ਡੀ ਐਸ ਪੀ ਘਨੌਰ ਨੇ ਪੱਤਰਕਾਰਾਂ ਅਤੇ ਮੈਰਿਜ ਪੈਲਸਾ ਦੇ ਮਾਲਕਾ ਨਾਲ ਕੀਤੀ ਵਿਸ਼ੇਸ ਪ੍ਰੈਸ ਮਿਲਣੀ

ss1

ਡੀ ਐਸ ਪੀ ਘਨੌਰ ਨੇ ਪੱਤਰਕਾਰਾਂ ਅਤੇ ਮੈਰਿਜ ਪੈਲਸਾ ਦੇ ਮਾਲਕਾ ਨਾਲ ਕੀਤੀ ਵਿਸ਼ੇਸ ਪ੍ਰੈਸ ਮਿਲਣੀ

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਡੀ ਐਸ ਪੀ ਘਨੋਰ ਗੋਬਿੰਦਰ ਸਿੰਘ ਨੇ ਵਿਸ਼ੇਸ ਤੌਰ ਤੇ ਮੈਰਿਜ ਪੈਲੇਸ ਵਾਲਿਆ ਅਤੇ ਪਤਰਕਾਰਾਂ ਨਾਲ ਵਿਸ਼ੇਸ ਪ੍ਰੈਸ ਮੀਟਿੰਗ ਕੀਤੀ ਅਤੇ ਉਹਨਾਂ ਮੈਰਿਜ ਪੈਲੇਸਾ ਦੇ ਮਾਲਕਾ ਨੂੰ ਹਦਾਇਤਾ ਦਿੱਤੀਆਂ ਕਿ ਕਿਸੇ ਵਿਅਕਤੀ ਦੀ ਸ਼ਾਦੀ ਦੌਰਾਨ ਕਿਸੇ ਕਿਸਮ ਦਾ ਘਾਤਕ ਹਥਿਆਰ ਜਾ ਅਸਲਾ ਮੈਰਿਜ ਪੈਲੇਸਾ ਵਿੱਚ ਨਾ ਲੈ ਕੇ ਆਉਣ ਦਿਤਾ ਜਾਵੇ ਜੇਕਰ ਕੋਈ ਤੁਹਾਡੀ ਗੱਲ ਨਹੀਂ ਮੰਨਦਾ ਉਹਨਾਂ ਨੇ ਆਪਣਾ ਮੋਬਾਇਲ ਨੰਬਰ ਦਸਦਿਆ ਕਿਹਾ ਕਿ ਉਹ ਮੇਰੇ ਮੋਬਾਇਲ ਨੰਬਰ ਤੇ ਜਰੂਰ ਰਿੰਗ ਕਰਕੇ ਮੈਨੂੰ ਇਤਲਾਹ ਦੇਣ ਤਾਂ ਕਿ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਉਹਨਾਂ ਮੈਰਿਜ ਪੈਲਸਾ ਦੇ ਮਾਲਕਾ ਨੂੰ ਇਹ ਹਦਾਇਤ ਵੀ ਦਿੱਤੀ ਕਿ ਉਹ ਵੱਡੇ ਅਖਰਾਂ ਨਾਲ ਪੈਲਸਾ ਦੇ ਗੇਟ ਦੇ ਬਾਹਰ ਇੱਕ ਨੋਟਿਸ ਬੋਰਡ ਵੀ ਜਰੂਰ ਲਾਉਣ ਜਿਸ ਵਿੱਚ ਅਸਲਾ ਜਾ ਕਿਸੇ ਕਿਸਮ ਦਾ ਘਾਤਕ ਹਥਿਆਰ ਅੰਦਰ ਨਾ ਲੈ ਕੇ ਆਉਣ ਲਈ ਲਿਖਿਆ ਹੋਵੇ ਤੇ ਉਹਨਾਂ ਕਿਹਾ ਕਿ ਜੇਕਰ ਕੋਈ ਮੈਰਿਜ ਪੈਲੇਸ ਵਾਲਾ ਕਿਸੇ ਤਰਾਂ ਦੀ ਵੀ ਕੋਈ ਅਣਗਹਿਲੀ ਕਰਦਾ ਹੈ ਤਾਂ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *