Mon. May 20th, 2019

ਡੀ.ਏ.ਵੀ. ਸੀਨੀਅਰ ਸੰਕੈਡਰੀ ਪਬਲਿਕ ਸਕੂਲ ਵਿੱਖੇ ਦੋ ਦਿਨਾਂ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ

ਡੀ.ਏ.ਵੀ. ਸੀਨੀਅਰ ਸੰਕੈਡਰੀ ਪਬਲਿਕ ਸਕੂਲ ਵਿੱਖੇ ਦੋ ਦਿਨਾਂ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ

ਮੂਨਕ 16 ਦਸੰਬਰ (ਸੁਰਜੀਤ ਭੁਟਾਲ,ਸਤਿੰਦਰ ਪਾਲ ਕੋਰ) ਸਥਾਨਕ ਬਾਬੂ ਬ੍ਰਿਛ ਭਾਨ ਡੀ.ਏ.ਵੀ. ਸੀਨੀਅਰ ਸੰਕੈਡਰੀ ਪਬਲਿਕ ਸਕੂਲ ਵਿੱਖੇ ਦੋ ਦਿਨਾਂ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਮੈਨੇਜਰ ਮਧੂ ਬਹਿਲ ਅਤੇ ਡੀ.ਏ.ਵੀ. ਮੈਨੇਜਿੰਗ ਕਮੇਟੀ ਦਿੱਲੀ ਦੇ ਸਕੱਤਰ ਰਵਿੰਦਰ ਤਲਵਾਰ ਨੇ ਅਤੇ ਵਿਸ਼ੇਸ਼ ਮਹਿਮਾਨ ਰਿਜਨਲ ਡਾਇਰੈਕਟਰ ਵਿਜੈ ਕੁਮਾਰ ਨੇ ਵਿਸ਼ੇਸ਼ ਤੋਰ ਤੇ ਸੰਮੂਹਲੀਅਤ ਕੀਤੀ।ਇਸ ਮੌਕੇ ਸਕੂਲ ਪ੍ਰਿਸ਼ੀਪਲ ਸੰਜੀਵ ਸ਼ਰਮਾ ਨੇ ਸਕੂਲੀ ਬੱਚਿਆਂ ਅਤੇ ਮਾਪਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾ ਵਿੱਚ ਭਾਗ ਲੈਣਾ ਚਾਹੀਦਾ ਹੈ ਕਿਉਕਿ ਖੇਡਾ ਨਾਲ ਜਿੱਥੇ ਬੱਚਿਆਂ ਦਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਉੱਥੇ ਹੀ ਬੱਚੇ ਖੇਡਾਂ ਵਿੱਚ ਰੁੱਝੇ ਹੋਣ ਕਾਰਣ ਭੈੜੀ ਸੰਗਤ ਤੋ ਵੀ ਬੱਚਦੇ ਹਨ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਕਲਾਸੀਕਲ ਡਾਂਸ ਕਰਕੇ ਸਭਨਾ ਦਾ ਮਨ ਮੋਹ ਲਿਆ। ਸਕੂਲ ਦੇ ਛੋਟੇ-ਛੋਟੇ ਬੱਚਿਆ ਦਾ “ ਪਾਣੀ ਪਾਣੀ” ਗੀਤ ਦੇ ਡਾਂਸ ਦੇਖਣ ਯੋਗ ਸੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਤੋ ਇਲਾਵਾ ਬੱਚਿਆਂ ਦੇ ਮਾਪੇ ਅਤੇ ਸਕੂਲੀ ਅਧਿਆਪਕ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: