Fri. Aug 16th, 2019

ਡੇਂਗੂ ਬੁਖ਼ਾਰ ਦੇ ਲੱਛਣ ਤੇ ਘਰੇਲੂ ਇਲਾਜ

 ਡੇਂਗੂ ਬੁਖ਼ਾਰ ਦੇ ਲੱਛਣ ਤੇ ਘਰੇਲੂ ਇਲਾਜ

ਇੰਨ੍ਹੀ ਦਿਨੀਂ ਡੇਂਗੂ ਬੁਖਾਰ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3-5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ। ਸਮਾਂ ਰਹਿੰਦੇ ਹੀ ਇਸ ਦਾ ਇਲਾਜ ਹੋਵੇ ਤਾਂ ਹਾਲਾਤ ਕੰਟਰੋਲ ਵਿਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਅਜਿਹੀ ਹਾਲਤ ਵਿਚ ਅੱਜ ਅਸੀਂ ਤੁਹਾਨੂੰ ਡੇਂਗੂ ਦੇ ਲੱਛਣ, ਕਾਰਨ ਬਚਾਅ ਅਤੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ। ਇਸ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਡੇਂਗੂ ਬੁਖਾਰ ਦੇ ਲੱਛਣ
ਡੇਂਗੂ ਬੁਖਾਰ ਹੋਣ ‘ਤੇ ਤੇਜ਼ ਬੁਖਾਰ, ਹੱਥਾਂ-ਪੈਰਾਂ ‘ਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਅੱਖਾਂ ਵਿਚ ਦਰਦ, ਸਿਰਦਰਦ ਕਮਜ਼ੋਰੀ ਅਤੇ ਜੋੜਾਂ ਵਿਚ ਦਰਦ ਦੇ ਲੱਛਣ ਦਿਖਾਈ ਦਿੰਦੇ ਹਨ।

ਡੇਂਗੂ ਤੋਂ ਬਚਾਅ ਦੇ ਉਪਾਅ
ਘਰ ਦੇ ਆਲੇ-ਦੁਆਲੇ ਸਫ਼ਾਈ ਰੱਖੋ, ਪੀਣ ਵਾਲੇ ਪਾਣੀ ਨੂੰ ਖੁੱਲ੍ਹਾ ਨਾ ਛੱਡੋ, ਰਾਤ ਨੂੰ ਸੌਂਦੇ ਸਮੇਂ ਅਜਿਹੇ ਕੱਪੜੇ ਪਹਿਨੋ ਜੋ ਸਰੀਰ ਦੇ ਹਰ ਹਿੱਸੇ ਨੂੰ ਢੱਕ ਸਕਣ, ਮੱਛਰਾਂ ਤੋਂ ਬਚਣ ਲਈ ਕਰੀਮ ਤੇ ਆਇਲ ਦਾ ਇਸਤੇਮਾਲ ਕਰੋ, ਠੰਡਾ ਪਾਣੀ ਨਾ ਪੀਓ ਅਤੇ ਬਾਸੀ ਰੋਟੀ ਤੋਂ ਵੀ ਪ੍ਰਹੇਜ਼ ਕਰੋ। ਫਿਲਟਰ ਪਾਣੀ ਦਾ ਇਸਤੇਮਾਲ ਕਰੋ।

ਸੈੱਲ ਵਧਾਉਣ ਲਈ ਪੀਓ ਇਹ ਜੂਸ
ਇਕ ਗਲਾਸ ਗਾਜਰ ਦੇ ਜੂਸ ਵਿਚ 3-4 ਚਮਚ ਚਿਕੰਦਰ ਦਾ ਜੂਸ ਮਿਲਾ ਕੇ ਮਰੀਜ ਨੂੰ ਦਿਓ। ਬੱਕਰੀ ਦਾ ਦੁੱਧ ਪੀਓ, ਜੇ ਹੋ ਸਕੇ ਤਾਂ ਪਪੀਤੇ ਦੇ ਪੱਤਿਆਂ ਨੂੰ ਕੁੱਟ ਕੇ ਉਨ੍ਹਾਂ ਦਾ ਪਾਣੀ ਕੱਢ ਕੇ ਪੀਣਾ ਚਾਹੀਦਾ ਹੈ, ਸੈੱਲ ਬਹੁਤ ਤੇਜ਼ੀ ਨਾਲ ਵਧਦੇ ਹਨ।

ਨਾਰੀਅਲ ਪਾਣੀ
ਨਾਰੀਅਲ ਪਾਣੀ ਵਿਚ ਇਲੈਕਟ੍ਰੋਲਾਈਟਸ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਇਹ ਸਰੀਰ ਵਿਚ ਬਲੱਡ ਸੈੱਲਾਂ ਦੀ ਕਮੀ ਨੂੰ ਪੂਰੀ ਕਰਨ ਵਿਚ ਮੱਦਦ ਕਰਦਾ ਹੈ।

ਆਨਾਰ ਦਾ ਸੇਵਨ
ਮਰੀਜ ਨੂੰ ਸਵੇਰੇ ਨਾਸ਼ਤੇ ਵਿਚ 1 ਕੱਪ ਆਨਾਰ ਖਾਣ ਨੂੰ ਲੈ ਦਿਓ। ਇਸ ਨਾਲ ਬਲੱਡ ਸੈੱਲ ਤੇਜ਼ੀ ਨਾਲ ਵਧਣ ਲੱਗਣਗੇ।

ਤੁਲਸੀ
ਡੇਂਗੂ ਹੋਣ ‘ਤੇ ਤੁਲਸੀ ਦੇ ਪੱਤੇ ਉਬਾਲ ਲਓ ਫਿਰ ਪਾਣੀ ਦੀ ਵਰਤੋਂ ਦਿਨ ਵਿਚ 3 ਤੋਂ 4 ਵਾਰ ਕਰੋ। ਸੇਬ ਰੋਜ਼ਾਨਾ 1 ਸੇਬ ਖਾਓ ਇਸ ਨਾਲ ਵੀ ਸਰੀਰ ਵਿਚ ਊਰਜਾ ਬਣੀ ਰਹੇਗੀ।

Leave a Reply

Your email address will not be published. Required fields are marked *

%d bloggers like this: