Fri. Apr 19th, 2019

ਡੇਗੂ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ

ਡੇਗੂ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ

2banur-3ਬਨੂੜ 2 ਨਵੰਬਰ (ਰਣਜੀਤ ਸਿੰਘ ਰਾਣਾ): ਨੇੜਲੇ ਪਿੰਡ ਧਰਮਗੜ ਵਿਚ ਡੇਂਗੂ ਨਾਲ 37 ਸਾਲਾ ਵਿਅਕਤੀ ਦੀ ਮੌਤ ਹੋ ਗਈ। ਬਨੂੜ ਖੇਤਰ ਵਿਚ ਹੁਣ ਤੱਕ ਡੇਂਗੂ ਨਾਲ 7 ਮੌਤਾ ਹੋ ਚੁੱਕੀਆਂ ਹਨ। ਜਿਨਾਂ ਵਿਚੋਂ 3 ਮੌਤਾ ਇਕੱਲੇ ਧਰਮਗੜ ਪਿੰਡ ਵਿਚ ਹੋ ਗਈਆਂ ਹਨ। ਪਹਿਲੇ ਹੋਇਆ ਦੋ ਮੌਤਾ ਤੋਂ ਬਾਅਦ ਵੀ ਸਿਹਤ ਵਿਭਾਗ ਨੇ ਮੱਛਰਾ ਨੂੰ ਮਾਰਨ ਲਈ ਪਿੰਡ ਵਿਚ ਦਵਾਈਆਂ ਦਾ ਛਿੜਕਾਓ ਤੱਕ ਨਹੀ ਕਰਵਾਇਆ। ਜਿਸ ਕਾਰਨ ਡੇਂਗੂ ਨਾਲ ਹੋਣ ਵਾਲੀਆਂ ਮੌਤਾ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਮ੍ਰਿਤਕ ਦੇ ਭਰਾ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜਿੰਦਰ ਸਿੰਘ ਪੁੱਤਰ ਸਾਧੂ ਸਿੰਘ ਉਮਰ 37 ਸਾਲ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ। ਉਸ ਨੂੰ ਪਹਿਲਾ ਬਨੂੜ ਦੇ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾਇਆ ਗਿਆ। ਕੁਝ ਦਿਨ ਠੀਕ ਰਹਿਣ ਤੋਂ ਬਾਅਦ ਸੋਮਵਾਰ ਸਵੇਰੇ ਉਸ ਦੀ ਹਾਲਤ ਜਿਆਦਾ ਖਰਾਬ ਹੋ ਗਈ ਤੇ ਉਸ ਨੂੰ ਤੁਰੰਤ ਚੰਡੀਗੜ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਵੱਲੋਂ ਚੈਕ ਕਰਨ ਤੇ ਉਸ ਨੂੰ ਡੇਂਗੂ ਪਾਇਆ ਗਿਆ ਤੇ ਉਸ ਦੇ ਸੈਲ ਵੀ ਬਹੁਤ ਘੱਟ ਗਏ ਸਨ। ਡਾਕਟਰਾਂ ਨੇ ਤੁਰੰਤ ਉਸ ਦਾ ਇਲਾਜ ਸ਼ੁਰੂ ਕੀਤਾ, ਪਰ ਤੇਜਿੰਦਰ ਸਿੰਘ ਆਪਣੀ ਬੀਮਾਰੀ ਦਾ ਤਾਪ ਨਾ ਝਲਦਾ ਹੋਇਆ ਐਤਵਾਰ ਰਾਤੀ ਦਮ ਤੋੜ ਗਿਆ। ਅਵਤਾਰ ਸਿੰਘ ਨੇ ਦੱਸਿਆ ਕਿ ਤੇਜਿੰਦਰ ਸਿੰਘ ਦੇ ਮਾਤਾ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਉਹ ਇਕੱਲਾ ਹੀ ਰਹਿੰਦਾ ਸੀ। ਉਸ ਦਾ ਅੱਜ ਸਾਮੀ ਸੰਸਕਾਰ ਕਰ ਦਿੱਤਾ ਗਿਆ। ਧਰਮਗੜ ਵਿਚ ਡੇਂਗੂ ਨਾਲ ਹੋਈ ਇਸ ਤੀਜੀ ਮੌਤ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ। ਡੇਂਗੂ ਨਾਲ ਹੋਈ ਮੌਤ ਸਬੰਧੀ ਜਦੋਂ ਐਸਐਮਓ ਡਾ. ਹਰਪ੍ਰੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਇਸ ਤੇ ਅਗਿਆਨਤਾ ਪ੍ਰਗਟਾਉਦੇ ਹੋਏ ਕਿਹਾ ਕਿ ਬਨੂੜ ਖੇਤਰ ਡੇਰਾਬਸੀ ਦੇ ਅਧੀਨ ਆਉਦਾ ਹੈ। ਇਸ ਲਈ ਉਹ ਹੁਣੇ ਉਥੋਂ ਦੇ ਐਸਐਮਓ ਨੂੰ ਇਸ ਸਬੰਧੀ ਜਾਣਕਾਰੀ ਦੇਣਗੇ ਤੇ ਪਿੰਡ ਵਿਚ ਟੀਮ ਭੇਜ ਕੇ ਫੋਗਿੰਗ ਕਰਵਾਉਣ ਲਈ ਕਹਿਣਗੇ।

Share Button

Leave a Reply

Your email address will not be published. Required fields are marked *

%d bloggers like this: