤਿਆਰੇ ਨੂੰ ਕਾਬੂ ਪਾਉਣ ਲਈ ਪੁਲੀਸ ਦੀ ਸ਼ਲਾਘਾ ਕੀਤੀ। ਇਸ ਵਿਚ ਹਤਿਆਰੇ ਸਮੇਤ ਨੌਂ ਜਾਨਾਂ ਗਈਆ।ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ, ਸਮਾਜ ਸੇਵਕ ਤੇ ਉੱਘੇ ਲਿਖਾਰੀ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਮੈਂ ਹਮੇਸ਼ਾਂ ਆਪਣੀ ਅਮਰੀਕਾ ਫੇਰੀ ਦੋਰਾਨ ਕਮਿਉਨਿਟੀ ਦੇਪ੍ਰੋਗਰਾਮਾਂ, ਪਰੇਡਾਂ, ਸਭਿਆਚਾਰਕ ਮੇਲਿਆਂ ਆਦਿ ਵਿਚ ਸ਼ਾਮਲ ਹੁੰਦਾ ਹਾਂ।

Leave a Reply

Your email address will not be published. Required fields are marked *

%d bloggers like this: