Sat. Sep 21st, 2019

ਡੀਪ੍ਰੈਸ਼ਨ ਘਟਾਉਣ ਲਈ ਸੰਤੁਲਿਤ ਭੋਜਨ ਦੀ ਲੋੜ

ਡੀਪ੍ਰੈਸ਼ਨ ਘਟਾਉਣ ਲਈ ਸੰਤੁਲਿਤ ਭੋਜਨ ਦੀ ਲੋੜ

ਇੱਕ ਨਵੇਂ ਅਧਿਐਨ ਤੋਂ ਸੰਕੇਤ ਮਿਲਿਆ ਹੈ ਕਿ ਜਿਹੜੇ ਲੋਕ ਡੀਪ੍ਰੈਸ਼ਨ ਭਾਵ ਘੋਰ–ਨਿਰਾਸ਼ਾ ਤੋਂ ਪੀੜਤ ਹਨ, ਉਨ੍ਹਾਂ ਨੂੰ ਢਿੱਡ ਵਿੱਚ ਦਰਦ ਸਬੰਧੀ ਸੰਕਟ ਦਾ ਸਾਹਮਣਾ ਕਰਨ ਦੀ ਸੰਭਾਵਨਾ ਵੱਧ ਰਹਿੰਦੀ ਹੈ। ਇਸ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਇੱਕ–ਤਿਹਾਈ ਨਿਰਾਸ਼ ਲੋਕਾਂ ਨੂੰ ਪੁਰਾਣੀ ਕਬਜ਼ ਹੁੰਦੀ ਹੈ।

ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਮੁਤਾਬਕ ਭਾਰਤ ਦੁਨੀਆ ਦਾ ਸਭ ਤੋਂ ਉਦਾਸ ਦੇਸ਼ ਹੈ, ਜਿੱਥੇ ਹਰੇਕ ਛੇਵਾਂ ਭਾਰਤੀ ਮਾਨਸਿਕ ਬੀਮਾਰੀ ਤੋਂ ਪੀੜਤ ਹੈ। ਉਦਾਸੀ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਸੰਤੁਲਿਤ ਤੇ ਤੰਦਰੁਸਤ ਭੋਜਨ ਦੀ ਅਹਿਮੀਅਤ ਵੱਲ ਧਿਆਨ ਦੇਣ ਦੀ ਲੋੜ ਹੈ।

ਇਸ ਬਾਰੇ ਗੱਲ ਕਰਦਿਆਂ ਐੱਚਸੀਐੱਫ਼ਆਈ ਦੇ ਮੁਖੀ ਡਾ. ਕੇ.ਕੇ. ਅਗਰਵਾਲ ਨੇ ਕਿਹਾ ਕਿ ਢਿੱਡ ਨੂੰ ਦੂਜਾ ਦਿਮਾਗ਼ ਕਿਹਾ ਜਾ ਸਕਦਾ ਹੈ। ਆਂਦਰ ਬੈਕਟੀਰੀਆ ਦੀਆਂ ਲਗਭਗ 300 ਤੋਂ 600 ਪ੍ਰਜਾਤੀਆਂ ਨਾਲ ਕੰਮ ਕਰਦੀ ਹੈ। ਇਹ ਬੈਕਟੀਰੀਆ ਲਾਹੇਵੰਦ ਹੁੰਦੇ ਹਨ। ਇਨ੍ਹਾਂ ਵਿੱਚ ਇਮਿਊਨ ਸਿਸਟਮ ਨੂੰ ਹੱਲਾਸ਼ੇਰੀ ਦੇਣਾ, ਮੈਟਾਬੋਲਿਜ਼ਮ ਤੇ ਹਾਜ਼ਮੇ ਵਿੱਚ ਸਹਾਇਤਾ ਅਤੇ ਦਿਮਾਗ਼ ਵਿੱਚ ਨਿਊਰੋ–ਟ੍ਰਾਂਸਮਿਸ਼ਨ ਤੇ ਸਿਗਨਲਿੰਗ ਵਿੱਚ ਮਦਦ ਕਰਨਾ ਸ਼ਾਮਲ ਹੈ।

ਇਨ੍ਹਾਂ ਬੈਕਟੀਰੀਆ ਕਾਲੋਨੀਆਂ ਦੇ ਪ੍ਰਕਾਰ ਜਾਂ ਗਿਣਤੀ ਵਿੱਚ ਅਹਿਮ ਤਬਦੀਲੀ ਨਾਲ ਸਰੀਰ ਵਿੱਚ ਸੋਜ਼ਿਸ਼ ਆ ਸਕਦੀ ਹੈ, ਇੱਕ ਪ੍ਰਕਿਰਿਆ ਜੋ ਕਈ ਰੋਗ ਪੈਦਾ ਕਰ ਸਕਦੀ ਹੈ; ਜਿਵੇਂ ਡੀਪ੍ਰੈਸ਼ਨ।

ਉੱਚ ਫ਼ਾਈਬਰ ਵਾਲੇ ਖ਼ੁਰਾਕੀ ਪਦਾਰਥ ਇਨ੍ਹਾਂ ਕੀਟਾਣੂ ਨਾਸ਼ਕਾਂ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ ਤੇ ਰੀਫ਼ਾਈਂਡ ਚੀਨੀ ਵਾਲੇ ਖ਼ੁਰਾਕੀ ਪਦਾਰਥ ਇਨ੍ਹਾਂ ਕਾਲੋਨੀਆਂ ਨੂੰ ਬਦਲ ਦਿੰਦੇ ਹਨ। ਇੰਝ ਡੀਪ੍ਰੈਸ਼ਨ ਲਈ ਇੱਕ ਆਦਰਸ਼ ਖ਼ੁਰਾਕ ਯੋਜਨਾ ਬਣਾਉਂਦੇ ਸਮੇਂ ਹੈਲਦੀ ਫ਼ੈਟ (ਓਮੈਗਾ–3 ਐੱਸ) ਤੇ ਖ਼ੁਰਾਕੀ ਪਦਾਰਥਾਂ ਦਾ ਖਿ਼ਆਲ ਰੱਖਣਾ ਚਾਹੀਦਾ ਹੈ; ਜੋ ਬੀਮਾਰ ਮਾਈਕ੍ਰੋਬਾਯੋਮ ਜਾਂ ਗਟ ਫਲੋਰਾ ਦੀ ਮਦਦ ਕਰਦੇ ਹਨ।

ਉਨ੍ਹਾਂ ਖ਼ੁਰਾਕੀ ਪਦਾਰਥਾਂ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰੋ ਜੋ ਤੁਹਾਡੇ ਸਿਸਟਮ ਨੂੰ ਸਪੋਰਟ ਕਰਦੇ ਹਨ। ਇਸ ਲਈ ਸੰਤੁਲਿਤ ਖ਼ੁਰਾਕ ਲਵੋ। ਇਸ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਗੁਣਵੱਤਾ ਵਾਲੇ ਪ੍ਰੋਟੀਨ, ਤੰਦਰੁਸਤ ਚਿਕਨਾਈ ਤੇ ਕਾਰਬੋਹਾਈਡ੍ਰੇਟ ਸ਼ਾਮਲ ਹਨ।

ਸਰੀਰ ਵਿੱਚ ਪਾਣੀ ਦੀ ਮਾਤਰਾ ਠੀਕ ਰੱਖੋ। ਇਸ ਨਾਲ ਜ਼ਹਿਰੀਲੇ ਪਦਾਰਥ ਸਰੀਰ ਵਿੱਚੋਂ ਬਾਹਰ ਨਿੱਕਲਦੇ ਹਨ। ਇਹ ਟਿਸ਼ੂ ਨੂੰ ਡੀਟਾਕਸੀਫ਼ਾਈ, ਪੋਸ਼ਣ ਤੇ ਪੁਨਰ–ਜੀਵਤ ਕਰਨ ਲਈ ਜ਼ਰੂਰੀ ਹੈ।

ਕੁਝ ਸਰੀਰਕ ਗਤੀਵਿਧੀ ਸ਼ਾਮਲ ਕਰੋ। ਕਸਰਤ ਸਰੀਰ ਲਈ ਹਾਂ–ਪੱਖੀ ਸਰੀਰਕ ਤਣਾਅ ਹੈ। ਉਦਾਹਰਣ ਵਜੋਂ ਯੋਗ ਨੂੰ ਮਨ ਤੇ ਸਰੀਰ ਦੋਵਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *

%d bloggers like this: