Mon. Sep 23rd, 2019

ਡੇਂਗੂ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

ਡੇਂਗੂ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

ਮੀਂਹ ਦੇ ਦਿਨਾਂ ਵਿੱਚ ਕਈ ਤਰ੍ਹਾਂ ਦੇ ਜੀਵ-ਜੰਤੂ ਬਾਹਰ ਨਿਕਲ ਕੇ ਆਉਂਦੇ ਹਨ। ਘਰਾਂ ਦੀਆਂ ਛੱਤਾਂ ‘ਤੇ ਰੱਖੇ ਪੁਰਾਣੇ ਟਾਇਰਾਂ, ਡੱਬਿਆਂ ਤੇ ਹੋਰ ਸਾਮਾਨ ਵਿੱਚ ਭਰਿਆ ਪਾਣੀ ਜ਼ਿਆਦਾਤਰ ਮੱਛਰਾਂ ਨੂੰ ਸੱਦਾ ਦਿੰਦਾ ਹੈ। ਬਾਰਿਸ਼ ਦੇ ਮੌਸਮ ‘ਚ ਮੱਛਰਾਂ ਤੋਂ ਅਕਸਰ ਕਈ ਤਰ੍ਹਾਂ ਦੇ ਬੁਖ਼ਾਰ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਹਨਾਂ ਬੁਖ਼ਾਰਾ ‘ਚੋ ਸਭ ਤੋਂ ਵੱਧ ਡਰ ਡੇਂਗੂ ਦੇ ਬੁਖ਼ਾਰ ਦਾ ਰਹਿੰਦਾ ਹੈ।

ਪਰ ਡਾਕਟਰਾਂ ਕੋਲ ਹਰ ਇੱਕ ਬਿਮਾਰੀ ਦਾ ਇਲਾਜ਼ ਹੁੰਦਾ ਹੈ ਜਿਸ ਕਾਰਨ ਇਨਸਾਨ ਜੇਕਰ ਇਹਨਾਂ ਬੁਖ਼ਾਰਾ ਬਿਚਰਦੇ ਹਨ ਤਾਂ ਦਵਾਈਆਂ ਨਾਲ ਆਪਣਾ ਬਚਾ ਵੀ ਕਰ ਲੈਂਦੇ ਹਨ। ਕੁੱਝ ਅਜਿਹੀਆਂ ਬਿਮਾਰੀਆਂ ਵੀ ਹੁੰਦੀਆਂ ਹਨ ਜਿਹਨਾਂ ਦਾ ਇਲਾਜ਼ ਦਵਾਈਆਂ ਵੀ ਨਹੀਂ ਕਰ ਪਾਉਂਦੀਆਂ ਬਲਕਿ ਪ੍ਰਹੇਜ਼ ਅਤੇ ਘਰੇਲੂ ਨੁਸਖ਼ੇ ਵੀ ਕਰਦੇ ਹਨ ।

ਡੇਂਗੂ ਦੇ ਬੁਖਾਰ ਲਈ ਡਾ. ਗੀਤਾਂਜਲੀ ਅਰੋੜਾ ਨੇ ਦੱਸਿਆ ਕਿ 6 ਤੋਂ 7 ਇੰਚ ਗਿਲੋਏ ਦੀ ਟਹਿਣੀ ਜਾਂ ਪੰਚਾਗ ਲੈ ਕੇ ਦੋ ਗਿਲਾਸ ਪਾਣੀ ‘ਚ ਉਬਾਲ ਕੇ ਠੰਡਾ ਕਰਕੇ ਹਰ ਅੱਧੇ ਘੰਟੇ ਬਾਅਦ ਇਹ ਪਾਣੀ ਪੀਣ ਨਾਲ ਡੇਂਗੂ ਤੋਂ ਫਾਈਦਾ ਹੁੰਦਾ ਹੈ।

ਇਸ ਤੋਂ ਇਲਾਵਾ ਮਰੀਜ਼ ਨੂੰ ਹਿਮ ਧਨੀਆ ਦੇ ਦੋ ਚਮਚ, ਆਵਲਾ ਚੂਰਨ ਦੇ ਦੋ ਚਮਚ, ਮੁਨੰਕਾ ਦੋ ਚਮਚ, ਇੱਕੋ ਜਿੰਨਾ ਚਾਰ ਗਲਾਸ ਪਾਣੀ ‘ਚ ਰਾਤ ਨੂੰ ਮਿੱਟੀ ਦੇ ਭਾਡੇ ‘ਚ ਰੱਖਣ ਤੋਂ ਬਾਅਦ ਸਵੇਰੇ ਪੀਣ ਨੂੰ ਦੇਣਾ ਚਾਹੀਦਾ ਹੈ ਜਿਸ ਨਾਲ ਮਰੀਜ਼ ਨੂੰ ਡੇਂਗੂ ਦੇ ਬੁਖ਼ਾਰ ਜਲਦ ਛੁਟਕਾਰਾ ਮਿਲੇਗਾ ।

ਇਸ ਸਭ ਤੋਂ ਇਲਾਵਾ ਦਿਨ ‘ਚ 3-4 ਵਾਰ ਨਾਰੀਅਲ ਪਾਣੀ ਅਤੇ 8-10 ਲੌਂਗ, 2-3 ਛੋਟੀ ਇਲਾਈਚੀ ਚਾਰ ਗਲਾਸ ਪਾਣੀ ‘ਚ ਉਬਾਲ, ਠੰਡਾ ਹੋਣ ‘ਤੇ ਮਰੀਜ਼ ਨੂੰ ਪੀਣ ਲਈ ਦੇਣਾ ਚਾਹੀਦਾ ਹੈ ਜਿਸ ਨਾਲ ਉਸਨੂੰ ਡੇਂਗੂ ਤੋਂ ਛੇਤੀ ਰਾਹਤ ਮਿਲੇਗੀ। ਪਪੀਤੇ ਦੇ ਪੱਤਿਆਂ ਦਾ ਰਸ ਇੱਕ ਚਮਚ, ਥੋੜੀ ਜਿਹੀ ਮਿਸ਼ਰੀ ‘ਚ ਮਿਲਾ ਕੇ ਦਿਨ ‘ਚ ਤਿੰਨ ਵਾਰ ਲੈਣ ਨਾਲ ਵੀ ਡੇਂਗੂ ਦੇ ਮਰੀਜ਼ ਨੂੰ ਆਰਾਮ ਮਿਲਦਾ ਹੈ।

Leave a Reply

Your email address will not be published. Required fields are marked *

%d bloggers like this: