ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਡੁੱਬਦੀ ਕਿਰਸਾਨੀ ਨੂੰ ਬਚਾਉਣਾ -ਸਮੇਂ ਦੀ ਯੋਗ ਮੰਗ

ਡੁੱਬਦੀ ਕਿਰਸਾਨੀ ਨੂੰ ਬਚਾਉਣਾ -ਸਮੇਂ ਦੀ ਯੋਗ ਮੰਗ

ਕਿਸਾਨ ਜਿਸ ਨੂੰ ਅੰਨਦਾਤਾ ਦਾ ਦਰਜਾ ਦੇ ਕੇ ਵਡਿਆਇਆ ਤਾਂ ਬਹੁਤ ਜਾਂਦਾ ਹੈ ਪ੍ਰੰਤ ਜਦੋਂ ਵਾਰੀ ਆਉਂਦੀ ਹੈ ਇਸ ਦੇ ਬਣਦੇ ਹੱਕਾਂ ਦੀ ਪ੍ਰਾਪਤੀ ਦੀ ਫਿਰ ਇਹ ਅੰਨਦਾਤਾ ਬਿਮਾਰੀਦਾਤਾ ਬਣ ਜਾਂਦਾ ਹੈ। ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਕਿ ਇਹ ਜਹਿਰਾਂ ਅਤੇ ਖਾਦਾਂ ਦੀ ਅੰਧਾਧੁੰਦ ਵਰਤੋਂ ਕਰਕੇ ਅੰਨ ਨੂੰ ਜਹਿਰੀਲਾ ਬਣਾ ਰਹੇ ਹਨ, ਇਹ ਕੋਈ ਨਹੀਂ ਸੋਚਦਾ ਵੀ ਇਹ ਜਹਿਰਾਂ ਤਿਆਰ ਹੋ ਕੇ ਕਿਸਾਨ ਤੱਕ ਕਿੱਦਾ ਪਹੁੰਚ ਦੀਆਂ ਸਰਕਾਰਾਂ ਇਜਾਜ਼ਤ ਦੇ ਕੇ ਫੈਕਟਰੀਆਂ ਰਾਹੀਂ ਇੰਨਾ ਨੂੰ ਬਜਾਰ ‘ਚ ਲੈ ਕੇ ਆਉਂਦੀਆਂ ਜਿਸ ਨਾਲ ਸਰਕਾਰਾਂ ਨੂੰ ਟੈਕਸ ਰਾਹੀਂ ਆਮਦਨ ਹੁੰਦੀ ਹੈ ਸਰਕਾਰਾਂ ਚਾਹੁਣ ਤਾਂ ਇਹ ਬੰਦ ਕਰ ਦੇਣ।

ਇਸ ਤੋਂ ਬਾਅਦ ਕਿਸਾਨਾਂ ਤੇ ਨਿਸ਼ਾਨਾ ਸਾਧਿਆ ਜਾਂਦਾ ਹੈ ਕਿ ਫਸਲਾਂ ਲਈ ਕਿਸਾਨ ਧਰਤੀ ਹੇਠਲੇ ਪਾਣੀ ਦੀ ਅੰਧਾਧੁੰਦ ਵਰਤੋਂ ਕਰ ਰਿਹਾ ਹੈ। ਜਿਸ ਨਾਲ ਜਮੀਨ ਹੇਠਲੇ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ, ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪਾਣੀ ਕੱਢਣ ਦੀ ਮਾਡਰਨ ਤਕਨੀਕ ਕਿਸਾਨਾਂ ਤੱਕ ਕਿੱਦਾ ਆ ਰਹੀ ਹੈ ਮੋਟਰਾਂ ਦੇ ਕੁਨੈਕਸ਼ਨ ਕਿਸ ਵੱਲੋਂ ਦਿੱਤੇ ਜਾਂਦੇ ਹਨ। ਜੇਕਰ ਸਰਕਾਰਾਂ ਫਸਲਾਂ ਲਈ ਨਹਿਰੀ ਪਾਣੀ ਅਤੇ ਮੀਂਹ ਦੇ ਪਾਣੀ ਨੂੰ ਵਰਤਣ ਲਈ ਯੋਗ ਉਪਰਾਲੇ ਕਰਨ ਤਾਂ ਕਿਸਾਨ ਕੋਈ ਪਾਗਲ ਤਾਂ ਨਹੀ ਵੀ ਉਹ ਫਿਰ ਵੀ ਜਮੀਨਦੋਜ ਪਾਣੀ ਦੀ ਵਰਤੋਂ ਕਰਨ ਪ੍ਰੰਤੂ ਸਰਕਾਰਾਂ ਆਪਣੀਆਂ ਨਾਕਾਮੀਆਂ ਦਾ ਠੀਕਰਾ ਕਿਸਾਨਾਂ ਸਿਰ ਭੰਨ ਦਿੰਦੀਆਂ ਹਨ। ਫੈਕਟਰੀਆਂ ਦੁਆਰਾ ਅਤੇ ਆਮ ਵਰਤੇ ਜਾਣ ਵਾਲੇ ਪਾਣੀ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ।
ਹੁਣ ਤੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਜਿਸ ਨੂੰ ਉਹ ਖੇਤਾਂ ਅੰਦਰ ਅੱਗ ਲਗਾ ਕੇ ਖਤਮ ਕਰ ਦਿੰਦਾ ਹੈ ਉਸ ਲਈ ਇਸ ਨੂੰ ਕੁਦਰਤ ਦਾ ਤੇ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਾਡੇ ਵਾਤਾਵਰਣ ਹਿਤੈਸ਼ੀ ਕਹਿੰਦੇ ਹਨ ਕਿ ਇਸ ਦੇ ਧੂੰਏਂ ਨਾਲ ਬਹੁਤ ਸਾਰੀਆਂ ਬੀਮਾਰੀਆਂ ਫੈਲਦੀਆਂ ਹਨ ਹੁਣ ਸੋਚਣ ਵਾਲੀ ਗੱਲ ਹੈ ਕਿ ਫੈਕਟਰੀਆਂ ਤੇ ਭੱਠਿਆਂ ਦਾ ਧੂੰਆਂ ਇੰਨਾ ਦੁਆਰਾ ਫਿਲਟਰ ਕਰਵਾ ਕੇ ਛੱਡਿਆ ਜਾਂਦਾ ਹੈ ਜੋ ਕੋਈ ਬਿਮਾਰੀ ਨਹੀਂ ਫੈਲਾਉਂਦਾ ਇਹਨਾਂ ਦਾ ਧੂੰਆਂ ਸਾਰਾ ਸਾਲ ਨਿਕਲਦਾ ਰਹਿੰਦਾ ਹੈ ਤੇ ਕਿਸਾਨਾਂ ਦੁਆਰਾ ਸਾਲ ‘ਚ ਦੋ ਵਾਰੀ ਪੈਦਾ ਕੀਤਾ ਧੂੰਆਂ ਖਤਰਨਾਕ ਹੋ ਜਾਂਦਾ ਹੈ। ਵਹੀਕਲਾਂ ਦੇ ਪ੍ਰਦੂਸ਼ਣ ਨੂੰ ਤਾਂ ਸਰਕਾਰਾਂ ਮੰਨਦੀਆਂ ਹੀ ਨਹੀਂ ਕਿਉਂਕਿ ਇਨ੍ਹਾਂ ਦੇ ਪ੍ਰਦੂਸ਼ਣ ਕੰਟਰੋਲ ਏਜੰਟ 20 ਰੁਪਏ ਦਾ ਪਾਸ ਦੇ ਕੇ ਇੰਨਾਂ ਦੇ ਧੂੰਏਂ ਵਿੱਚੋਂ ਹਾਨੀਕਾਰਕ ਤੱਤ ਕੱਢ ਲੈਂਦੇ ਹਨ। ਕਿਸਾਨਾਂ ਦਾ ਪੈਦਾ ਕੀਤਾ ਧੂੰਆਂ ਵੀ ਦੋ ਕਿਸਮਾਂ ‘ ਚ ਵੰਡਿਆ ਹੋਇਆ ਜੇਕਰ ਕਿਸਾਨ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਤਾਂ ਖਤਰਨਾਕ ਜੇਕਰ ਸਰਕਾਰੀ ਏਜੰਸੀਆਂ ਦੀ ਨਾਕਾਮੀ ਨਾਲ ਖੜੀ ਫਸਲ ਮੱਚ ਜਾਵੇ ਫਿਰ ਧੂੰਆਂ ਸੁੱਧ ਹੋ ਜਾਂਦਾ ਹੈ।

ਅਗਲੇ ਨੰਬਰ ਤੇ ਜੇਕਰ ਕਿਸਾਨ ਆਪਣੀਆਂ ਫਸਲਾਂ ਦਾ ਖਰਚ ਦੇ ਹਿਸਾਬ ਨਾਲ ਮੁੱਲ ਮੰਗਦਾ ਹੈ ਤਾਂ ਕੁਝ ਵੱਡੇ ਅਰਥਸ਼ਾਸਤਰੀ ਕਹਿੰਦੇ ਹਨ ਕਿ ਇਸ ਨਾਲ ਮਹਿੰਗਾਈ ਵਧੇਗੀ ਪ੍ਰੰਤੂ ਸਰਕਾਰਾਂ ਤਾਂ ਆਪਣੇ ਮੁਲਾਜ਼ਮਾਂ ਨੂੰ ਲਗਭਗ ਹਰ ਸਾਲ ਮਹਿੰਗਾਈ ਭੱਤਾ ਦਿੰਦੀਆਂ ਤੇ ਵਪਾਰੀ ਲੋਕ ਆਪਣੀ ਮਰਜੀ ਨਾਲ ਵਸਤਾਂ ਦੇ ਮੁੱਲ ਵਧਾ ਲੈਦੇ ਹਨ ਮੰਤਰੀ ਚੁੱਪਚਾਪ ਮਤੇ ਪਾਸ ਕਰਕੇ ਆਪਣੀਆਂ ਤਨਖਾਹਾਂ ਵਧਾ ਲੈਦੇ ਹਨ। ਕਿਸਾਨ ਕਿੱਥੇ ਜਾਣ। ਕਿਸਾਨਾਂ ਦੀ ਫਸਲ ਦਾ ਮੁੱਲ 50 ਰੁਪਏ ਵਧਾਇਆ ਜਾਂਦਾ ਤੇ ਖਾਦਾਂ, ਕੀਟਨਾਸ਼ਕਾਂ ਦੇ ਮੁੱਲ ਸੈਕੜਿਆਂ ਦੇ ਹਿਸਾਬ ਨਾਲ ਸਰਕਾਰਾਂ ਦੀ ਲੱਤ ਫਿਰ ਭੋਲੇ ਭਾਲੇ ਕਿਸਾਨਾਂ ਦੇ ਉੱਪਰ ਵਿਚਾਰੇ ਕਰਜੇ ਚੱਕ ਕੇ ਫਿਰ ਅਗਲੀ ਫਸਲ ਲਈ ਤਿਆਰ ਵੀ ਕੀ ਪਤਾ ਰੱਬ ਇਸ ਵਾਰ ਮਿਹਰਬਾਨ ਹੋ ਜਾਵੇ। ਡੀਜ਼ਲ ਦੀ ਵਰਤੋਂ ਖੇਤੀ ਨਾਲੋਂ ਇੰਡਸਟਰੀ ਵਿੱਚ ਜਿਆਦਾ ਹੁੰਦੀ ਹੈ ਇੱਥੇ ਵੀ ਕਿਸਾਨਾਂ ਨਾਲ ਧੋਖਾ ਕੀਤਾ ਜਾਂਦਾ ਹੈ। ਸਾਰਾ ਸਾਲ ਡੀਜ਼ਲ ਸਸਤਾ ਤੇ ਜਦੋਂ ਕਿਸਾਨੀ ਦਾ ਸਮਾਂ ਆਉਂਦਾ ਫਿਰ 2 ਰੁਪਏ ਮਹਿੰਗਾ। ਜਦੋਂ ਦੇਸ਼ ਦੇ ਅੰਦਰ ਵਪਾਰੀ, ਦੁਕਾਨਦਾਰ ਅਤੇ ਤੇਲ ਕੰਪਨੀਆਂ ਆਪਣਿਆਂ ਵਸਤਾਂ ਦੇ ਭਾਅ ਖੁੱਦ ਤੈਅ ਕਰ ਸਕਦੇ ਹਨ ਫਿਰ ਕਿਸਾਨਾਂ ਨੂੰ ਇਹ ਹੱਕ ਕਿਉ ਨਹੀ ਦਿੱਤਾ ਜਾਂਦਾ।

ਸਰਕਾਰਾਂ ਆਪਣਿਆਂ ਨਾਕਾਮੀਆਂ ਨੂੰ ਲੁਕਾਉਣ ਲਈ ਭੋਲੇ ਕਿਸਾਨਾਂ ਨੂੰ ਕਰਜੇ ਦੇ ਅਜਿਹੇ ਮੱਕੜ ਜਾਲ ‘ਚ ਫਸਾ ਰਹੀਆਂ ਹਨ ਜਿਸ ਦਾ ਅੰਤ ਫੰਦੇ ਤੇ ਜਾ ਕੇ ਹੋਵੇਗਾ। ਕਿਸਾਨ ਕਰਜ ਵਾਪਸੀ ਤਾ ਕਰੇਗਾ ਜੇਕਰ ਕੋਈ ਬੱਚਤ ਹੋਵੇਗੀ। ਸਬਸਿਡੀਆਂ ਦਾ ਸਰਕਾਰਾਂ ਨੇ ਅਜਿਹਾ ਗੋਰਖ ਧੰਦਾ ਚਲਾਇਆ ਕੇ ਕਿਸਾਨ ਨੂੰ ਸਮਝ ਹੀ ਨਹੀਂ ਆ ਰਹੀ ਵੀ ਇਹ ਉਸ ਲਈ ਫਾਇਦੇਮੰਦ ਹੈ ਜਾਂ ਨੁਕਸਾਨਦੇਹ ਜੇਕਰ ਸਰਕਾਰਾਂ ਕਿਸਾਨਾਂ ਨੂੰ ਫਸਲਾਂ ਦੇ ਸਹੀ ਮੁੱਲ ਦੇਵਣ ਤਾਂ ਕਿਸਾਨਾਂ ਨੂੰ ਕਿਸੇ ਸਬਸਿਡੀ ਦੀ ਜਰੂਰਤ ਨਹੀਂ ਪਵੇਗੀ।ਕਿਸਾਨਾਂ ਨੂੰ 6000 ਰੁਪਏ ਦਾ ਸਨਮਾਨ ਭੱਤਾ ਦੇਣ ਵਾਲਿਆ ਨੂੰ ਇਹ ਨਹੀਂ ਪਤਾ ਵੀ ਇੰਨੇ ਨਾਲ ਤਾਂ ਤੁਹਾਡੇ ਵੱਲੋਂ ਭੇਜਿਆਂ 2 ਮਹੀਨਿਆਂ ਦਾ ਬਿਜਲੀ ਦਾ ਬਿੱਲ ਵੀ ਤਾਰ ਨਹੀਂ ਹੁੰਦਾ।

ਹੁਣ ਸਥਿਤੀ ਇਹ ਆ ਚੁੱਕੀ ਹੈ ਕਿ ਕੋਈ ਕਿਸਾਨ ਆਪਣੇ ਪੁੱਤਰ ਨੂੰ ਕਿਸਾਨ ਨਹੀਂ ਬਣਾਉਣਾ ਚਾਹੁੰਦਾ। ਜੇਕਰ ਕਿਸਾਨ ਹੀ ਨਾ ਰਿਹਾ ਤਾਂ ਸੋਚੋ ਕੁੱਲ ਲੋਕਾਈ ਕਿੱਦਾ ਜਿਉਂਦੀ ਰਹੇਗੀ। ਜੇਕਰ ਅਸੀਂ ਆਪਣੀਆਂ ਗਰਜਾ ਲਈ ਜੀਵਨ ਦਾ ਆਧਾਰ ਹੀ ਗੁਆ ਲਿਆ ਤਾਂ ਜੀਵਨ ਦਾ ਮੁੱਢ ਕਿੱਦਾ ਬੱਝੇਗਾ। ਲੋੜ ਹੈ ਡੁੱਬਦੀ ਜਾ ਰਹੀ ਕਿਰਸਾਨੀ ਨੂੰ ਬਚਾਉਣ ਦੀ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਸਿਰਫ ਕਿਤਾਬਾਂ ਦਾ ਹੀ ਸ਼ਿੰਗਾਰ ਰਹਿ ਜਾਵੇਗਾ।

ਕਮਲਵੀਰ ਸਿੰਘ ਢਿੱਲੋਂ
8872391910

Leave a Reply

Your email address will not be published. Required fields are marked *

%d bloggers like this: