ਡੀ.ਐਮ.ਡਬਲਯੂ ਰੇਲਵੇ ਵਰਕਸ ਯੂਨੀਅਨ ਅਤੇ ਡੀ.ਐਮ.ਡਬਲਯੂ ਰੇਲਵੇ ਮੈਨਸ ਵਰਕਸ ਯੂਨੀਅਨ ਨੇ ਰੈਲੀ ਕੀਤੀ

ss1

ਡੀ.ਐਮ.ਡਬਲਯੂ ਰੇਲਵੇ ਵਰਕਸ ਯੂਨੀਅਨ ਅਤੇ ਡੀ.ਐਮ.ਡਬਲਯੂ ਰੇਲਵੇ ਮੈਨਸ ਵਰਕਸ ਯੂਨੀਅਨ ਨੇ ਰੈਲੀ ਕੀਤੀ

8-39
ਪਟਿਆਲਾ, 7 ਜੁਲਾਈ (ਪ.ਪ.): ਡੀ.ਐਮ.ਡਬਲਯੂ ਰੇਲਵੇ ਵਰਕਸ ਯੂਨੀਅਨ N.F.I.R/INTUC Patiala ਅਤੇ ਡੀ.ਐਮ.ਡਬਲਯੂ ਰੇਲਵੇ ਮੈਨਸ ਵਰਕਸ ਯੂਨੀਅਨ A.I.R.F/H.M.S Patiala ਵੱਲੋਂ ਅੱਜ ਮਿਤੀ 07-07-2016 ਨੂੰ ਡੀ.ਐਮ.ਡਬਲਯੂ ਰੇਲਵੇ ਵਰਕਸਾਪ ਦੇ ਟਾਈਮ ਆਫ਼ਿਸ ਗੇਟ ਦੇ ਸਾਹਮਣੇ ਇੱਕ ਜੁਆਇੰਟ ਰੈਲੀ ਕੀਤੀ ਗਈ। ਜਿਸਦੇ ਡੀ.ਐਮ.ਡਬਲਯੂ ਕਰਮਚਾਰੀਆਂ ਨੂੰ ਵੱਧ ਚੜ੍ਹ ਕਿ ਹਿੱਸਾ ਲਿਆ। ਸੱਤਵੇਂ ਪੇ ਕਮੀਸ਼ਨ ਸਬੰਧੀ ਰਿਪੋਰਟ ਠੀਕ ਨਾ ਆਉਣ ਕਰਕੇ ਭਾਰੀ ਰੋਸ਼ ਕਰਮਚਾਰੀਆਂ ਨੇ ਜਤਾਇਆ। ਇਸ ਸਬੰਧੀ ਪੂਰੇ ਦੇਸ਼ ਵਿੱਚ ਸਾਰੇ ਕੇਂਦਰੀ ਕਰਮਚਾਰੀਆਂ ਸੰਗਠਨਾਂ ਨੇ ਟੲਙਂ ਦੇ ਅਦੇਸ਼ ਤੇ 11 ਹੋਰ 8 ਮੰਗਾਂ ਨੂੰ ਲੈ ਕੇ 11 ਜੁਲਾਈ 2016 ਸਵੇਰੇ 6 ਵਜੇ ਤੋਂ ਅਨਿਸਚਿਤਕਾਲੀਨ ਹੜ੍ਹਤਾਲ ਤੇ ਜਾਣ ਦੇ ਫੈਸਲੇ ਨੂੰ ਲੈ ਕੇ ਮਿਤੀ 06-7-2016 ਨੂੰ NJCA ਦੇ ਨਾਲ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਵਿੱਤ ਮੰਤਰੀ ਸ੍ਰੀ ਅਰੁਣ ਕੁਮਾਰ ਜੇਤਲੀ ਹੋਰ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਨਾਲ ਹੋਈ ਮੀਟਿੰਗ ਦੇ ਨਾਲ ਕੇਂਦਰੀ ਕਰਮਚਾਰੀਆਂ ਦੀ ਅਨਿਸਚਿਤਕਾਲੀਨ ਹੜ੍ਹਤਾਲ ਨੂੰ ਚਾਰ ਮਹੀਨ੍ਹੇ ਵਾਸਤੇ ਅੱਗੇ ਕਰ ਦੇਣ ਦਾ ਭਰੋਸਾ ਦਿੱਤਾ ਹੈ। ਅਤੇ ਹੋਰ ਕੇਂਦਰ ਸਰਕਾਰ ਨੇ ਮੀਨੀਮਮ ਵੇਜ ਅਤੇ ਟ੍ਰੀਟਮੈਂਟ ਫਾਰਮੂਲਾ ਕਾਮੇਟੀ, ਨਵੀਂ ਪੈਨਸ਼ਨ ਸਕੀਮ ਕਮੇਟੀ ਅਤੇ ਅਲਾਊਂਸਸ ਕਮੇਟੀ ਦਾ ਗਠਨ ਕਰਨ ਦਾ ਭਰੋਸਾ ਦਿੱਤਾ। ਜਿਸ ਬਾਰੇ ਗੇਟ ਰੈਲੀ ਵਿੱਚ ਇਹ ਜਾਣਕਾਰੀ ਦਿੱਤੀ ਗਈ। ਮੁੱਖ ਵਕਤਾ ਸ੍ਰੀ ਤਰਸੇਮ ਸਿੰਘ ਜਨਰਲ ਸਕੱਤਰ, ਕਰਨੈਲ ਸਿੰਘ ਜਨਰਲ ਸਕੱਤਰ, ਪ੍ਰਧਾਨ ਜਸਵਿੰਦਰ ਸਿੰਘ, ਪ੍ਰਧਾਨ ਜਸਪਾਲ ਸਿੰਘ, ਮੀਤ ਪ੍ਰਧਾਨ ਰਛਪਾਲ ਸਿੰਘ ਬੁੱਟਰ, ਸ੍ਰੀ ਪਲਵਿੰਦਰ ਸਿੰਘ, ਸ੍ਰੀ ਵਿਜੇ ਕੁਮਾਰ ਸ਼ਰਮਾ, ਸ੍ਰੀ ਸਾਂਤੀ ਸਰੂਪ, ਰਮੇਸ ਕੁਮਾਰ ਸ਼ਰਮਾ, ਸ੍ਰੀ ਕੁਲਦੀਪ ਚੰਦ, ਰਣਧੀਰ ਸਿੰਘ, ਸ੍ਰੀ ਗੋਤਮ, ਨਸੀਬ ਸਿੰਘ, ਚਰਨਜੀਤ ਸਿੰਘ, ਸ੍ਰੀ ਚਰਨਜੀਤ ਸਿੰਘ ਚੰਨੀ, ਸ੍ਰੀ ਪ੍ਰੀਤਮ ਸਿੰਘ ਵਕਤਾਵਾਂ ਨੇ ਵੱਧ ਚੜ੍ਹ ਕਿ ਹਿੱਸਾ ਲਿਆ।

Share Button

Leave a Reply

Your email address will not be published. Required fields are marked *