Sun. May 26th, 2019

ਡੁੱਬ ਰਹੀ ਹੈ ਭਾਜਪਾ ਦੀ ਕਿਸ਼ਤੀ, ਆਰ ਐਸ ਐਸ ਨੇ ਵੀ ਛੱਡਿਆ ਸਾਥ : ਮਾਇਆਵਤੀ

ਡੁੱਬ ਰਹੀ ਹੈ ਭਾਜਪਾ ਦੀ ਕਿਸ਼ਤੀ, ਆਰ ਐਸ ਐਸ ਨੇ ਵੀ ਛੱਡਿਆ ਸਾਥ : ਮਾਇਆਵਤੀ

ਲਖਨਊ, 14 ਮਈ: ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਕਿਸ਼ਤੀ ਡੁੱਬ ਰਹੀ ਹੈ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਨੇ ਵੀ ਉਸ ਦਾ ਸਾਥ ਛੱਡ ਦਿੱਤਾ ਹੈ| ਮਾਇਆਵਤੀ ਨੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸ਼ਤੀ ਡੁੱਬ ਰਹੀ ਹੈ| ਇਸ ਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਆਰ.ਐਸ.ਐਸ. ਨੇ ਭਾਜਪਾ ਦਾ ਸਾਥ ਛੱਡ ਦਿੱਤਾ ਹੈ| ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਵਾਅਦਾਖਿਲਾਫ਼ੀ ਨਾਲ ਆਰ. ਐਸ. ਐਸ. ਅਤੇ ਜਨਤਾ ਨਾਰਾਜ਼ ਹੈ ਅਤੇ ਹਾਰ ਨਾਲ ਭਾਜਪਾ ਬੌਖਲਾ ਗਈ ਹੈ|
ਮਾਇਆਵਤੀ ਨੇ ਕਿਹਾ ਕਿ ਚੋਣ ਪ੍ਰਚਾਰ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਦਾ ਦੋਹਰਾ ਚਰਿੱਤਰ ਉਜਾਗਰ ਹੋਇਆ ਹੈ ਅਤੇ ਭਾਜਪਾ ਵਰਕਰਾਂ ਵਿੱਚ ਨਿਰਾਸ਼ਾ ਹੈ| ਦੇਸ਼ ਨੂੰ ਸਾਫ ਅਕਸ ਵਾਲਾ ਪ੍ਰਧਾਨ ਮੰਤਰੀ ਚਾਹੀਦਾ| ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਪ੍ਰਚਾਰ ਕੀਤੇ ਜਾਣ ਵਾਲੇ ਰੋਡ ਸ਼ੋਅ ਦਾ ਖਰਚ ਉਮੀਦਵਾਰਾਂ ਦੇ ਖਰਚ ਵਿੱਚ ਜੋੜਨ ਅਤੇ ਮੰਦਰਾਂ ਵਿੱਚ ਪੂਜਾ ਦੀ ਵਰਤੋਂ ਚੋਣ ਪ੍ਰਚਾਰ ਲਈ ਕਰਨ ਤੇ ਰੋਕ ਲਗਾਉਣ ਦੀ ਮੰਗ ਕੀਤੀ|

Leave a Reply

Your email address will not be published. Required fields are marked *

%d bloggers like this: