ਡੀ.ਸੀ ਰੂਪਨਗਰ ਨੇ ਨੰਗਲ ਵਿਚ ਕੀਤੀ ਅਧਿਕਾਰੀਆਂ ਨਾਲ ਮੀਟਿੰਗ, ਹਸਪਤਾਲ ਦਾ ਵੀ ਕੀਤਾ ਨਰੀਖਣ

ss1

ਡੀ.ਸੀ ਰੂਪਨਗਰ ਨੇ ਨੰਗਲ ਵਿਚ ਕੀਤੀ ਅਧਿਕਾਰੀਆਂ ਨਾਲ ਮੀਟਿੰਗ, ਹਸਪਤਾਲ ਦਾ ਵੀ ਕੀਤਾ ਨਰੀਖਣ

9 ਸ਼ਹਿਰ ਦੇ ਵਿਕਾਸ ਅਤੇ ਸਮੱਸਿਆਵਾਂ ਨੂੰ ਲੈ ਕੇ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਗੁਰਨੀਤ ਤੇਜ (ਆਈ.ਏ.ਐਸ) ਵਲੋਂ ਨੰਗਲ ਸਤਲੁਜ ਸਧਨ ਵਿਖੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਕਿਹਾ ਕਿ ਨੰਗਲ ਸ਼ਹਿਰ ਦੀ ਟੈ੍ਰਫਿਕ ਦੀ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇਗਾ। ਸ਼ਹਿਰ ਵਿਚ 2 ਰੇਲਵੇ ਉਵਰ ਬ੍ਰਿਜ ਬਣਾਉਣ ਲਈ ਟੈਂਡਰ ਪ੍ਰਕੀਰੀਆਂ ਚੱਲ ਰਹੀ ਹੈ ਜਲਦੀ ਹੀ ਇਹ ਕੰਮ ਵੀ ਸੁਰੂ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਸ਼ਹਿਰ ਵਿਚ ਹੋਰ ਸੜਕਾਂ ਦੀ ਉਸਾਰੀ ਵੀ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੰਗਲ ਸ਼ਹਿਰ ਦੇ ਵਿਕਾਸ ਕਾਰਜਾ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇਹ ਮੀਟਿੰਗ ਰੱਖੀ ਗਈ ਹੈ। ਉਹਨਾ ਨੇ ਕਿਹਾ ਨਗਰ ਕੋਸ਼ਲ ਵਲੋਂ ਬਣਾਏ ਸਿਵਲ ਹਸਪਤਾਲ ਦੀ ਮੁਰੰਮਤ ਲਈ ਤਜਵੀਜ ਸਰਕਾਰ ਨੂੰ ਭੇਜੀ ਗਈ ਹੈ ਜਿਸਦੇ ਜਲਦੀ ਪ੍ਰਵਾਨ ਹੋਣ ਦੀ ਸੰਭਾਵਨਾਂ ਹੈ ਇਸ ਤੋਂ ਬਾਅਦ ਨੰਗਲ ਦੇ ਇਸ ਹਸਪਤਾਲ ਦੀ ਮੁਰੰਮਤ ਦਾ ਕੰਮ ਸੁਰੂ ਹੋ ਜਾਵੇਗਾ। ਨੰਗਲ ਸ਼ਹਿਰ ਦੀ ਅੱਡਾ ਮਾਰਕੀਟ ਲਾਗੇ ਪਏ ਕੂੜੇ ਦੇ ਢੇਰ ਜਲਦੀ ਹਟਾਏ ਜਾਣਗੇ। ਉਹਨਾਂ ਨੇ ਕਿਹਾ ਕਿ ਹਸਪਤਾਲਾਂ ਦਾ ਵੇਸਟ ਮਟੀਰੀਅਲ ਜੋ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ ਉਸਦੀ ਢੁਕਵੇਂ ਢੰਗ ਨਾਲ ਵਰਤੋਂ ਕਰਨ ਦੀ ਵਿਵਸਥਾਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਨੰਗਲ ਦੇ ਵਿਚ ਸਫਾਈ ਦੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਨੰਗਲ ਨੂੰ ਅਸੀਂ ਸਾਫ ਸੁਧਰਾ ਸ਼ਹਿਰ ਬਣਾਉਣ ਲਈ ਪੂਰੀਤਰ੍ਹਾਂ ਯਤਨਸ਼ੀਲ ਹਾਂ ਅਤੇ ਅਧਿਕਾਰੀਆਂ ਨੂੰ ਇਸਦੇ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਆਮ ਲੋਕਾਂ ਤੋਂ ਸ਼ਹਿਰ ਦੇ ਵਿਕਾਸ ਅਤੇ ਸਮੱਸਿਆਵਾਂ ਬਾਰੇ ਮਿਲਣ ਵਾਲੇ ਸੂਝਾਅ ਬਹੁਤ ਹੀ ਜਾਣਕਾਰੀ ਭਰਭੂਰ ਹਨ ਜਿਹਨਾਂ ਤੋਂ ਸਾਨੂੰ ਉਸ ਖੇਤਰ ਦੀਆਂ ਬੁਨਿਆਦੀ ਜਰੂਰਤਾਂ ਤੇ ਮੁਸਕਿਲਾਂ ਬਾਰੇ ਜਾਣਕਾਰੀ ਮਿਲਦੀ ਹੈ। ਉਸ ਤੋਂ ਬਾਅਦ ਹੀ ਪ੍ਰਸ਼ਾਸ਼ਨ ਇਹਨਾ ਮੁਸ਼ਕਿਲਾਂ ਦਾ ਹੱਲ ਕਰਨ ਲਈ ਯੋਜਨਾਂ ਉਲੀਕਦਾ ਹੈ। ਇਸ ਮੀਟਿੰਗ ਵਿਚ ਏ ਡੀ ਸੀ ਰੂਪਨਗਰ ਲਖਮੀਰ ਸਿੰਘ,ਐਸ.ਡੀ.ਐਮ ਰਕੇਸ਼ ਕੁਮਾਰ ਗਰਗ, ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ, ਨਗਰ ਕੌਂਸਲ ਨੰਗਲ ਦੇ ਕਾਰਜ ਸਾਧਕ ਅਫ਼ਸਰ ਮਨਜਿੰਦਰ ਸਿੰਘ, ਸਿਵਲ ਸਰਜਨ ਰੂਪਨਗਰ ਹਰਿੰਦਰ ਕੌਰ, ਪੰਜਾਬ ਰੋਡਵੇਜ਼ ਡਿਪੂ ਦੇ ਜਨਰਲ ਮੈਨੇਜਰ, ਐੱਨ.ਐੱਫ.ਐੱਲ ਜੀ.ਐਮ ਨਿਰਲੇਪ ਸਿੰਘ ਰਾਏ, ਸ੍ਰੀਮਤੀ ਰੈਨੂ, ਆਰ.ਪੀ.ਸਿੰਘ ਡੀ.ਜੀ.ਐਮ ਐਚ.ਆਰ, ਆਰ.ਐਲ ਸੰਧੂ ਕਾਰਜਕਾਰੀ ਇੰਜੀਨੀਅਰ ਰੂਪਨਗਰ, ਪ੍ਰਿੰਸੀਪਲ ਸ੍ਰੀਮਤੀ ਨੀਲਮ ਵਰਮਾਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *