Tue. May 21st, 2019

ਡੀ.ਏ.ਵੀ ਕਾਲਜ ਵਿਖੇ ਚਲ ਰਹੇ ਕਿੱਤਾ ਮੁੱਖੀ ਕੋਰਸਾਂ ਵਿਚ ਵਿਦਿਆਰਥੀਆਂ ਦੀ ਰੁੱਚੀ ਵੱਧ

ਡੀ.ਏ.ਵੀ ਕਾਲਜ ਵਿਖੇ ਚਲ ਰਹੇ ਕਿੱਤਾ ਮੁੱਖੀ ਕੋਰਸਾਂ ਵਿਚ ਵਿਦਿਆਰਥੀਆਂ ਦੀ ਰੁੱਚੀ ਵੱਧ
ਈ-ਬੈਕਿੰਗ ਦੇ ਆਏ ਨਤੀਜਿਆਂ ਵਿਚ ਵਿਦਿਆਰਥੀਆਂ ਦੀ ਸ਼ਾਨਦਾਰੀ ਪ੍ਰਾਪਤੀ

05malout04ਮਲੋਟ, 5 ਦਸੰਬਰ (ਆਰਤੀ ਕਮਲ) : ਸਥਾਨਕ ਡੀ.ਏ.ਵੀ ਕਾਲਜ ਦੇ ਪ੍ਰਿੰਸੀਪਲ ਸੁਭਾਸ਼ ਚਾਵਲਾ ਦੀ ਦੇਖ ਰੇਖ ਵਿਚ ਅਰਥਸ਼ਾਸਤਰ ਅਤੇ ਕਾਮਰਸ ਵਿਭਾਗ ਦੁਆਰਾ ਯੂ.ਜੀ.ਸੀ ਦੁਆਰਾ ਦਿੱਤੇ ਗਏ ਦੋ ਕਿੱਤਾ ਮੁੱਖ ਕੋਰਸ ਬੜੀ ਹੀ ਸਫਲਤਾ ਪੂਰਵਕ ਚਲ ਰਹੇ ਹਨ । ਇਹ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁੱਖੀ ਡ੍ਰਾ. ਆਰ.ਕੇ. ਉੱਪਲ ਦੱਸਿਆ ਕਿ ਅਜਿਹੇ ਕੋਰਸ ਹੀ ਸਮੇਂ ਦੀ ਮੰਗ ਹਨ ਅਤੇ ਰੋਜਗਾਰ ਨੂੰ ਹਲੂਣਾ ਦਿੰਦੇ ਹਨ । ਪੰਜਾਬ ਯੂਨੀਵਰਸਿਟੀ ਦੇ ਦੁਆਰਾ ਅੱਜ ਡਿਪਲੋਮਾ ਈ-ਬੈਕਿੰਗ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਖੂਬ ਮੱਲਾਂ ਮਾਰੀਆਂ ਹਨ । ਉਹਨਾਂ ਦੱਸਿਆ ਕਿ 80 ਫੀਸਦੀ ਵਿਦਿਆਰਥੀ ਫਸਟ ਡਿਵਜੀਨ ਲੈ ਕੇ ਪਾਸ ਹੋਏ ਹਨ । ਇਸ ਕੋਰਸ ਵਿਚ ਪਹਿਲਾ ਸਥਾਨ ਜੈਸਿਕਾ, ਦੂਜਾ ਸਥਾਨ ਸੁਪ੍ਰੀਤ ਅਤੇ ਤੀਜਾ ਸਥਾਨ ਸੋਨਮ ਨੇ ਪ੍ਰਾਪਤ ਕੀਤਾ ਹੈ । ਉਹਨਾਂ ਕਿਹਾ ਕਿ ਵਿਦਿਆਰਥੀ ਵਰਗ ਵਿਚ ਅਜਿਹੇ ਕੋਰਸਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਰਕਾਰ ਆਉਣ ਵਾਲੇ ਸਮੇਂ ਵਿਚ ਅਜਿਹੇ ਹੁਨਰਮੰਦ ਕੋਰਸ ਹੋਰ ਵੀ ਸ਼ੁਰੂ ਕਰੇ ਤਾਂ ਜੋ ਵਿਦਿਆਰਥੀਆਂ ਵਿਚ ਨੌਕਰੀ ਪ੍ਰਤੀ ਬੇਚੈਨੀ ਖਤਮ ਹੋ ਸਕੇ । ਇਸ ਮੌਕੇ ਪ੍ਰਿੰਸੀਪਲ ਚਾਵਲਾ ਤੇ ਡ੍ਰਾ. ਉੱਪਲ ਨੇ ਸਮੂਹ ਵਿਦਿਆਰਥੀਆਂ ਨੂੰ ਵਧੀਆ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ । ਉਹਨਾਂ ਨਾਲ ਹੀ ਇਹ ਵਿਸ਼ੇ ਪੜਾਉਣ ਵਾਲੇ ਅਧਿਆਪਕ ਪ੍ਰੋ. ਤੁਰਾਨਮ ਅਤੇ ਪ੍ਰੋ. ਸੁਰਜੀਤ ਕੌਰ ਨੂੰ ਵੀ ਵਧਾਈ ਦਿੱਤੀ ਜਿਹਨਾਂ ਦੀ ਕਰਵਾਈ ਮਿਹਨਤ ਨਾਲ ਵਿਦਿਆਰਥੀ ਦਾ ਭਵਿੱਖ ਉਜਵਲ ਹੋ ਰਿਹਾ ਹੈ।

Leave a Reply

Your email address will not be published. Required fields are marked *

%d bloggers like this: