ਡੀ ਆਈ ਜੀ ਜੇਲ੍ਹਾਂ ਜਾਖੜ ਵੱਲੋਂ ਕਿਸਾਨੀ ਸ਼ਘੰਰਸ਼ ਦਾ ਹਿੱਸਾ ਬਣਨ ਲਈ ਸਰਕਾਰੀ ਆਹੁੰਦੇ ਤੋਂ ਦਿੱਤਾ ਗਿਆ ਅਸਤੀਫਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਅੰਕਤ ਹੋਏਗਾ: ਭਾਈ ਖਾਲਸਾ, ਭਾਈ ਬਲਵਿੰਦਰ ਸਿੰਘ ਕਨੇਡਾ

ਡੀ ਆਈ ਜੀ ਜੇਲ੍ਹਾਂ ਜਾਖੜ ਵੱਲੋਂ ਕਿਸਾਨੀ ਸ਼ਘੰਰਸ਼ ਦਾ ਹਿੱਸਾ ਬਣਨ ਲਈ ਸਰਕਾਰੀ ਆਹੁੰਦੇ ਤੋਂ ਦਿੱਤਾ ਗਿਆ ਅਸਤੀਫਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਅੰਕਤ ਹੋਏਗਾ: ਭਾਈ ਖਾਲਸਾ, ਭਾਈ ਬਲਵਿੰਦਰ ਸਿੰਘ ਕਨੇਡਾ
ਅੰਮ੍ਰਿਤਸਰ 14 ਦਸੰਬਰ (ਕੰਵਲਜੀਤ ਸਿੰਘ ਜੋਧਾਨਗਰੀ) ਕਿਸਾਨ ਸ਼ਘੰਰਸ਼ੀ 32 ਜਥੇਬੰਦੀਆਂ ਹੈ ਕਿ ਉਹ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੋਂ ਪਿੱਛੇ ਨਹੀਂ ਹੱਟ ਸਕਦੇ ਕਿਉਂਕਿ ਇਹ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਅਧੀਨ ਕਰਨ ਲਈ ਹੀ ਬਣਾਏ ਗਏ ਹਨ ਇਸ ਕਰਕੇ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਿਨਾਂ ਕਿਸੇ ਵੀ ਹਾਲਤ ਵਿਚ ਕਿਸਾਨੀ ਸ਼ਘੰਰਸ਼ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੋਦੀ ਦੀ ਵਖਵਾਦੀ ਭਾਜਪਾ ਸਰਕਾਰ ਨੂੰ ਹਰਹੀਲੇ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਕਿਉਂਕਿ ਸਰਕਾਰ ਦੇ ਦਿੱਤੇ ਪਰਸ਼ਾਤਾਵ ਨੂੰ ਰੱਦ ਕਰਨ ਤੋਂ ਬਾਅਦ ਕਿਸਾਨਾਂ ਨੇ ਸਘੰਰਸ਼ ਹੋਰ ਤਿੱਖਾ ਕਰਦਿਆਂ ਅਗਲੇ ਦਿਨਾਂ ਵਿੱਚ ਪੂਰੇ ਭਾਰਤ ਦੇ ਟੋਲ ਪਲਾਜ਼ੇ ਬੰਦ ਕਰਨ,ਭਾਜਪਾ ਆਗੂਆਂ ਦੇ ਲਗਾਤਾਰ ਘਰਾਉ ਰੱਖਣ ਤੇ 14 ਦਸੰਬਰ ਨੂੰ ਡੀ ਸੀ ਦਫਤਰਾਂ ਦੇ ਧਰਨੇ ਦੇ ਨਾਲ ਸਮੂਹ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਆਪਣੇ ਟਰੈਕਟਰ ਟਰਾਲੀਆਂ ਤੇ ਹੋਰ ਵਹੀਕਲਾਂ ਰਾਹੀ ਵਹੀਰਾਂ ਘੱਤ ਕਿ ਕਿਸਾਨੀ ਸ਼ਘੰਰਸ਼ ਦਾ ਹਿੱਸਾ ਬਣਨ ਲਈ ਦਿੱਲੀ ਵਿਖੇ ਪਹੁੰਚਣ ਦੀ ਲੋੜ ਤੇ ਜੋਰ ਦੇਣ ਤਾਂ ਕਿ ਮੋਦੀ ਦੀ ਵਖਵਾਦੀ ਭਾਜਪਾ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਦਾ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੀ ਇਕ ਗੈਰ ਰਸਮੀ ਮੀਟਿੰਗ ਤੋਂ ਉਪਰੰਤ ਫੈਡਰੇਸ਼ਨ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ,ਸੀਨੀਅਰ ਮੀਤ ਪ੍ਰਧਾਨ ਭਾਈ ਗੁਰਮੁਖ ਸਿੰਘ ਪੁੱਡੇ ਭਾਈ,ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਲੋਹਟਬਧੀ ਤੇ ਪ੍ਰੈਸ ਸੈਕਟਰੀ ਭਾਈ ਲਵਿੰਦਰ ਸਿੰਘ ਚੰਡੀਗੜ੍ਹ ਨੇ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ।
ਭਾਈ ਖਾਲਸਾ ਨੇ ਕਿਹਾ ਸਰਕਾਰ ਕਿਸਾਨੀ ਸ਼ਘੰਰਸ਼ ਆਪਣੇ ਵਿਚੋਲਿਆਂ ਤੇ ਏਜੰਟਾਂ ਰਾਹੀਂ ਤਾਰਪੀਡੋ ਕਰਨ ਵਿੱਚ ਬਹੁਤ ਬੁਰੀ ਅਸਫਲ ਸਿੱਧ ਹੋਈ ਕਿਉਂਕਿ ਜਿਸ ਢੰਗ ਨਾਲ ਕਿਸਾਨਾਂ ਦੀਆਂ ਟੋਟਲ 32 ਜਥੇਬੰਦੀਆਂ ਪੂਰੇ ਏਕੇ ਵਿੱਚ ਰਹੇ ਕਿ ਸਰਕਾਰ ਵਲੋਂ ਦਿੱਤੇ ਪਰਸ਼ਾਤਾਵ ਨੂੰ ਮੁੱਢੋਂ ਹੀ ਰੱਦ ਕਰਕੇ ਸਰਕਾਰ ਨੂੰ ਇਕ ਵਾਰ ਦੱਸ ਦਿੱਤਾ ਹੈ ਕਿ ਉਹਨਾਂ ਸਾਰਿਆਂ ਦਾ ਮੁੱਖ ਏਜੰਡਾ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣਾ ਹੈ ਤੇ ਕਿਸਾਨ ਸ਼ਘੰਰਸ਼ੀ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਮੁੱਦੇ ਤੋਂ ਪਿੱਛੇ ਨਹੀਂ ਹਟਾਇਆ ਜਾ ਸਕਦਾ ਭਾਵੇਂ ਹੁਣ ਸਰਕਾਰ ਆਪਣੇ ਵਿਚੋਲਿਆਂ ਤੇ ਏਜੰਟਾਂ ਰਾਹੀਂ ਲੱਖ ਯਤਨ ਕਰੇ ਪਰ ਜੋਬਨ ਤੇ ਗਏ ਸ਼ਘੰਰਸ਼ ਨੂੰ ਤਾਰਪੀਡੋ ਕਰਨਾ ਹੁਣ ਸਰਕਾਰ ਦੇ ਵਸੋਂ ਬਾਹਰ ਹੈ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਡੀ ਆਈ ਜੀ ਜੇਲ੍ਹਾਂ ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜਾਖਲ ਸਾਹਿਬ ਵਲੋ ਕਿਸਾਨੀ ਸ਼ਘੰਰਸ਼ ਦਾ ਹਿੱਸਾ ਬਣਨ ਲਈ ਆਪਣੇ ਸਰਕਾਰੀ ਆਹੁੰਦੇ ਤੋਂ ਤੁਰੰਤ ਅਸਤੀਫਾ ਦੇ ਕਿ ਸਾਬਤ ਕਰ ਦਿੱਤਾ ਹੈ ਕਿਉਂਕਿ ਕਿਸਾਨ ਦਾ ਪੁੱਤਰ ਬੱਚੇ, ਜਵਾਨ ਤੇ ਬਜੁਰਗ ਜੋ ਅੱਤ ਦੀ ਠੰਡ ਵਿੱਚ ਖੁੱਲੇ ਅਸਮਾਨ ਵਿੱਚ ਰਹੇ ਕਿ ਸਰਕਾਰ ਦੇ ਵਖਵਾਦੀ ਖੇਤੀ ਵਿਰੋਧੀ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਦਿੱਲੀ ਦੀਆਂ ਸੜਕਾਂ ਤੇ ਬੈਠੇ ਹਨ ਤੇ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਸੋ ਉਹਨਾਂ ਦਾ ਇਸ ਵਕਤ ਦਿੱਤਾ ਗਿਆ ਸਰਕਾਰੀ ਆਹੁੰਦੇ ਤੋਂ ਅਸਤੀਫਾ ਇਤਿਹਾਸਕ ਸਾਬਤ ਹੋਏ|
ਇਕ ਹੋਰ ਮਤੇ ਰਾਹੀਂ ਵਖਵਾਦੀ ਮੋਦੀ ਸਰਕਾਰ ਦੇ ਪਿੱਠੂ ਮੁੱਖ ਮੰਤਰੀ ਹਰਿਆਣਾ ਖੱਟੜ ਵਲੋ ਇਕ ਵਾਰ ਦਿੱਲੀ ਵਲ ਜਾ ਰਹੇ ਕਿਸਾਨਾਂ ਤੇ ਹੋਰ ਵਰਗ ਦੇ ਲੋਕਾਂ ਦੇ ਆਏ ਹੜ ਨੂੰ ਰੋਕਣ ਲਈ ਬਾਰਡਰ ਤੇ ਵੱਡੇ ਵੱਡੇ ਪੱਥਰ ਰੱਖ ਕਿ ਰੋਕਣ ਵਾਲੀ ਵਖਵਾਦੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਹਰਿਆਣਾ ਦੇ ਕਿਸਾਨ ਨੌਜਵਾਨ ਵੀਰਾਂ ਨੂੰ ਬੇਨਤੀ ਕਿ ਅਜਿਹੇ ਮੌਕੇ ਕਿਸਾਨੀ ਸ਼ਘੰਰਸ਼ ਦਾ ਹਿੱਸਾ ਬਣਨ ਦਿੱਲੀ ਵਲ ਵਹੀਰਾਂ ਘੱਤ ਕਿ ਜਾ ਰਹੇ ਕਿਸਾਨਾਂ ਦੀ ਲੋੜੀਂਦੀ ਮੱਦਦ ਕਰਨ ਦੀ ਲੋੜ ਤੇ ਜੋਰ ਦੇਣ ਤੀਜੇ ਤੇ ਆਖਰੀ ਮਤੇ ਰਾਹੀਂ ਕਿਸਾਨੀ ਸ਼ਘੰਰਸ਼ ਦੇ ਆਗੂਆਂ ਤੇ ਹੋਰ ਮੋਰਚੇ ਵਿਚ ਸ਼ਾਮਿਲ ਸ਼ਘੰਰਸ਼ੀ ਯੋਧਿਆਂ ਨੂੰ ਬੇਨਤੀ ਕੀਤੀ ਕਿ ਉਹ ਸਿਰਫ ਸ਼ਾਂਤਮਈ ਲੋਕ ਰਾਜ ਦੇ ਢੰਗ ਤਰੀਕਿਆਂ ਰਾਹੀ ਹੀ ਪਰੋਟੈਸਟ ਕਰਨ ਕਿਉਂਕਿ ਸ਼ਘੰਰਸ਼ ਨੂੰ ਹੁਣ ਵਿਸ਼ਵ ਦੇ ਲੋਕਾਂ ਦੀ ਪੂਰਨ ਹਮਾਇਤ ਹੈ ਤੇ ਸਰਕਾਰ ਕੋਈ ਬਹਾਨਾ ਬਣਾ ਕੇ ਸਿਖਰਾਂ ਤੇ ਗਏ ਸ਼ਘੰਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਨਾ ਕਰ ਸਕੇ ਸਰਕਾਰ ਹੁਣ ਫਸ ਚੁੱਕੀ ਹੈ ਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰਦ ਕਰਨਾ ਸਰਕਾਰ ਦੀ ਮਜਬੂਰੀ ਬਣ ਚੁੱਕੀ ਹੈ|
ਮੀਟਿੰਗ ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਇਲਾਵਾ ਮੀਤ ਪ੍ਰਧਾਨ ਭਾਈ ਗੁਰਮੁਖ ਸਿੰਘ ਪੁੱਡੇ,ਮੁੱਖ ਬੁਲਾਰੇ ਭਾਈ ਬਲਵਿੰਦਰ ਕਨੇਡਾ, ਭਾਈ ਲਵਪ੍ਰੀਤ ਸਿੰਘ ਬਾਬਾ ਬਕਾਲਾ, ਭਾਈ ਲਵਿੰਦਰ ਸਿੰਘ ਚੰਡੀਗੜ੍ਹ,ਭਾਈ ਜੋਬਨ ਸਿੰਘ ਲੋਹਟਬਧੀ ,ਬਾਬਾ ਗੁਰਸੇਵਕ ਸਿੰਘ ਕਸਲੀਆਂ ,ਭਾਈ ਸੁਖਦੇਵ ਸਿੰਘ ਮੋਗਾ, ਸੁਰਜੀਤ ਸਿੰਘ ਸਰਹਾਲੀ ਭਾਈ ਮੱਸਾ ਸਿੰਘ ਭੱਟੀ ਵਾਲ,ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ ।