ਡੀ ਹਾਈਡ੍ਰੇਸ਼ਨ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ

ss1

ਡੀ ਹਾਈਡ੍ਰੇਸ਼ਨ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ

15-22

ਕੀਰਤਪੁਰ ਸਾਹਿਬ 14 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਇਥੋਂ ਦੇ ਨੇੜਲੇ ਪਿੰਡ ਮੀਢਵਾਂ ਲੋਅਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਡੀ ਹਾਈਡ੍ਰੇਸ਼ਨ ਪੰਦਰਵਾੜਾ ਦੇ ਸਬੰਧ ਵਿੱਚ ਸਕੂਲ ਦੇ ਬੱਚਿਆਂ ਨੂੰ ਰਵਿੰਦਰ ਸਿੰਘ ਬੈਂਸ ਹੈਲਥ ਵਰਕਰ ਵਲੋਂ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸ: ਰਵਿੰਦਰ ਸਿੰਘ ਵਲੋਂ ਡੀ ਹਾਈਡ੍ਰੇਸ਼ਨ ਸਬੰਧੀ ਦੱਸਿਆ ਗਿਆ ਕਿ ਕਿਵੇ ਪਾਣੀ ਦੀ ਕਮੀ ਨਾਲ ਸਰੀਰ ਅੰਦਰ ਕੰਮਜੋਰੀ ਆ ਜਾਦੀ ਹੈ ਅਤੇ ਡੀ ਹਾਈਡ੍ਰੇਸ਼ਨ ਦੇ ਕਾਰਨਾਂ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਟੱਟੀਆਂ ਉਲਟੀਆਂ ਲੱਗਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਆ ਜਾਦੀ ਹੈ। ਅੱਜ ਕਲ ਬਰਸਾਤ ਦੇ ਮੋਸਮ ਵਿੱਚ ਬਜਾਰੀ ਵਸਤੂਆਂ ਖਾਣ ਅਤੇ ਦੁਸ਼ਿਤ ਪਾਣੀ ਪੀਣ ਨਾਲ ਪੇਟ ਵਿੱਚ ਇੰਨਫੈਕਸ਼ਨ ਹੋ ਜਾਦੀ ਹੈ ਜਿਸ ਕਾਰਨ ਟੱਟੀਆਂ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਆਮ ਤੋਰ ਤੇ ਬੱਚਿਆਂ ਨੂੰ ਰਹਿੰਦੀ ਹੈ।ਇਸ ਲਈ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਬਜਾਰੀ ਵਸਤੂਆਂ ਨਾ ਖਾਧੀਆਂ ਜਾਣ , ਖਾਣਾਂ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰਾਂ ਸਾਫ ਕੀਤਾ ਜਾਵੇ, ਫਲ ਬਹੁਤੇ ਕੱਚੇ ਜਾ ਪੱਕੇ ਨਾਂ ਖਾਧੇ ਜਾਣ ਅਤੇ ਪਾਣੀ ਨੂੰ ਉਬਾਲ ਕਿ ਠੰਡਾਂ ਕਰਕੇ ਪੀਤਾ ਜਾਵੇ।

ਡੀ ਹਾਈਡ੍ਰੇਸ਼ਨ ਹੋਣ ਦੀ ਸੁਰਤ ਵਿੱਚ ਜਿੰਕ ਓ ਆਰ ਐਸ ਦੇ ਇੱਕ ਪੈਕਟ ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕਿ ਦਿਨ ਵਿੱਚ ਪੀਦੇਂ ਰਹਿਣਾਂ ਚਾਹੀਦਾ ਹੈ ਤਾਂ ਜੋ ਸਰੀਰ ਅੰਦਰ ਪਾਣੀ ਦੀ ਕਮੀ ਨਾਂ ਹੋ ਸਕੇ।ਇਸ ਤੋਂ ਇਲਾਵਾ ਸਕੂਲ ਇੰਚਾਰਜ ਸਰਬਜੀਤ ਸਿੰਘ ਵਲੋਂ ਅਤੇ ਰਵਿੰਦਰ ਸਿੰਘ ਬੈਂਸ ਵਲੋਂ ਬਚਿਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਬਰਸਾਤ ਦੇ ਮੋਸਮ ਵਿੱਚ ਮੱਛਰਾਂ ਕਾਰਨ ਡੇਂਗੂ ਬਿਮਾਰੀ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਇਸ ਲਈ ਘਰ ਵਿੱਚ ਕੂਲਰ ਅਤੇ ਫਰਿੱਜ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਨਾਂ ਚਾਹਿਦਾ ਹੈ ਕਿਉ ਕਿ ਡੇਂਗੂ ਮੱਛਰ ਸਾਫ ਪਾਣੀ ਵਿੱਚ ਅੰਡੇ ਦਿੰਦੇ ਹਨ।ਘਰ ਵਿੱਚ ਪਏ ਪੁਰਾਣੇ ਟਾਇਰ ਜਾ ਟੁੱਟੇ ਬਰਤਨਾਂ ਨੂੰ ਵੀ ਬਾਹਰ ਖੁੱਲੇ ਵਿੱਚ ਨਹੀ ਰੱਖਣਾ ਚਾਹਿਦਾ ਕਿਉ ਇਸ ਵਿੱਚ ਬਰਸਾਤ ਦਾ ਪਾਣੀ ਖੜਾਂ੍ਹ ੲਹਿ ਸਕਦਾ ਹੈ ਜਿਸ ਵਿੱਚ ਡੇਂਗੂ ਮੱਛਰ ਪੈਦਾ ਹੋਣ ਨਾਲ ਸਾਨੂੰ ਡੇਂਗੂ ਬਿਮਾਰੀ ਹੋ ਸਕਦੀ ਹੈ।ਅੰਤ ਵਿੱਚ ਇੰਚਾਰਜ ਸਰਬਜੀਤ ਸਿੰਘ ਵਲੋਂ ਬੱਚਿਆਂ ਨੂੰ ਦਿਤੀ ਜਾਣਕਾਰੀ ਸਬੰਧੀ ਪ੍ਰਸ਼ਨ ਕੀ ਪੁੱਛੇ ਗਏ ਅਤੇ ਬੱਚਿਆਂ ਦੁਆਰਾ ਪੁੱਛੇ ਸਵਾਲਾਂ ਦੇ ਜਬਾਬ ਵੀ ਸ: ਰਵਿੰਦਰ ਸਿੰਘ ਵਲੋਂ ਦਿੱਤੇ ਗਏ। ਇਸ ਮੋਕੇ ਅਧਿਆਪਕ ਅਨੂ ਕੋਸ਼ਲ ਅਤੇ ਸਮੂਹ ਵਿਦਿਆਰਥੀ ਹਾਜਰ ਸਨ।

Share Button

Leave a Reply

Your email address will not be published. Required fields are marked *