ਡੀ.ਸੀ.ਵਲੋਂ ਅਣਅਧਿਕਾਰਤ ਵਿਅਕਤੀਆਂ ਦੁਆਰਾ ਗਰਾਂਟਾਂ ਵੰਡਣ ‘ਤੇ ਰੋਕ

ss1

ਡੀ.ਸੀ.ਵਲੋਂ ਅਣਅਧਿਕਾਰਤ ਵਿਅਕਤੀਆਂ ਦੁਆਰਾ ਗਰਾਂਟਾਂ ਵੰਡਣ ‘ਤੇ ਰੋਕ
ਸਰਕਾਰੀ ਪੈਸੇ ‘ਤੇ ਆਪਣੀ ਮਸ਼ਹੂਰੀ ਕਰਦੇ ਨੇ ‘ਹਲਕਾ ਇੰਚਾਰਜ

parvinder-kitnaਗੜ੍ਹਸ਼ੰਕਰ 30 ਨਵੰਬਰ (ਅਸ਼ਵਨੀ ਸ਼ਰਮਾ) ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਹੁਸ਼ਿਆਰਪੁਰ ਨੇ ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁਖੀਆ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਸਰਕਾਰੀ ਗ੍ਰਾਂਟ ਅਣ ਅਧਿਕਾਰਤ ਵਿਅਕਤੀ ਹੱਥੋਂ ਨਾ ਵੰਡੀ ਜਾਵੇ। ਇਸ ਬਾਰੇ ਸੋਸ਼ਲ ਐਕਟਿਵਿਸਟ ਸ. ਬਲਵੰਤ ਸਿੰਘ ਖੇੜਾ ਅਤੇ ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਪੰਜਾਬ ਵਿੱਚ ਸੱਤਾਧਾਰੀ ਪਾਰਟੀਆਂ ਦੇ ਹਲਕਾ ਇੰਚਾਰਜਾਂ, ਉਮੀਦਵਾਰਾਂ ਅਤੇ ਹੋਰ ਅਣਅਧਿਕਾਰਤ ਵਿਅਕਤੀਆਂ ਦੁਆਰਾ ਸਰਕਾਰੀ ਕੰਮਾਂ ਦੇ ਨੀਂਹ ਪੱਥਰਾਂ ਤੇ ਉਦਘਾਟਨ ਨਾਲ ਸੰਬੰਧਤ ਲੱਗੇ ਪੱਥਰ ਹਟਾਏ ਜਾਣ ‘ਤੇ ਭਵਿੱਖ ‘ਚ ਜਿਹਨਾਂ ਦੁਆਰਾ ਨੀਂਹ ਪੱਥਰ ਰੱਖਣ, ਉਦਘਾਟਨ ਕਰਨ ਅਤੇ ਸਰਕਾਰੀ ਗ੍ਰਾਂਟਾਂ ਤੇ ਹੋਰ ਵਸਤਾਂ ਵੰਡਣ ‘ਤੇ ਪਾਬੰਦੀ ਲਗਾਈ ਜਾਵੇ।

           ਪੱਤਰ ਦੀ ਕਾਪੀ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਭੇਜੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜਿਲ੍ਹਾ ਹੁਸ਼ਿਆਰਪੁਰ ‘ਚ ਹਲਕਾ ਉੜਮੁੜ ਤੋਂ ਐਲਾਨੇ ਗਏ ਉਮੀਦਵਾਰ ਸ਼੍ਰੀ ਅਰਵਿੰਦਰ ਸਿੰਘ ਰਸੂਲਪੁਰ ਕਾਫੀ ਸਮੇਂ ਤੋਂ ਸਰਕਾਰੀ ਗ੍ਰਾਂਟਾਂ ਦੇ ਚੈੱਕ, ਸਕੂਲ਼ਾਂ ‘ਚ ਵਿਦਿਆਰਥੀਆਂ ਨੂੰ ਸਾਈਕਲ ਵੰਡਦੇ ਅਤੇ ਸਰਕਾਰੀ ਕੰਮਾਂ ਦੇ ਨੀਂਹ ਪੱਥਰ ਰੱਖਦੇ ਆ ਰਹੇ ਹਨ।ਇਸੇ ਤਰਾਂ੍ਹ ਹਲਕਾ ਮਕੇਰੀਆਂ ਤੋਂ ਹਲਕਾ ਇੰੰਚਾਰਜ ਸ਼੍ਰੀ ਅਰੁਨੇਸ਼ ਸ਼ਾਕਰ ਵਲੋਂ ਵੀ ਸਰਕਾਰੀ ਸਕੀਮਾਂ ਫ਼ ਕੰਮਾਂ ਨਾਲ ਸੰਬੰਧਤ ਚੈੱਕ ਆਦਿ ਵੰਡੇ ਜਾਂਦੇ ਹਨ। ਸੱਤਾਧਾਰੀ ਪਾਰਟੀਆਂ ਦੇ ਬਹੁਤ ਸਾਰੇ ਆਗੂਆਂ ਵਲੋਂ ਟਿਉਬਵੈੱਲ ਕੁਨੈਕਸ਼ਨਾਂ ਨਾਲ ਸੰਬੰਧਤ ਕਾਗਜ਼ਾਤ ਦੀ ਵੰਡ ਵੀ ਕੀਤੀ ਜਾਂਦੀ ਹੈ।

           ਇਸੇ ਤਰਾਂ ਜਿਲਾ੍ਹ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਨਵਾਂਸ਼ਹਿਰ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਸ਼੍ਰੀ ਜਰਨੈਲ ਸਿੰਘ ਵਾਹਦ ਵਲੋਂ ਕਾਫੀ ਸਮੇਂ ਤੋਂ ਵੱਖ ਵੱਖ ਸਰਕਾਰੀ ਕੰਮਾਂਫ਼ ਸਕੀਮਾਂ ਲਈ ਸਰਕਾਰੀ ਪੈਸਾ ਵੰਡਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ‘ਚ ਸਾਈਕਲ ਵੰਡਣੇ, ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣੇ ਤੇ ਸਰਕਾਰੀ ਗ੍ਰਾਂਟਾਂ ਦੇ ਚੈੱਕ ਵੰਡਣੇ ਉਹਨਾਂ ਦਾ ਰੋਜ਼ ਦਾ ਕੰਮ ਹੈ।

          ‘ਹਲਕਾ ਇੰਚਾਰਜ’ ਸਰਕਾਰੀ ਪੈਸਾ ਵੰਡ ਕੇ ਤੇ ਵਿਕਾਸ ਕੰਮਾਂ ਦੇ ਉਦਘਾਟਨ ਆਦਿ ਕਰਕੇ ਆਪਣੀ ਤੇ ਆਪਣੀਆਂ ਪਾਰਟੀਆਂ ਦੀ ਮਸ਼ਹੂਰੀ ਕਰ ਰਹੇ ਹਨ। ਇਹ ਇਕ ਗੈਰ ਲੋਕਤੰਤਰੀ ਪ੍ਰੰਪਰਾ ਹੈ ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਹੈ ।ਇਹ ਰੁਝਾਨ ਨਿਸ਼ਚੇ ਹੀ ਚੋਣਾਂ ਵਿੱਚ ਪ੍ਰਭਾਵ ਪਾ ਸਕਦਾ ਹੈ।

         ਪੱਤਰ ਵਿਚ ਲਿਖਿਆ ਗਿਆ ਸੀ ਕਿ ਇਸ ਬਾਰੇ ਪੰਜਾਬ ਸਰਕਾਰ ਦੇ ਚੀਫ ਸੈਕਰੇਟਰੀ ਅਤੇ ਸੰਬੰਧਤ ਡਿਪਟੀ ਕਮਿਸ਼ਨਰਾਂ ਨੂੰ ਕਈ ਵਾਰ ਇਸ ਬਾਰੇ ਸ਼ਿਕਾਇਤਾਂ ਕੀਤੀਆਂ ਲੇਕਿਨ ਕੋਈ ਕਾਰਵਾਈ ਨਹੀ ਹੋਈ।ਪੱਤਰ ‘ਚ ਅਣਅਧਿਕਾਰਤ ਵਿਅਕਤੀਆਂਫ਼ ਹਲਕਾ ਇੰਚਾਰਜਾਂ ਆਦਿ ਦੇ ਪੱਥਰ ਹਟਾਏ ਜਾਣ ਤੇ ਭਵਿਖ ‘ਚ ਇਹਨਾਂ ਦੁਆਰਾ ਵਿਕਾਸ ਦੇ ਕੰਮਾਂ ਦੇ ਨੀਂਹ ਪੱਥਰ ਨਾ ਰੱਖੇ ਜਾਣ ਦੀ ਮੰਗ ਕੀਤੀ ਗਈ ਸੀ।ਪੂਰੇ ਰਾਜ ‘ਚ ਡਿਪਟੀ ਕਮਿਸ਼ਨਰਾਂ ਰਾਂਹੀ ਇਹ ਯਕੀਨੀ ਲਈ ਵੀ ਕਿਹਾ ਸੀ ਕਿ ਕਿਸੇ ਵੀ ਹਲਕੇ ‘ਚ ਅਣਅਧਿਕਾਰਤ ਵਿਅਕਤੀਆਂਫ਼ ਹਲਕਾ ਇੰਚਾਰਜਾਂ ਦੁਆਰਾ ਨਾ ਤਾਂ ਸਰਕਾਰੀ ਸਕੀਮਾਂ ਫ਼ ਕੰਮਾਂ ਲਈ ਗ੍ਰਾਂਟਾਂ ਦੇ ਚੈੱਕ ਵੰਡੇ ਜਾਣ ਅਤੇ ਨਾ ਹੀ ਹੋਰ ਵਸਤਾਂ ( ਜਿਵੇਂ ਆਟਾ ਦਾਲ ਸਕੀਮ ਤੇ ਸਾਈਕਲਾਂ ਆਦਿ) ਦੀ ਵੰਡ ਕੀਤੀ ਜਾਵੇ।ਜਿਹੜੇ ਵਿਭਾਗਾਂ ਦੇ ਅਫਸਰ ਇਹੋ ਜਿਹੇ ਅਣਅਧਿਕਾਰਤ ਵਿਅਕਤੀਆਂ ਫ਼ ਹਲਕਾ ਇੰਚਾਰਜਾਂ ਨੂੰ ਆਪਣੇ ਵਿਭਾਗ ਨਾਲ ਸੰਬੰਧਿਤ ਚੈੱਕ ਜਾ ਹੋਰ ਵਸਤਾਂ ਵੰਡਣ ਲਈ ਦਿੰਦੇ ਹਨ ਉਹਨਾਂ ‘ਤੇ ਸਰਵਿਸ ਰੂਲਜ਼ ਅਨੁਸਾਰ ਰਾਜਨੀਤੀ ‘ਚ ਭਾਗ ਲੈਣ ਦੇ ਦੋਸ਼ਾਂ ਤਹਿਤ ਕਾਰਵਾਈ ਹੋਵੇ।ਸ. ਬਲਵੰਤ ਸਿੰਘ ਖੇੜਾ ਤੇ ਪਰਵਿੰਦਰ ਸਿੰਘ ਕਿੱਤਣਾ ਨੇ ਡੀ.ਸੀ. ਦੇ ਹੁਕਮ ਦਾ ਸਵਾਗਤ ਕੀਤਾ ਹੈ।

Share Button

Leave a Reply

Your email address will not be published. Required fields are marked *