Thu. Apr 18th, 2019

ਡੀ.ਜੇ ਲਾਈਟ ਐਂਡ ਸੱਭਿਆਚਾਕ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ

ਡੀ.ਜੇ ਲਾਈਟ ਐਂਡ ਸੱਭਿਆਚਾਕ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ

20-27 (6)ਮਲੋਟ, 19 ਮਈ (ਆਰਤੀ ਕਮਲ) : ਡੀ.ਜੇ ਲਾਈਟ ਐਂਡ ਸੱਭਿਆਚਾਕ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਜਿਲਾ ਪ੍ਰਧਾਨ ਰਮੇਸ਼ ਕਥੂਰੀਆਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਪ੍ਰਕਾਸ਼ ਚੰਦ ਕਾਲਾ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਇਸਦੇ ਇਲਾਵਾ ਸੂਬੇ ਦੇ ਵੱਖ-ਵੱਖ ਸ਼ਹਿਰਾਂ ਫਿਰੋਜਪੁਰ, ਜਲਾਲਾਬਾਦ, ਗੁਰੂਹਰਸਹਾਏ, ਫਰੀਦਕੋਟ, ਫਾਜਿਲਕਾ ਅਤੇ ਅਬੋਹਰ ਤੋ ਕਾਫੀ ਗਿਣਤੀ ਵਿੱਚ ਇਸ ਕਿੱਤੇ ਨਾਲ ਜੁੱੜੇ ਵਿਅਕਤੀ ਪੁੱਜੇ। ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋ ਡੀ.ਜੇ ਵਾਲਿਆ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਸਬੰਧੀ ਮੰਗ ਕੀਤੀ ਗਈ। ਉਹਨਾ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ ਪੰਜਾਬ ਦੇ ਮੈਰਿਜ ਪੈਲੇਸਾਂ ਅਤੇ ਪਾਰਟੀ ਪ੍ਰੋਗਰਾਮਾਂ ਵਿੱਚ ਡੀ.ਜੇ ਚਲਾਉਣ ਦਾ ਸਮਾਂ ਰਾਤ 10 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਜਦਕਿ ਮੈਰਿਜ ਪੈਲੇਸਾਂ ਅਤੇ ਫੰਕਸ਼ਨਾ ਦੌਰਾਨ ਡੀ.ਜੇ ਵਾਲਿਆ ਉੱਪਰ ਅੱਧੀ ਰਾਤ ਤੱਕ ਡੀ.ਜੇ ਨੂੰ ਚਲਾਉਣ ਦਾ ਦਬਾਅ ਪਾਇਆ ਜਾਦਾ ਹੈ।

ਜਦ ਇਸ ਸਬੰਧੀ ਉਹਨਾ ਵੱਲੋ ਮਨਾ ਕੀਤਾ ਜਾਦਾ ਹੈ ਤਾਂ ਫੰਕਸ਼ਨ ਵਿੱਚ ਮੌਜੂਦ ਲੋਕਾਂ ਵੱਲੋ ਉਹਨਾ ਨਾਲ ਗਾਲੀ ਗਲੋਚ ਕੱਢਣ ਦੇ ਇਲਾਵਾ ਉਹਨਾ ਨਾਲ ਕੁੱਟਮਾਰ ਵੀ ਕੀਤੀ ਜਾਦੀ ਹੈ। ਪਿਛਲੇ ਦੋ ਤਿੰਨ ਸਾਲਾ ਵਿੱਚ ਡੀ.ਜੇ ਵਾਲਿਆ ਨਾਲ ਕਈ ਹਾਦਸੇ ਹੋ ਚੁੱਕੇ ਹਨ। ਇੱਥੋ ਤੱਕ ਕਿ ਲਧਿਆਣਾ, ਜਲੰਧਰ ਅਤੇ ਹੋਰ ਸ਼ਹਿਰਾਂ ਵਿੱਚ ਕਈ ਡੀ.ਜੇ ਵਾਲਿਆ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਅਤੇ ਸੈਕੜੇ ਜਖਮੀ ਹੋ ਚੁੱਕੇ ਹਨ। ਇਸ ਸਬੰਧੀ ਡੀ.ਜੇ ਲਾਈਟ ਐਂਡ ਸੱਭਿਆਚਾਕ ਐਸੋਸੀਏਸ਼ਨ ਪੰਜਾਬ ਵੱਲੋ ਮੰਗ ਕੀਤੀ ਗਈ ਕਿ ਸੂਬੇ ਵਿੱਚ ਇਸ ਸਬੰਧੀ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਕਿਸੇ ਸਮਾਗਮ ਦੌਰਾਨ ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਯੋਗ ਮੁਆਵਜਾ ਵੀ ਦਿੱਤਾ ਜਾਣਾ ਚਾਹੀਦਾ ਹੈ। ਆਗੂਆ ਨੇ ਦੱਸਿਆ ਕਿ ਇਸ ਸਬੰਧੀ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅੰਦਰ 30 ਮਈ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਦੌਰਾਨ ਰਿੰਕੂ, ਰਾਜ ਰੱਸੇਵੱਟ, ਹਰਨੇਕ ਸਿੰਘ, ਸੰਜੂ ਕੁਮਾਰ, ਸੁਖਚੈਨ, ਰਾਜੂ, ਸੰਦੀਪ, ਪ੍ਰਦੀਪ, ਅਨਿਲ, ਪ੍ਰੇਮ, ਬੱਬੂ, ਵਿਮਲ, ਭੂਸ਼ਣ ਮੱਕੜ, ਸੂਰਜ ਕੁਮਾਰ, ਭਗਵਾਨ ਕਾਠਪਾਲ, ਸੋਨੂੰ ਫੁਟੇਲਾ ਅਤੇ ਰਜੇਸ਼ ਵਧਵਾ ਦੇ ਇਲਾਵਾ ਕਾਫੀ ਗਿਣਤੀ ਵਿੱਚ ਐਸੋਸੀਏਸ਼ਨ ਮੈਬਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: