ਡੀ.ਸੀ ਸੰਗਰੂਰ ਵੱਲੋਂ ਪਿੰਡ ਖਡਿਆਲ ਦਾ ਐਸੀ ਨੰਬਰਦਾਰ ਬਰਖਾਸਤ

ਡੀ.ਸੀ ਸੰਗਰੂਰ ਵੱਲੋਂ ਪਿੰਡ ਖਡਿਆਲ ਦਾ ਐਸੀ ਨੰਬਰਦਾਰ ਬਰਖਾਸਤ
ਨੰਬਰਦਾਰ ਤੇ ਪਹਿਲਾਂ ਵੀ ਧਾਰਾ 420 ਦਾ ਸੀ ਪਰਚਾ ਦਰਜ

ਦਿੜ੍ਹਬਾ ਮੰਡੀ 03 ਜੂਨ (ਰਣ ਸਿੰਘ ਚੱਠਾ) ਨਜ਼ਦੀਕੀ ਪਿੰਡ ਖਡਿਆਲ ਦਾ ਐਸੀ ਨੰਬਰਦਾਰ ਰੁਲਦੂ ਸਿੰਘ ਉਰਫ ਰੋਲੂ ਪੁੱਤਰ ਦਰਬਾਰਾ ਸਿੰਘ ਵਾਸੀ ਖਡਿਆਲ ਨੂੰ ਡੀ,ਸੀ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਵੱਲੋਂ ਆਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ,ਪਿੰਡ ਦੀ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਮਤਾ ਪਾਕੇ ਮਿਤੀ 9-1-2015 ਨੂੰ ਦਰਖਾਸਤ ਦਿੱਤੀ ਸੀ ਕਿ ਨੰਬਰਦਾਰ ਰੁਲਦੂ ਸਿੰਘ ਉਰਫ ਰੋਲੂ ਨੇ ਪਿੰਡ ਦੀ ਪੰਚਾਇਤੀ ਜਮੀਨ 9 ਕਨਾਲ 18 ਮਰਲੇ ਤੇ ਨਜਾਇਜ ਕਬਜ਼ਾ ਕੀਤਾ ਹੋਇਆ ਹੈ,ਡੀ,ਸੀ ਸੰਗਰੂਰ ਵੱਲੋਂ ਐਸ,ਡੀ,ਐਮ ਸੁਨਾਮ ਨੂੰ ਇਸ ਮਾਮਲੇ ਦੀ ਤਫਤੀਸ਼ ਲਈ ਲਿਖਿਆ ਗਿਆ,ਜਿਸ ਤੇ ਕਾਰਵਾਈ ਕਰਦਿਆਂ ਐਸ ਡੀ ਐਮ ਅਤੇ ਪੰਚਾਇਤ ਅਫਸਰ ਦੁਆਰਾ ਕੀਤੀ ਗਈ ਤਫਤੀਸ਼ ਦੋਰਾਨ ਪਾਇਆ ਗਿਆ ਕਿ ਨੰਬਰਦਾਰ ਰੁਲਦੂ ਸਿੰਘ ਨੇ ਪੰਚਾਇਤੀ ਜਮੀਨ ਤੇ ਕਬਜ਼ਾ ਕੀਤਾ ਹੋਇਆ ਹੈ,ਜਿਸ ਤੇ ਕਾਰਵਾਈ ਕਰਦਿਆਂ ਡੀ,ਸੀ ਸੰਗਰੂਰ ਵੱਲੋਂ ਨੰਬਰਦਾਰ ਰੁਲਦੂ ਸਿੰਘ ਉਰਫ ਰੋਲੂ ਨੂੰ ਨੰਬਰਦਾਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ,ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਕੁੱਝ ਸਮਾਂ ਪਹਿਲਾਂ ਪਿੰਡ ਦੇ ਕੁੱਝ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਖੁਦਕਸੀਆਂ ਦੇ ਮੁਆਵਜ਼ੇ ਦੇ ਚੈੱਕ ਦਿਵਾਉਣ ਲਈ ਗੁੰਮਰਾਹ ਕਰਕੇ ਮੋਟੀ ਰਕਮ ਹੜੱਪਣ ਦੇ ਦੋਸ ਲੱਗੇ ਸੀ ਜੋ ਜਾਂਚ ਪੜਤਾਲ ਕਰਨ ਤੇ ਸਹੀ ਸਾਬਤ ਹੋਣ ਤੇ ਥਾਣਾ ਛਾਜਲੀ ਵਿਖੇ ਨੰਬਰਦਾਰ ਰੁਲਦੂ ਸਿੰਘ ਉਰਫ ਰੋਲੂ ਖਿਲਾਫ ਧਾਰਾ 420 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

Share Button

Leave a Reply

Your email address will not be published. Required fields are marked *

%d bloggers like this: